Bhuvneshwar Kumar Donated To Gurukul Aashram: ਤਜਰਬੇਕਾਰ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਲੰਬੇ ਸਮੇਂ ਤੋਂ ਟੀਮ ਇੰਡੀਆ ਲਈ ਨਹੀਂ ਖੇਡ ਰਹੇ ਹਨ। ਹਾਲਾਂਕਿ, ਉਹ IPL 2023 ਸੀਜ਼ਨ ਵਿੱਚ ਖੇਡਦੇ ਹੋਏ ਨਜ਼ਰ ਆਏ ਸਨ। ਇਸ ਸੀਜ਼ਨ ਵਿੱਚ ਉਹ ਸਨਰਾਈਜ਼ਰਸ ਹੈਦਰਾਬਾਦ ਦਾ ਹਿੱਸਾ ਸਨ। ਹਾਲਾਂਕਿ ਹੁਣ ਭੁਵਨੇਸ਼ਵਰ ਕੁਮਾਰ ਇੱਕ ਵੱਖਰੇ ਕਾਰਨ ਕਰਕੇ ਚਰਚਾ ਵਿੱਚ ਹਨ। ਦਰਅਸਲ, ਇਸ ਤੇਜ਼ ਗੇਂਦਬਾਜ਼ ਨੇ ਗੁਰੂਕੁਲ ਆਸ਼ਰਮ ਨੂੰ 10 ਲੱਖ ਰੁਪਏ ਦਾਨ ਕੀਤੇ ਹਨ। ਹਾਲਾਂਕਿ ਇਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਪਰ ਮੀਡੀਆ ਰਿਪੋਰਟਾਂ 'ਚ ਦਾਅਵੇ ਕੀਤੇ ਜਾ ਰਹੇ ਹਨ।


ਭੁਵਨੇਸ਼ਵਰ ਕੁਮਾਰ ਨੇ ਗੁਰੂਕੁਲ ਆਸ਼ਰਮ ਨੂੰ 10 ਲੱਖ ਰੁਪਏ ਦਾਨ ਕੀਤੇ!


ਮੀਡੀਆ ਰਿਪੋਰਟਾਂ ਮੁਤਾਬਕ ਭਾਰਤੀ ਟੀਮ ਦੇ ਦਿੱਗਜ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਗੁਰੂਕੁਲ ਆਸ਼ਰਮ ਨੂੰ 10 ਲੱਖ ਰੁਪਏ ਦਾਨ ਕੀਤੇ ਹਨ। ਦਰਅਸਲ, ਉਨ੍ਹਾਂ ਨੇ ਬੱਚਿਆਂ ਦੀ ਪੜ੍ਹਾਈ ਲਈ ਪੈਸਾ ਦਾਨ ਕੀਤਾ ਹੈ। ਹਾਲਾਂਕਿ ਖਬਰ ਲਿਖੇ ਜਾਣ ਤੱਕ ਇਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਪਰ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਨੇ ਬੱਚਿਆਂ ਦੀ ਪੜ੍ਹਾਈ ਲਈ ਗੁਰੂਕੁਲ ਆਸ਼ਰਮ ਨੂੰ 10 ਲੱਖ ਰੁਪਏ ਦਾਨ ਵਜੋਂ ਦਿੱਤੇ ਹਨ।


ਇਹ ਵੀ ਪੜ੍ਹੋ: PM ਮੋਦੀ ਨੇ ਨੀਰਜ ਚੋਪੜਾ ਨੂੰ ਦਿੱਤੀ ਵਧਾਈ, ਟਵੀਟ ਕਰ ਕੇ ਕਹੀ ਇਹ ਗੱਲ


ਇਦਾਂ ਦਾ ਰਿਹਾ ਭੁਵਨੇਸ਼ਵਰ ਕੁਮਾਰ ਦਾ ਕਰੀਅਰ


ਜ਼ਿਕਰਯੋਗ ਹੈ ਕਿ ਭੁਵਨੇਸ਼ਵਰ ਕੁਮਾਰ ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਹਨ। ਉਨ੍ਹਾਂ ਨੂੰ ਆਖਰੀ ਵਾਰ ਆਈਪੀਐਲ 2023 ਸੀਜ਼ਨ ਦੌਰਾਨ ਮੈਦਾਨ 'ਚ ਖੇਡਦਿਆਂ ਦੇਖਿਆ ਗਿਆ ਸੀ। ਆਈਪੀਐਲ 2023 ਸੀਜ਼ਨ ਵਿੱਚ ਭੁਵਨੇਸ਼ਵਰ ਕੁਮਾਰ ਨੇ ਸਨਰਾਈਜ਼ਰਸ ਹੈਦਰਾਬਾਦ ਲਈ ਖੇਡਦਿਆਂ ਹੋਇਆਂ 14 ਮੈਚਾਂ ਵਿੱਚ 16 ਵਿਕਟਾਂ ਲਈਆਂ ਸਨ। ਇਸ ਦੌਰਾਨ ਭੁਵਨੇਸ਼ਵਰ ਕੁਮਾਰ ਦਾ ਸਟ੍ਰਾਈਕ ਰੇਟ 19.12 ਰਿਹਾ ਜਦਕਿ ਔਸਤ 26.56 ਰਹੀ।


ਉੱਥੇ ਇਸ ਤੇਜ਼ ਗੇਂਦਬਾਜ਼ ਦੇ ਅੰਤਰਰਾਸ਼ਟਰੀ ਕਰੀਅਰ ਦੀ ਗੱਲ ਕਰੀਏ ਤਾਂ 21 ਟੈਸਟ ਮੈਚਾਂ ਤੋਂ ਇਲਾਵਾ ਉਹ 121 ਵਨਡੇ ਅਤੇ 87 ਟੀ-20 ਮੈਚ ਖੇਡ ਚੁੱਕੇ ਹਨ। ਇਸ ਤੋਂ ਇਲਾਵਾ ਉਹ 160 IPL ਮੈਚਾਂ ਦਾ ਹਿੱਸਾ ਰਹਿ ਚੁੱਕੇ ਹਨ। ਸਨਰਾਈਜ਼ਰਸ ਹੈਦਰਾਬਾਦ ਤੋਂ ਇਲਾਵਾ ਭੁਵਨੇਸ਼ਵਰ ਕੁਮਾਰ ਆਈ.ਪੀ.ਐੱਲ. 'ਚ ਰਾਇਲ ਚੈਲੇਂਜਰਸ ਬੈਂਗਲੁਰੂ ਅਤੇ ਪੁਣੇ ਵਾਰੀਅਰਸ ਲਈ ਖੇਡ ਚੁੱਕੇ ਹਨ।


ਇਹ ਵੀ ਪੜ੍ਹੋ: ਖੇਡ ਮੰਤਰੀ ਮੀਤ ਹੇਅਰ ਨੇ ਨਰੀਜ ਚੋਪੜਾ ਨੂੰ ਟਵੀਟ ਕਰ ਕੇ ਦਿੱਤੀਆਂ ਮੁਬਾਰਕਾਂ, ਕਹੀ ਇਹ ਖ਼ਾਸ ਗੱਲ