ਇਹ ਵੀ ਪੜ੍ਹੋ : ਨੌਸਰਬਾਜ਼ ਨੇ ਬੈਂਕ 'ਚ ਬਜ਼ੁਰਗ ਤੋਂ ਠੱਗੇ ਚਾਰ ਲੱਖ, ਬੋਲਿਆ, ਫਾਰਮ ਗਲਤ ਭਰ ਦਿੱਤਾ, ਲਿਆਓ ਮੈਂ ਜਮਾਂ ਕਰਵਾ ਦਿੰਦਾ....ਤੇ ਫਿਰ....
ਜ਼ਖਮੀ ਭਾਨੁਕਾ ਰਾਜਪਕਸ਼ੇ ਨੂੰ ਹੋਣਾ ਪਿਆ ਰਿਟਾਇਰ
ਇਸ ਦੇ ਨਾਲ ਹੀ ਇਸ ਤੋਂ ਬਾਅਦ ਪੰਜਾਬ ਕਿੰਗਜ਼ ਟੀਮ ਦੇ ਫਿਜ਼ੀਓ ਨੂੰ ਮੈਦਾਨ 'ਤੇ ਆਉਣਾ ਪਿਆ ਪਰ ਜ਼ਖਮੀ ਭਾਨੁਕਾ ਰਾਜਪਕਸ਼ੇ ਨੂੰ ਸੱਟ ਲੱਗਣ ਕਾਰਨ ਰਿਟਾਇਰ ਹੋਣਾ ਪਿਆ । ਭਾਨੁਕਾ ਰਾਜਪਕਸ਼ੇ ਫਿਜ਼ੀਓ ਦੇ ਨਾਲ ਪੈਵੇਲੀਅਨ ਪਰਤ ਗਏ। ਹਾਲਾਂਕਿ, ਉਹ ਹੁਣ ਬੱਲੇਬਾਜ਼ੀ ਲਈ ਆਵੇਗਾ ਜਾਂ ਨਹੀਂ, ਫਿਲਹਾਲ ਇਹ ਸਪੱਸ਼ਟ ਨਹੀਂ ਹੈ। ਉਂਜ ਭਾਨੁਕਾ ਰਾਜਪਕਸ਼ੇ ਦੀ ਸੱਟ ਕਿੰਨੀ ਗੰਭੀਰ ਹੈ, ਇਹ ਤਾਂ ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਪਰ ਜਿਸ ਤਰ੍ਹਾਂ ਭਾਨੁਕਾ ਰਾਜਪਕਸ਼ੇ ਨੇ ਮੈਦਾਨ ਛੱਡਿਆ ਹੈ, ਉਹ ਪੰਜਾਬ ਕਿੰਗਜ਼ ਲਈ ਚੰਗੀ ਖ਼ਬਰ ਨਹੀਂ ਹੈ।
ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰ ਰਹੀ ਹੈ ਪੰਜਾਬ ਕਿੰਗਜ਼
ਹਾਲਾਂਕਿ ਇਸ ਮੈਚ ਦੀ ਗੱਲ ਕਰੀਏ ਤਾਂ ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਸ ਤਰ੍ਹਾਂ ਪੰਜਾਬ ਕਿੰਗਜ਼ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਪੰਜਾਬ ਕਿੰਗਜ਼ ਨੇ 13.3 ਓਵਰਾਂ ਵਿੱਚ 1 ਵਿਕਟ ’ਤੇ 130 ਦੌੜਾਂ ਬਣਾ ਲਈਆਂ ਹਨ। ਇਸ ਸਮੇਂ ਕਪਤਾਨ ਸ਼ਿਖਰ ਧਵਨ ਅਤੇ ਜਿਤੇਸ਼ ਸ਼ਰਮਾ ਕ੍ਰੀਜ਼ 'ਤੇ ਹਨ ਜਦਕਿ ਸਲਾਮੀ ਬੱਲੇਬਾਜ਼ ਪ੍ਰਭਸਿਮਰਨ ਸਿੰਘ ਪੈਵੇਲੀਅਨ ਪਰਤ ਗਏ ਹਨ। ਪ੍ਰਭਸਿਮਰਨ ਸਿੰਘ ਨੇ 34 ਗੇਂਦਾਂ ਵਿੱਚ 60 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ ਆਪਣੀ ਪਾਰੀ 'ਚ 7 ਚੌਕੇ ਅਤੇ 3 ਛੱਕੇ ਲਗਾਏ।