ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਨੇ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ 19 ਸਤੰਬਰ ਤੋਂ 10 ਨਵੰਬਰ ਤੱਕ ਹੋਣ ਵਾਲੇ 13ਵੇਂ ਸੀਜ਼ਨ ਲਈ ਨਵੇਂ ਟਾਈਟਲ ਸਪਾਂਸਰ ਡ੍ਰੀਮ-11 ਦਾ ਨਵਾਂ ਲੋਗੋ ਡਰੀਮ11 ਆਈਪੀਐਲ ਰਿਲੀਜ਼ ਕੀਤਾ ਗਿਆ। ਇਸ ਦੇ ਨਾਲ ਹੀ ਮੁੰਬਈ ਇੰਡੀਅਨਜ਼ ਨੇ ਵੀ ਇਸ ਲੋਗੋ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਤੇ ਆਈਪੀਐਲ ਨੂੰ ਟੈਗ ਕਰ ਕੇ ਡ੍ਰੀਮ 11 ਨੂੰ ਵਧਾਈ ਦਿੱਤੀ।


ਮੁੰਬਈ ਇੰਡੀਅਨਜ਼ ਦਾ ਇੰਸਟਾਗ੍ਰਾਮ:


ਦੱਸ ਦਈਏ ਕਿ ਭਾਰਤ-ਚੀਨ ਵਿਵਾਦ ਕਰਕੇ ਇਸ ਵਾਰ ਆਈਪੀਐਲ ਦਾ ਟਾਈਟਲ ਸਪਾਂਸਰ ਬਦਲ ਗਿਆ ਹੈ। ਬੁੱਧਵਾਰ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਅਧਿਕਾਰਤ ਤੌਰ 'ਤੇ ਇਸ ਦੀ ਪੁਸ਼ਟੀ ਕੀਤੀ ਕਿ ਡ੍ਰੀਮ 11 ਕੰਪਨੀ ਨੂੰ ਆਈਪੀਐਲ 2020 ਲਈ ਟਾਈਟਲ ਸਪਾਂਸਰ ਅਧਿਕਾਰ ਦਿੱਤੇ ਗਏ ਹਨ। ਇਸ ਤੋਂ ਇੱਕ ਦਿਨ ਬਾਅਦ ਨਵਾਂ ਲੋਗੋ ਆਈਪੀਐਲ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਉਂਟ ‘ਤੇ ਵੀ ਰਿਲੀਜ਼ ਕੀਤਾ ਗਿਆ।



ਇਸ ਦੇ ਨਾਲ ਹੀ ਇਸ ਵਾਰ ਆਈਪੀਐਲ ਦਾ ਆਯੋਜਨ ਵਿਦੇਸ਼ਾਂ ਵਿੱਚ ਕਰਨਾ ਪਏਗਾ ਕਿਉਂਕਿ ਦੇਸ਼ ਵਿੱਚ ਕੋਰੋਨਾ ਮਹਾਮਾਰੀ ਬਹੁਤ ਤੇਜ਼ੀ ਫੈਲ ਰਹੀ ਹੈ। ਆਈਪੀਐਲ ਦਾ ਆਖਰੀ ਮੈਚ 10 ਨਵੰਬਰ ਨੂੰ ਖੇਡਿਆ ਜਾਵੇਗਾ। ਇਹ ਪਹਿਲਾ ਮੌਕਾ ਹੈ ਜਦੋਂ ਇੰਡੀਅਨ ਪ੍ਰੀਮੀਅਰ ਲੀਗ ਦਾ ਫਾਈਨਲ ਵੀਕੈਂਡ 'ਤੇ ਨਹੀਂ ਬਲਕਿ ਹਫਤੇ ਦੇ ਦਿਨ ਹੋਵੇਗਾ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904