ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੀ ਫ੍ਰੈਂਚਾਇਜ਼ੀ ਟੀਮ ਰਾਜਸਥਾਨ ਰਾਇਲਜ਼ ਦਾ ਫੀਲਡਿੰਗ ਕੋਚ ਦਿਸ਼ਾਂਤ ਯਾਗਨਿਕ ਕੋਵਿਡ-19 ਟੈਸਟ ਵਿੱਚ ਪੌਜ਼ੇਟਿਵ ਪਾਇਆ ਗਿਆ ਹੈ। ਆਈਪੀਐਲ 19 ਸਤੰਬਰ ਨੂੰ ਸ਼ੁਰੂ ਹੋਣ ਜਾ ਰਹੀ ਹੈ ਤੇ ਸਾਰੀਆਂ ਫ੍ਰੈਂਚਾਇਜ਼ੀ ਟੀਮਾਂ ਨੇ ਇਸ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਅਜਿਹੀ ਖ਼ਬਰ ਰਾਜਸਥਾਨ ਰਾਇਲਜ਼ ਲਈ ਵੱਡਾ ਝਟਕਾ ਹੋ ਸਕਦੀ ਹੈ। ਰਾਜਸਥਾਨ ਰੌਇਲਸ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇਸ ਖ਼ਬਰ ਦੀ ਪੁਸ਼ਟੀ ਕੀਤੀ ਗਈ ਹੈ।

ਹੁਣ ਬੀਸੀਸੀਆਈ ਵਲੋਂ ਜਾਰੀ ਕੀਤੇ ਗਏ ਐਸਓਪੀ ਤਹਿਤ ਦਿਸ਼ਾਂਤ ਨੂੰ ਸੰਯੁਕਤ ਅਰਬ ਅਮੀਰਾਤ ਵਿੱਚ ਛੇ ਦਿਨਾਂ ਲਈ ਆਈਸੋਲੇਟ ਕੀਤਾ ਜਾਵੇਗਾ ਤੇ ਹੋਰਨਾਂ ਮੈਂਬਰਾਂ ਦੀ ਤਰ੍ਹਾਂ ਇਸ ਮਿਆਦ ਦੇ ਦੌਰਾਨ ਤਿੰਨ ਟੈਸਟ ਕੀਤੇ ਜਾਣਗੇ, ਜਿਸ ਵਿੱਚ ਰਿਪੋਰਟ ਦਾ ਨੈਗਟਿਵ ਆਉਣਾ ਜ਼ਰੂਰੀ ਹੈ।


2008 ਦੇ ਆਈਪੀਐਲ ਚੈਂਪੀਅਨ ਰਾਇਲਜ਼ ਨੇ ਵੀ ਆਪਣੇ ਬਿਆਨ ਵਿੱਚ ਇਹ ਸਾਫ ਕੀਤਾ ਸੀ ਕਿ ਟੀਮ ਦਾ ਕੋਈ ਵੀ ਮੈਂਬਰ ਪਿਛਲੇ 10 ਦਿਨਾਂ ਵਿੱਚ ਦਿਸ਼ਾਂਤ ਦੇ ਸੰਪਰਕ ਵਿੱਚ ਨਹੀਂ ਆਇਆ ਹੈ। ਇਸ ਤੋਂ ਇਲਾਵਾ ਰਾਜਸਥਾਨ ਨੇ ਇਹ ਵੀ ਸਾਫ ਕੀਤਾ ਕਿ ਟੀਮ ਦੇ ਬਾਕੀ ਸਾਰੇ ਮੈਂਬਰਾਂ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ।


ਦੱਸ ਦਈਏ ਕਿ ਟੀਮਾਂ 20 ਅਗਸਤ ਦੇ ਲਗਪਗ ਯੂਏਈ ਲਈ ਰਵਾਨਾ ਹੋਣਗੀਆਂ। ਰਾਜਸਥਾਨ ਰਾਇਲਜ਼ ਨੇ 2008 ਵਿੱਚ ਆਈਪੀਐਲ ਦਾ ਖਿਤਾਬ ਜਿੱਤਿਆ ਸੀ। ਇਸ ਤੋਂ ਬਾਅਦ ਟੀਮ ਕਦੇ ਵੀ ਇਹ ਖਿਤਾਬ ਨਹੀਂ ਜਿੱਤ ਸਕੀ।

ਭਾਰਤੀ ਹਾਕੀ ਟੀਮ: ਮਨਦੀਪ ਮਗਰੋਂ ਹੁਣ ਹਾਕੀ ਦੇ ਪੰਜ ਹੋਰ ਖਿਡਾਰੀ ਹਸਪਤਾਲ ਦਾਖਲ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904