ਨਵੀਂ ਦਿੱਲੀ: ਆਈਪੀਐਲ 2020 ਦੀ ਨਿਲਾਮੀ ‘ਚ ਕਈ ਖਿਡਾਰੀਆਂ ਦੀ ਕਿਸਮਤ ਖੁੱਲ੍ਹੀ ਹੈ। ਕਈ ਖਿਡਾਰੀਆਂ ‘ਤੇ ਖੂਬ ਪੈਸਾ ਵਰ੍ਹਿਆ। ਜਿੱਥੇ ਵਿਦੇਸ਼ੀ ਖਿਡਾਰੀ ਪੈਟ ਸਭ ਤੋਂ ਮਹਿੰਗੇ ਵਿੱਕੇ ਉੱਥੇ ਹੀ ਟਾਪ 10 ਮਹਿੰਗੇ ਖਿਡਾਰੀਆਂ ‘ਚ ਮਹਿਜ਼ ਪਿਯੂਸ਼ ਚਾਵਲਾ ਹੀ ਆਪਣੀ ਥਾਂ ਬਣਾ ਸਕੇ ਪਰ ਇਸ ਵਾਰ ਆਈਪੀਐਲ ‘ਚ ਕਈ ਨੌਜਵਾਨ ਖਿਡਾਰੀਆਂ ਨੂੰ ਵੀ ਮੌਕਾ ਮਿਲਿਆ। ਆਓ ਜਾਣਦੇ ਹਾਂ ਬੋਲੀ ‘ਚ ਸਭ ਤੋਂ ਮਹਿੰਗੇ ਵਿਕੇ 5 ਨੌਜਵਾਨ ਭਾਰਤੀ ਖਿਡਾਰੀਆਂ ਬਾਰੇ।


1-ਮੁਸ਼ਤਾਕ ਅਲੀ ਟਰਾਫੀ ‘ਚ ਦੋਹਰਾ ਸੈਂਕੜਾ ਲਾਉਣ ਵਾਲੀ ਯਸ਼ਵੀ ਨੂੰ ਰਾਜਸਥਾਨ ਰਾਇਲਜ਼ ਨੇ 2.4 ਕਰੋੜ ਰੁਪਏ ‘ਚ ਖਰੀਦਿਆ।

2- 19 ਸਾਲਾ ਰਵੀ 'ਤੇ ਕਿੰਗਜ਼ ਇਲੈਵਨ ਪੰਜਾਬ ਨੇ ਸੱਟਾ ਲਾਇਆ। ਉਸ ਨੂੰ ਦੋ ਕਰੋੜ ਰੁਪਏ 'ਚ ਖਰੀਦਿਆ ਗਿਆ।



3- ਪ੍ਰਿਯਮ ਗਰਗ ਨੂੰ ਸਨਰਾਈਜ਼ਰਸ ਹੈਦਰਾਬਾਦ ਨੇ 1.9 ਕਰੋੜ ਰੁਪਏ 'ਚ ਖਰੀਦਿਆ। ਉਸ ਦੀ ਬੇਸ ਕੀਮਤ 20 ਲੱਖ ਰੁਪਏ ਸੀ। ਉਹ ਇਸ ਸਮੇਂ ਭਾਰਤੀ ਅੰਡਰ-19 ਟੀਮ ਦਾ ਕੋਚ ਵੀ ਹੈ।

4- ਵਿਰਾਟ ਸਿੰਘ ਇੱਕ ਭਾਰਤੀ ਨੌਜਵਾਨ ਖਿਡਾਰੀ ਹੈ ਜਿਸ ਨੂੰ ਸਨਰਾਈਜ਼ਰਸ ਹੈਦਰਾਬਾਦ ਨੇ ਖਰੀਦਿਆ ਹੈ। ਉਸ ਦੀ ਬੋਲੀ 1.9 ਕਰੋੜ ਰੁਪਏ ਲਾਈ ਗਈ।

5-ਕਾਰਤਿਕ ਤਿਆਗੀ ਇਸ ਸੂਚੀ '5ਵੇਂ ਨੰਬਰ 'ਤੇ ਸੀ ਉਹ ਰਾਜਸਥਾਨ ਰਾਇਲਜ਼ ਲਈ ਅਗਲਾ ਸੀਜ਼ਨ ਖੇਡੇਗਾ। ਉਸ ਨੂੰ ਰਾਜਸਥਾਨ ਰਾਇਲਜ਼ ਨੇ 1.3 ਕਰੋੜ 'ਚ ਖਰੀਦਿਆ ਹੈ।