| ਖਿਡਾਰੀ | ਕੀਮਤ ਕਰੋੜਾਂ ‘ਚ | ਕਿਹੜੀ ਫ੍ਰੈਂਚਾਈਜ਼ੀ ਨੇ ਖਰੀਦਿਆ |
| ਗਲੇਨ ਮੈਕਸਵੈਲ | 10.75 | ਪੰਜਾਬ |
| ਕਰਿਸ ਮਾਰਿਸ | 10 | ਬੰਗਲੁਰੂ |
| ਸ਼ੇਲਡਨ ਕਾਟਰੇਲ | 8.5 | ਪੰਜਾਬ |
| ਨਾਥਨ ਕੂਲਟਰ ਨਾਈਲ | 8 | ਮੁੰਬਈ |
| ਪੀਯੂਸ਼ ਚਾਵਲਾ | 6.75 | ਚੇਨਈ |
| ਸੈਮ ਕਰਨ | 5.50 | ਚੇਨਈ |
| ਇਆਨ ਮਾਰਗਨ | 5.25 | ਕਲਕਤਾ |
ਖੁੱਲ੍ਹੇ ਬਾਜ਼ਾਰ 'ਚ ਲੱਗੀ ਖਿਡਾਰੀਆਂ ਦੀ ਬੋਲੀ, 15.50 ਕਰੋੜ ‘ਚ ਵਿਕਿਆ ਪੈਟ ਕਮਿੰਸ
ਏਬੀਪੀ ਸਾਂਝਾ | 20 Dec 2019 12:41 PM (IST)
ਆਈਪੀਐਲ ਦੇ 13ਵੇਂ ਸੀਜ਼ਨ ਦੀ ਨਿਲਾਮੀ ‘ਚ ਆਸਟ੍ਰੇਲੀਆ ਦੇ ਆਲਰਾਊਂਡਰ ਪੈਟ ਕਮਿੰਸ ਸਭ ਤੋਂ ਮਹਿੰਗੇ 15.50 ਕਰੋੜ ‘ਚ ਵਿਕੇ। ਉਹ ਆਈਪੀਐਲ ਦੇ ਇਤਿਹਾਸ ‘ਚ ਸਭ ਤੋਂ ਜ਼ਿਆਦਾ ਕੀਮਤ ਹਾਸਲ ਕਰਨ ਵਾਲੇ ਵਿਦੇਸ਼ੀ ਖਿਡਾਰੀ ਹਨ।
ਨਵੀਂ ਦਿੱਲੀ: ਆਈਪੀਐਲ ਦੇ 13ਵੇਂ ਸੀਜ਼ਨ ਦੀ ਨਿਲਾਮੀ ‘ਚ ਆਸਟ੍ਰੇਲੀਆ ਦੇ ਆਲਰਾਊਂਡਰ ਪੈਟ ਕਮਿੰਸ ਸਭ ਤੋਂ ਮਹਿੰਗੇ 15.50 ਕਰੋੜ ‘ਚ ਵਿਕੇ। ਉਹ ਆਈਪੀਐਲ ਦੇ ਇਤਿਹਾਸ ‘ਚ ਸਭ ਤੋਂ ਜ਼ਿਆਦਾ ਕੀਮਤ ਹਾਸਲ ਕਰਨ ਵਾਲੇ ਵਿਦੇਸ਼ੀ ਖਿਡਾਰੀ ਹਨ। ਉਨ੍ਹਾਂ ਨੂੰ ਕੋਲਕਾਤਾ ਨੇ ਖਰੀਦੀਆ ਹੈ। ਕਮਿੰਸ ਉਨ੍ਹਾਂ 7 ਖਿਡਾਰੀਆਂ ‘ਚ ਸ਼ਾਮਲ ਸੀ, ਜੋ ਸਭ ਤੋਂ ਜ਼ਿਆਦਾ ਦੋ ਕਰੋੜ ਰੁਪਏ ਦੀ ਬੇਸ ਪ੍ਰਾਈਸ ਵਾਲੀ ਲਿਸਟ ‘ਚ ਸੀ। ਕਮਿੰਸ ਤੋਂ ਪਹਿਲਾਂ ਇੰਗਲੈਂਡ ਦੇ ਬੇਨ ਸਟੋਕਸ ਸਭ ਤੋਂ ਮਹਿੰਗੇ ਵਿਦੇਸ਼ੀ ਖਿਡਾਰੀ ਸੀ। ਉਨ੍ਹਾਂ ਨੂੰ ਰਾਜਸਥਾਨ ਨੇ 14.5 ਕਰੋੜ ਰੁਪਏ ‘ਚ ਖਰੀਦਿਆ ਸੀ। ਵਿਕੇਟ ਲੈਣ ਤੋਂ ਬਾਅਦ ਸੈਲਿਊਟ ਮਾਰਨ ਵਾਲੇ ਵੈਸਟਇੰਡੀਜ਼ ਦੇ ਪਲੇਅਰ ਸ਼ੈਲਡਨ ਕੌਟਰੇਲ 8.5 ਕਰੋੜ ‘ਚ ਵਿਕੇ ਜਿਨ੍ਹਾਂ ਨੂੰ ਪੰਜਾਬ ਨੇ ਖਰੀਦਿਆ। ਨਿਲਾਮੀ ‘ਚ ਸਭ ਤੋਂ ਮਹਿੰਗੇ ਵਿਕੇ ਖਿਡਾਰੀਆਂ ਦੀ ਸੂਚੀ-