ਬੰਗਲੁਰੂ: ਰੈੱਡ ਬੁੱਲ ਨੇ ਭਾਰਤੀ ਟੀਮ ਦੇ ਕ੍ਰਿਕਟਰ ਤੇ ਆਈਪੀਐਲ ਦੇ ਆਉਣ ਵਾਲੇ ਸੀਜ਼ਨ ਵਿੱਚ ਪਹਿਲੀ ਵਾਰ ਕਿੰਗਜ਼ ਇਲੈਵਨ ਦੀ ਕਪਤਾਨੀ ਕਰ ਰਹੇ ਲੋਕੇਸ਼ ਰਾਹੁਲ 'ਤੇ ਡਾਕੂਮੈਂਟਰੀ ਬਣਾਈ ਹੈ। ਰਾਹੁਲ ‘ਤੇ ਬਣੀ ਇਸ ਡਾਕੂਮੈਂਟਰੀ ਦਾ ਨਾਂ 'ਕੇ ਐਲ ਰਾਹੁਲ-ਸ਼ੱਟ ਆਊਟ ਦ ਨਾਇਜ਼' ਰੱਖਿਆ ਗਿਆ ਹੈ। ਰਾਹੁਲ ਨੇ ਹਾਲ ਹੀ ਵਿੱਚ ਚੋਣਵੇਂ ਮੀਡੀਆ ਹਾਊਸਾਂ ਨਾਲ ਗੱਲਬਾਤ ਕੀਤੀ ਤੇ ਕਿਹਾ ਕਿ ਉਹ ਖੁੱਲ੍ਹੇ ਦਿਮਾਗ ਨਾਲ ਕਪਤਾਨੀ ਕਰਨਗੇ। ਰਾਹੁਲ ਇਸ ਸਮੇਂ ਸ਼ਾਨਦਾਰ ਫਾਰਮ ਵਿੱਚ ਹਨ।


ਉਨ੍ਹਾਂ ਨੇ ਕਿਹਾ, "ਸਭ ਤੋਂ ਪਹਿਲਾਂ ਮੈਨੂੰ ਲੱਗਦਾ ਹੈ ਕਿ ਅਸੀਂ ਫ੍ਰੈਸ਼ ਹੋ ਕੇ ਸ਼ੁਰੂਆਤ ਕਰ ਰਹੇ ਹਾਂ। ਮੈਨੂੰ ਨਹੀਂ ਲੱਗਦਾ ਕਿ ਸੱਤ ਮਹੀਨੇ ਪਹਿਲਾਂ ਜੋ ਹੋਇਆ ਸੀ, ਉਹ ਹੁਣ ਮਹੱਤਵਪੂਰਨ ਹੋਵੇਗਾ।" ਉਸ ਨੇ ਅੱਗੇ ਕਿਹਾ, "ਇਸ ਟੂਰਨਾਮੈਂਟ ਵਿੱਚ ਅਸੀਂ ਜ਼ਿਆਦਾ ਮੈਚ ਖੇਡ ਕੇ ਨਹੀਂ ਆ ਰਹੇ। ਇਸ ਲਈ ਮੈਂ ਜਾਣਦਾ ਹਾਂ ਕਿ ਕੀ ਮੇਰਾ ਬੱਲੇਬਾਜ਼ੀ ਫਾਰਮ ਉਹੀ ਹੈ ਜੋ ਸੱਤ ਮਹੀਨੇ ਪਹਿਲਾਂ ਸੀ। ਅਸੀਂ ਸਾਰੇ ਕ੍ਰਿਕਟਰ ਵਜੋਂ ਥੋੜ੍ਹੇ ਘਬਰਾ ਗਏ ਹਾਂ ਕਿਉਂਕਿ ਅਸੀਂ ਜ਼ਿਆਦਾ ਕ੍ਰਿਕਟ ਨਹੀਂ ਖੇਡੇ। ਆਈਪੀਐਲ ਵਰਗੇ ਟੂਰਨਾਮੈਂਟ ਵਿੱਚ ਜੋ ਬਹੁਤ ਵੱਡਾ ਹੈ, ਜੇ ਮੈਂ ਕਹਾਂ ਕਿ ਅਸੀਂ ਘਬਰਾ ਨਹੀਂ ਰਹੇ ਤਾਂ ਮੈਂ ਝੂਠ ਬੋਲ ਰਿਹਾ ਹਾਂ। ਅਸੀਂ ਸਾਰੇ ਹਾਂ, ਪਰ ਇਹ ਕ੍ਰਿਕਟ ਦੀ ਚੁਣੌਤੀ ਹੈ। ਕਿਸੇ ਨੇ ਨਹੀਂ ਸੋਚਿਆ ਕਿ ਅਜਿਹਾ ਹੋਵੇਗਾ।"

ਸੰਸਦ 'ਚ ਗੂੰਜਣਗੇ ਕੋਰੋਨਾ, ਚੀਨ ਤੇ ਆਰਥਿਕ ਮੰਦੀ ਦੇ ਮੁੱਦੇ, ਵਿਰੋਧੀਆਂ ਵੱਲੋਂ ਮੋਦੀ ਸਰਕਾਰ ਨੂੰ ਘੇਰਨ ਦੀ ਤਿਆਰੀ

ਕੇਐਲ ਰਾਹੁਲ ਦਾ ਸ਼ਾਨਦਾਰ ਰਿਕਾਰਡ:

ਆਈਪੀਐਲ ਵਿੱਚ ਕੇਐਲ ਰਾਹੁਲ ਦਾ ਰਿਕਾਰਡ ਬਹੁਤ ਪ੍ਰਭਾਵਸ਼ਾਲੀ ਰਿਹਾ। ਰਾਹੁਲ ਹੁਣ ਤੱਕ 67 ਆਈਪੀਐਲ ਮੈਚ ਖੇਡ ਚੁੱਕਿਆ ਹੈ, ਉਹ 42 ਦੀ ਔਸਤ ਤੇ 138 ਦੀ ਸਟ੍ਰਾਈਕ ਰੇਟ ਨਾਲ 1431 ਦੌੜਾਂ ਬਣਾ ਚੁੱਕੇ ਹਨ। ਰਾਹੁਲ ਨੇ ਆਈਪੀਐਲ ਵਿੱਚ 1 ਸੈਂਕੜਾ ਤੇ 16 ਅਰਧ ਸੈਂਕੜੇ ਵੀ ਲਾਏ ਹਨ। ਇਸ ਦੇ ਨਾਲ ਉਹ ਟੀਮ ਵਿੱਚ ਵਿਕਟਕੀਪਰ ਦੀ ਦੋਹਰੀ ਭੂਮਿਕਾ ਵੀ ਨਿਭਾਉਂਦਾ ਹੈ।

ਸੁਖਬੀਰ ਬਾਦਲ 'ਤੇ ਸਵਾਲਾਂ ਦੀ ਬੁਛਾੜ, ਆਖਰ ਅਕਾਲੀ ਦਲ ਦਾ ਕੀ ਸਟੈਂਡ?

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904