Punjab Sports Minister Meet Hayer : ਭਾਰਤ ਦੇ ਸਟਾਰ ਜੈਵਲਿਨ ਥਰੋਅਰ ਨੀਰਜ ਚੋਪੜਾ ਨੇ ਡਾਇਮੰਡ ਲੀਗ 2023 ਵਿੱਚ 30 ਜੂਨ ਨੂੰ ਲੁਸਾਨੇ ਪੜਾਅ ਵਿੱਚ 87.66 ਮੀਟਰ ਥਰੋਅ ਨਾਲ ਸੋਨ ਤਗਮਾ ਜਿੱਤਿਆ। ਸੱਟ ਤੋਂ ਬਾਅਦ ਵਾਪਸੀ ਕਰ ਰਹੇ ਨੀਰਜ ਲਈ ਲੁਸਾਨੇ ਡਾਇਮੰਡ ਲੀਗ 'ਚ ਸ਼ੁਰੂਆਤ ਚੰਗੀ ਨਹੀਂ ਰਹੀ। ਉਨ੍ਹਾਂ ਦੀ ਪਹਿਲੀ ਕੋਸ਼ਿਸ਼ ਫਾਊਲ ਰਹੀ ਪਰ ਫਿਰ ਉਹ ਸ਼ਾਨਦਾਰ ਵਾਪਸੀ ਕਰਕੇ ਪਹਿਲਾ ਸਥਾਨ ਹਾਸਲ ਕਰ ਲਿਆ।
ਦੱਸਣਯੋਗ ਹੈ ਕਿ ਲੌਸਨੇ ਡਾਇਮੰਡ ਲੀਗ ਵਿੱਚ, ਨੀਰਜ ਚੋਪੜਾ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ ਫਾਊਲ ਹੋਣ ਤੋਂ ਬਾਅਦ ਦੂਜੇ ਅਤੇ ਤੀਜੇ ਯਤਨ ਵਿੱਚ ਸ਼ਾਨਦਾਰ ਵਾਪਸੀ ਕੀਤੀ। ਨੀਰਜ ਦਾ ਦੂਜਾ ਥਰੋਅ 83.52 ਮੀਟਰ ਸੀ ਜਦੋਂ ਕਿ ਉਸ ਨੇ ਤੀਜਾ ਥਰੋਅ 85.04 ਮੀਟਰ 'ਤੇ ਸੁੱਟਿਆ। ਹਾਲਾਂਕਿ 3 ਥਰੋਅ ਤੋਂ ਬਾਅਦ ਜਰਮਨੀ ਦੇ ਜੂਲੀਅਨ ਵੇਬਰ ਨੇ 86.20 ਮੀਟਰ ਥਰੋਅ ਨਾਲ ਟੇਬਲ 'ਚ ਪਹਿਲਾ ਸਥਾਨ ਹਾਸਲ ਕੀਤਾ ਸੀ।
ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਨਰੀਜ ਚੋਪੜਾ ਨੂੰ ਟਵੀਟ ਕਰ ਕੇ ਦਿੱਤੀਆਂ ਵਧਾਈ ਦਿੱਤੀ ਹੈ। ਇਸ ਦੌਰਾਨ ਉਹਨਾਂ ਨੇ ਟਵੀਟ ਕਰ ਕੇ ਲਿਖਿਆ, ਭਾਰਤ ਦੇ ਪਹਿਲੇ ਤੇ ਇਕਲੌਤੇ ਓਲੰਪਿਕ ਚੈਂਪੀਅਨ ਅਥਲੀਟ ਨੀਰਜ ਚੋਪੜਾ ਨੇ ਇਕ ਵਾਰ ਫੇਰ ਦੇਸ਼ ਦਾ ਨਾਮ ਚਮਕਾਇਆ ਹੈ। ਨੀਰਜ ਨੇ 87.66 ਮੀਟਰ ਜੈਵਲਿਨ ਥਰੋਅ ਸੁੱਟ ਕੇ ਤੀਜੀ ਵਾਰ ਡਾਇਮੰਡ ਲੀਗ ਖਿਤਾਬ ਜਿੱਤਿਆ। ਭਾਰਤ ਦੇ ਇਸ ਹੋਣਹਾਰ ਅਥਲੀਟ ਨੂੰ ਬਹੁਤ-ਬਹੁਤ ਮੁਬਾਰਕਾਂ ਅਤੇ ਅਗਾਮੀ ਵਿਸ਼ਵ ਚੈਂਪੀਅਨਸ਼ਿਪ ਤੇ ਏਸ਼ਿਆਈ ਖੇਡਾਂ ਲਈ ਸ਼ੁਭਕਾਮਨਾਵਾਂ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਨਰੀਜ ਚੋਪੜਾ ਨੂੰ ਟਵੀਟ ਕਰ ਕੇ ਵਧਾਈ ਦਿੱਤੀ ਹੈ।
ਚੌਥੀ ਕੋਸ਼ਿਸ਼ ਅਸਫਲ, 5ਵੇਂ ਤੋਂ ਗੋਲਡ ਨੂੰ ਨਿਸ਼ਾਨਾ ਬਣਾਇਆ
ਨੀਰਜ ਚੋਪੜਾ ਲਈ ਉਸਦਾ ਚੌਥਾ ਥਰੋਅ ਪੂਰੀ ਤਰ੍ਹਾਂ ਅਸਫਲ ਰਿਹਾ ਜਿਸ ਵਿੱਚ ਉਸਨੇ ਦੁਬਾਰਾ ਫਾਊਲ ਕੀਤਾ। ਅਜਿਹੇ 'ਚ ਉਸ 'ਤੇ ਦਬਾਅ ਵੀ ਸਾਫ ਦਿਖਾਈ ਦੇ ਰਿਹਾ ਸੀ। ਹਾਲਾਂਕਿ ਨੀਰਜ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ 87.66 ਮੀਟਰ ਦੀ ਦੂਰੀ 'ਤੇ ਆਪਣਾ 5ਵਾਂ ਥਰੋਅ ਲਗਾ ਕੇ ਗੋਲਡ ਨੂੰ ਨਿਸ਼ਾਨਾ ਬਣਾਉਣ 'ਚ ਕਾਮਯਾਬ ਰਹੇ। ਇਸ ਤੋਂ ਬਾਅਦ ਉਸ ਨੇ ਆਪਣਾ ਆਖਰੀ ਥਰੋਅ 84.15 ਮੀਟਰ ਦੂਰ ਸੁੱਟਿਆ। ਜਰਮਨੀ ਦਾ ਜੂਲੀਅਨ ਵੇਬਰ 87.03 ਮੀਟਰ ਥਰੋਅ ਨਾਲ ਦੂਜੇ ਸਥਾਨ 'ਤੇ ਰਿਹਾ। ਇਸ ਦੇ ਨਾਲ ਹੀ ਚੈੱਕ ਗਣਰਾਜ ਦੇ ਯਾਕੂਬ ਵਡਲੇਜਚੇ ਕਾਂਸੀ ਦੇ ਤਗਮੇ ਨਾਲ ਤੀਜੇ ਸਥਾਨ 'ਤੇ ਰਹੇ।