ਨਵੀਂ ਦਿੱਲੀ: ਸਾਲ 2020 ਲਈ ਆਈਪੀਐਲ ਦੇ 13ਵੇਂ ਸੀਜ਼ਨ ਦੀ ਨਿਲਾਮੀ ਖ਼ਤਮ ਹੋ ਚੁੱਕੀ ਹੈ। ਇਸ ਦੌਰਾਨ ਸਾਰੀਆਂ ਅੱਠ ਟੀਮਾਂ ਨੇ ਆਪਣੇ ਖਿਡਾਰੀ ਖਰੀਦ ਲਏ ਹਨ। ਇਸ ਦੌਰਾਨ ਸਭ ਤੋਂ ਮਹਿੰਗੇ ਖਿਡਾਰੀ ਪੈਟ ਕਮਿੰਸ ਰਹੇ ਜਿਨ੍ਹਾਂ ਨੂੰ 15.50 ਕਰੋੜ ਰੁਪਏ ‘ਚ ਕੋਲਕਾਤਾ ਨਾਈਟ ਰਾਈਡਰਸ ਨੇ ਆਪਣੇ ਨਾਂ ਕੀਤਾ।


ਇਸ ਦੇ ਨਾਲ ਹੀ ਭਾਰਤੀ ਖਿਡਾਰੀਆਂ ‘ਚ ਸਭ ਤੋਂ ਮਹਿੰਗੇ ਖਿਡਾਰੀ ਪਿਯੂਸ਼ ਚਾਵਲਾ ਰਹੇ ਜਿਨ੍ਹਾਂ ‘ਤੇ ਚੇਨਈ ਸੁਪਰ ਕਿੰਗਸ ਨੇ 6.75 ਕਰੋੜ ਰੁਪਏ ਦੀ ਬੋਲੀ ਲਾਈ। ਟਾਪ ਤਿੰਨ ਖਿਡਾਰੀ ਜਿਨ੍ਹਾਂ ਦੀ ਕੀਮਤ ਸਭ ਤੋਂ ਜ਼ਿਆਦਾ ਰਹੀ, ਉਹ ਵਿਦੇਸ਼ੀ ਖਿਡਾਰੀ ਪੈਟ ਕਮਿੰਸ, ਗਲੈਨ ਮੇਕਸਵੈਲ ਤੇ ਕ੍ਰਿਸ ਮੋਰਿਸ ਹਨ। ਇਨ੍ਹਾਂ ਨੂੰ ਪੰਜਾਬ, ਕੇਕੇਆਰ ਤੇ ਬੈਂਗਲੁਰੂ ਟੀਮ ਨੇ ਖਰੀਦਿਆ ਹੈ।


ਜਾਣੋ ਅੱਠ ਟੀਮਾਂ ‘ਚ ਕਿਹੜਾ ਖਿਡਾਰੀ ਸ਼ਾਮਲ

ਚੇਨਈ ਸੁਪਰ ਕਿੰਗਸ: ਪਿਯੂਸ਼ ਚਾਵਲਾ (Rs 6.75 Crore), ਸੈਮ ਕਰਨ (Rs 5.5 Crore), ਜੋਸ ਹੇਜਲਵੁੱਡ (Rs 2 Crore), ਆਰ ਸਾਈ ਕਿਸ਼ੋਰ (Rs 20 Lakhs)

ਦਿੱਲੀ ਕੈਪੀਟਲਸ: ਸ਼ਿਮਰਾਨ ਹੇਟਮਾਇਰ (Rs 7.75 Crore), ਮਾਰਕਸ ਸਟੋਈਨਿਸ (Rs 1 Crore), ਐਲੇਕਸ ਕੈਰੀ (Rs 2.4 Crore), ਜੇਸਨ ਰਾਏ (Rs 1.5 Crore), ਕ੍ਰਿਸ ਵੋਕਸ (Rs 1.5 Crore), ਮੋਹਿਤ ਸ਼ਰਮਾ (Rs 50 Lakhs), ਤੁਸ਼ਾਰ ਦੇਸ਼ਪਾਂਡੇ (Rs 20 Lakhs), ਲਲਿਤ ਯਾਦਵ (Rs 20 Lakhs)

