ICC Awards: ਇੰਟਰਨੈਸ਼ਨਲ ਕ੍ਰਿਕਟ ਕਾਉਂਸਿਲ (ਆਈਸੀਸੀ) ਨੇ ਅੱਜ ਇਸ ਦਹਾਕੇ ਦੇ ਸਰਬੋਤਮ ਪੁਰਸ਼ ਅਤੇ ਮਹਿਲਾ ਕ੍ਰਿਕਟਰਾਂ ਦੇ ਨਾਵਾਂ ਦਾ ਐਲਾਨ ਕੀਤਾ। ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਦਹਾਕੇ ਦਾ ਸਰਬੋਤਮ ਕ੍ਰਿਕਟਰ (Cricketer of the Decade) ਚੁਣਿਆ ਗਿਆ ਹੈ।

ਇਸ ਤੋਂ ਇਲਾਵਾ ਕੋਹਲੀ ਦਹਾਕੇ ਦੇ ਸਰਬੋਤਮ ਵਨ ਡੇ ਕ੍ਰਿਕਟਰ (ODI Cricketer of the Decade) ਵੀ ਰਹੇ ਹਨ। ਇਸ ਦੇ ਨਾਲ ਹੀ ਆਸਟਰੇਲੀਆਈ ਦਿੱਗਜ ਸਟੀਵ ਸਮਿਥ ਨੂੰ ਦਹਾਕੇ ਦਾ ਸਰਬੋਤਮ ਟੈਸਟ ਕ੍ਰਿਕਟਰ ਚੁਣਿਆ ਗਿਆ। ਆਓ ਜਾਣਦੇ ਹਾਂ ਕਿਹੜੇ ਖਿਡਾਰੀ ਨੂੰ ਕਿਹੜਾ ਪੁਰਸਕਾਰ ਮਿਲਿਆ।

ਕਾਂਗਰਸੀਆਂ ਦੀ ਚੇਤਾਵਨੀ, ਮਰਿਆਦਾ ਦੀਆਂ ਹੱਦਾਂ ਪਾਰ ਨਾ ਕਰਨ ਪੰਜਾਬ ਪ੍ਰਧਾਨ

ਦਹਾਕੇ ਦਾ ਸਰਬੋਤਮ ਕ੍ਰਿਕਟਰ - ਵਿਰਾਟ ਕੋਹਲੀ (ਭਾਰਤ)

ਦਹਾਕੇ ਦਾ ਸਰਬੋਤਮ ਵਨਡੇ ਕ੍ਰਿਕਟਰ - ਵਿਰਾਟ ਕੋਹਲੀ (ਭਾਰਤ)

ਦਹਾਕੇ ਦਾ ਸਰਬੋਤਮ ਟੈਸਟ ਕ੍ਰਿਕਟਰ - ਸਟੀਵ ਸਮਿਥ (ਆਸਟਰੇਲੀਆ)

ਦਹਾਕੇ ਦਾ ਸਰਬੋਤਮ ਟੀ -20 ਕ੍ਰਿਕਟਰ - ਰਾਸ਼ਿਦ ਖਾਨ (ਅਫਗਾਨਿਸਤਾਨ)

ਸਪੀਰਿਟ ਆਫ ਕ੍ਰਿਕਟ ਐਵਾਰਡ - ਐਮਐਸ ਧੋਨੀ (ਭਾਰਤ)

ਦਹਾਕੇ ਦੀ ਸਰਬੋਤਮ ਮਹਿਲਾ ਕ੍ਰਿਕਟਰ - ਐਲਿਸ ਪੈਰੀ (ਆਸਟਰੇਲੀਆ)

ਦਹਾਕੇ ਦੀ ਸਰਬੋਤਮ ਮਹਿਲਾ ਟੀ -20 ਕ੍ਰਿਕਟਰ - ਐਲਿਸ ਪੈਰੀ (ਆਸਟਰੇਲੀਆ)

ਦਹਾਕੇ ਦੀ ਸਰਬੋਤਮ ਮਹਿਲਾ ਵਨਡੇ ਕ੍ਰਿਕਟਰ - ਐਲਿਸ ਪੈਰੀ (ਆਸਟਰੇਲੀਆ)

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