ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ (IPL) ਦੇ 13ਵੇਂ ਸੀਜ਼ਨ ਲਈ ਚੇਨਈ ਸੁਪਰ ਕਿੰਗਜ਼ ਦੇ ਮਹੇਂਦਰ ਸਿੰਘ ਧੋਨੀ ਸਮੇਤ ਹੋਰ ਖਿਡਾਰੀ ਚੇਨਈ ਤੋਂ ਯੂਏਈ ਲਈ ਰਵਾਨਾ ਹੋਏ। CSK ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ ’ਚ ਮਹਿੰਦਰ ਸਿੰਘ ਧੋਨੀ, ਸੁਰੇਸ਼ ਰੈਨਾ, ਰਵਿੰਦਰ ਜਡੇਜਾ ਤੇ ਗੇਂਦਬਾਜ਼ ਕੋਚ ਲਕਸ਼ਮੀਪਤੀ ਬਾਲਾਜੀ ਨਜ਼ਰ ਆ ਰਹੇ ਹਨ।


ਇਸ ਤੋਂ ਇਲਾਵਾ ਨਿਊਜ਼ ਏਜੰਸੀ ਏਐਨਆਈ ਨੇ ਵੀ ਆਪਣੇ ਟਵਿੱਟਰ ਹੈਂਡਲ ‘ਤੇ ਏਅਰਪੋਰਟ ਪਹੁੰਚਣ ‘ਤੇ ਟੀਮ ਦਾ ਵੀਡੀਓ ਸ਼ੇਅਰ ਕੀਤਾ ਹੈ, ਜਿਸ ‘ਚ ਖਿਡਾਰੀ ਮਾਸਕ ਨਾਲ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਆਈਪੀਐਲ ਦਾ 13ਵਾਂ ਸੀਜ਼ਨ ਕੋਰੋਨਾਵਾਇਰਸ ਮਹਾਮਾਰੀ ਕਰਕੇ ਯੂਏਈ ਵਿੱਚ 19 ਸਤੰਬਰ, 2020 ਤੋਂ 10 ਨਵੰਬਰ, 2020 ਤੱਕ ਹੋਵੇਗਾ।




ਕ੍ਰਿਕਟ ਦੇ ਫੈਨਸ ਬੇਸਬਰੀ ਨਾਲ ਆਈਪੀਐਲ ਦੇ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਆਈਪੀਐਲ ਪਹਿਲਾਂ 29 ਮਾਰਚ ਤੋਂ ਸ਼ੁਰੂ ਹੋਣਾ ਸੀ ਪਰ ਕੋਰੋਨਾਵਾਇਰਸ ਕਾਰਨ ਇਸ ਨੂੰ ਮੁਲਤਵੀ ਕੀਤਾ ਗਿਆ।



ਦੱਸ ਦੇਈਏ ਕਿ ਯੂਏਈ ਪਹੁੰਚਣ ‘ਤੇ ਸਾਰੀਆਂ ਟੀਮਾਂ ਨੂੰ ਦੋ ਹਫ਼ਤਿਆਂ ਲਈ ਕੁਆਰਟੀਨ ਰਹਿਣਾ ਪਏਗਾ। ਇਸ ਦੌਰਾਨ ਸਾਰੇ ਖਿਡਾਰੀਆਂ ਤੇ ਸਟਾਫ ਦੇ ਤਿੰਨ ਵਾਰ ਕੋਰੋਨਾ ਟੈਸਟ ਛੇ ਦਿਨਾਂ ਅੰਦਰ ਕੀਤੇ ਜਾਣਗੇ। ਇਸ ਤੋਂ ਬਾਅਦ ਉਨ੍ਹਾਂ ਨੂੰ ਬਾਇਓ ਸਿਕਓਰ ਬੱਬਲ ‘ਚ ਜਾਣ ਤੇ ਟ੍ਰੇਨਿੰਗ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904