ਕਿੰਗਸ 11 ਪੰਜਾਬ: ਗਲੈਨ ਮੈਕਸਵੈਲ (Rs 10.75 Crore), ਸ਼ੇਲਡਨ ਕੋਟ੍ਰੇਲ (Rs 8.5 Crore), ਰਵੀ ਬਿਸ਼ਨੋਈ (Rs 2 Crore), ਪ੍ਰਭਸਿਮਰਨ ਸਿੰਘ (Rs 55 Lakhs), ਦੀਪਕ ਹੁੱਡਾ (Rs 50 Lakh), ਜੇਮਜ਼ ਨੀਸ਼ਮ (Rs 50 Lakh), ਈਸ਼ਾਨ ਪਰੇਲ (Rs 20 Lakh), ਕ੍ਰਿਸ ਜੋਰਡਨ (Rs 75 Lakhs), ਤਜਿੰਦਰ ਢਿੱਲੋਂ (Rs 20 Lakhs)

ਕੋਲਕਾਤਾ ਨਾਈਟ ਰਾਈਡਰਜ਼: ਪੈਟ ਕਮਿੰਸ (Rs 15.5 Crore), ਈਯਨ ਮੋਰਗਨ (Rs 5.25 Crore), ਵਰੁਣ ਚੱਕਰਵਰਤੀ (Rs 4 Crore), ਟੌਮ ਬੈਂਟਨ (Rs 1 Crore), ਰਾਹੁਲ ਤ੍ਰਿਪਾਠੀ (Rs 60 Lakh), ਵੀਨ ਤਾਂਬੇ (Rs 20 Lakhs), ਐਮ ਸਿਧਾਰਥ (Rs 20 Lakh), ਕ੍ਰਿਸ ਗ੍ਰੀਨ (Rs 20 Lakhs), ਨਿਖਿਲ ਨਾਇਕ (Rs 20 Lakhs)

ਮੁੰਬਈ ਇੰਡੀਅਨਜ਼: ਨਾਥਨ ਕੁਲਟਰ ਨਾਈਲ (Rs 8 Crore), ਕ੍ਰਿਸ ਲਿਨ (Rs 2 Crore), ਸੌਰਭ ਤਿਵਾੜੀ (Rs 50 Lakh), ਮੋਹਸਿਨ ਖ਼ਾਨ (Rs 20 Lakhs), ਦਿਗਵਿਜੇ ਦੇਸ਼ਮੁਖ (Rs 20 Lakhs), ਪ੍ਰਿੰਸ ਬਲਵੰਤ ਰਾਏ (Rs 20 Lakhs)

ਰਾਜਸਥਾਨ ਰਾਇਲਜ਼: ਰੌਬਿਨ ਉਥੱਪਾ (Rs 3 Crore), ਜੈਦੇਵ ਉਨਾਦਕਟ (Rs 3 Crore), ਯਸ਼ਸਵੀ ਜੈਸਵਾਲ (Rs 2.4 Crore), ਕਾਰਤਿਕ ਤਿਆਗੀ (Rs 1.3 Crore), ਐਂਡ੍ਰਿਊ ਟਾਈ (Rs 1 Crore), ਟੌਮ ਕਰਨ (Rs 1 Crore), ਅਨੁਜ ਰਾਵਤ (Rs 80 Lakh), ਡੇਵਿਡ ਮਿਲਰ (Rs 75 Lakh), ਓਸ਼ੇਨ ਥਾਮਸ (Rs 50 Lakhs), ਆਕਾਸ਼ ਸਿੰਘ (Rs 20 Lakh), ਅਨਿਰੁਧ ਜੋਸ਼ੀ (Rs 20 Lakhs)

ਰਾਇਲ ਚੈਲੇਂਜਰਜ਼ ਬੈਂਗਲੌਰ: ਕ੍ਰਿਸ ਮੌਰਿਸ (10 Crore rs), ਐਰੋਨ ਫਿੰਚ ( 4.4 Crore rs), ਡੇਲ ਸਟੇਨ (2 Crore rs), ਕੇਨ ਰਿਚਰਡਸਨ (1.5 Crore rs), ਈਸੁਰੂ ਉਡਾਨਾ (50 Lakhs), ਜੋਸ਼ੂਆ ਫਿਲਿਪ (20 Lakhs), ਪਵਨ ਦੇਸ਼ਪਾਂਡੇ (20 Lakhs)

ਸਨਰਾਈਜ਼ਰਸ ਹੈਦਰਾਬਾਦ: ਮਿਸ਼ੇਲ ਮਾਰਸ਼ (2 Crore rs), ਪ੍ਰੀਯਮ ਗਰਗ (1.9 Crore rs), ਵਿਰਾਟ ਸਿੰਘ (1.9 Crore rs), ਫੈਬੀਅਨ ਐਲਨ (50 Lakhs), ਸੰਦੀਪ ਬਾਵਾਨਾਕਾ (20 Lakhs), ਅਬਦੁੱਲ ਸਾਮਦ (20 Lakhs), ਸੰਜੈ ਯਾਦਵ (20 Lakhs)