ਨਵੀਂ ਦਿੱਲੀ: ਆਈਪੀਐਲ ਦੇ 13ਵੇਂ ਸੀਜ਼ਨ ਵਿੱਚ ਚੇਨਈ ਸੁਪਰ ਕਿੰਗਜ਼ ਦੀ ਟੀਮ ਹਰ ਟੀਮ ਨਾਲ 2-2 ਮੈਚ ਖੇਡੇਗੀ। ਯਾਨੀ ਸੱਤ ਟੀਮਾਂ ਨਾਲ ਕੁੱਲ 14 ਮੈਚ ਖੇਡੇਗੀ। ਸਭ ਤੋਂ ਵੱਧ ਸੱਤ ਮੈਚ ਦੁਬਈ ਵਿੱਚ, ਚਾਰ ਮੈਚ ਅਬੂ ਧਾਬੀ ਵਿੱਚ ਤੇ ਤਿੰਨ ਮੈਚ ਸ਼ਾਰਜਾਂਹ ਵਿੱਚ ਹੋਣਗੇ।

ਦੱਸ ਦਈਏ ਕਿ ਚੇਨਈ ਸੁਪਰ ਕਿੰਗਜ਼ ਦਾ ਪਹਿਲਾ ਮੈਚ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਨਾਲ 19 ਸਤੰਬਰ ਨੂੰ ਅਬੂ ਧਾਬੀ ਵਿੱਚ ਖੇਡਿਆ ਜਾਵੇਗਾ। ਇੰਡੀਅਨ ਪ੍ਰੀਮੀਅਰ ਲੀਗ 2020-19 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ। ਇਸ ਦੇ ਨਾਲ ਹੀ ਚੇਨਈ ਦਾ ਆਖਰੀ ਮੈਚ 1 ਨਵੰਬਰ ਨੂੰ ਕਿੰਗਜ਼ ਇਲੈਵਨ ਪੰਜਾਬ (ਕੇਐਕਸਆਈਪੀ) ਨਾਲ ਅਬੂ ਧਾਬੀ ਵਿੱਚ ਹੋਵੇਗਾ।

ਟੀਮ: ਮਹਿੰਦਰ ਸਿੰਘ ਧੋਨੀ (ਕਪਤਾਨ/ਵਿਕਟਕੀਪਰ), ਦਿਵਾਨਾ ਬ੍ਰਾਵੋ, ਫਾਫ ਡੂ ਪਲੇਸਿਸ, ਸ਼ੇਨ ਵਾਟਸਨ, ਰਵਿੰਦਰ ਜਡੇਜਾ, ਅੰਬਤੀ ਰਾਇਡੂ, ਪਿਊਸ਼ ਚਾਵਲਾ, ਕੇਦਾਰ ਜਾਧਵ, ਕਰਨ ਸ਼ਰਮਾ, ਇਮਰਾਨ ਤਾਹਿਰ, ਦੀਪਕ ਚਾਹਰ, ਸ਼ਾਰਦੁਲ ਠਾਕੁਰ, ਲੂੰਗੀ ਇੰਜੀਡੀ. ਮਿਸ਼ੇਲ ਸੰਤਨਰ, ਸੈਮ ਕੁਰੈਨ, ਮੁਰਲੀ ਵਿਜੇ, ਜੋਸ਼ ਹੇਜ਼ਲਵੁੱਡ, ਰੁਤੁਰਜ ਗਾਇਕਵਾਡ, ਜਗਦੀਸਨ ਐਨ (ਵਿਕਟਕੀਪਰ), ਕੇਐਮ ਆਸਿਫ, ਮੋਨੂੰ ਕੁਮਾਰ, ਆਰ ਸਾਈ ਕਿਸ਼ੋਰ।

ਦੱਸ ਦਈਏ ਕਿ ਕੋਰੋਨਾਵਾਇਰਸ ਕਰਕੇ ਆਈਪੀਐਲ ਆਪਣੇ ਤਹਿ ਪ੍ਰੋਗਰਾਮ ਨੂੰ 29 ਮਾਰਚ ਤੋਂ ਸ਼ੁਰੂ ਨਹੀਂ ਕਰ ਸਕੀ। ਬੀਸੀਸੀਆਈ ਨੇ ਕੋਵਿਡ-19 ਕਰਕੇ 13ਵੇਂ ਸੀਜ਼ਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਸੀ, ਪਰ ਪਿਛਲੇ ਮਹੀਨੇ ਬੋਰਡ ਨੇ ਆਈਪੀਐਲ ਨੂੰ ਦੇਸ਼ ਤੋਂ ਬਾਹਰ ਕਰਾਉਣ ਦਾ ਫੈਸਲਾ ਕੀਤਾ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904