Islamabad United Players With Palestine Flag: ਪਾਕਿਸਤਾਨ ਸੁਪਰ ਲੀਗ 2024 (PSL 2024) ਦਾ ਖਿਤਾਬ ਇਸਲਾਮਾਬਾਦ ਯੂਨਾਈਟਿਡ ਨੇ ਜਿੱਤਿਆ। ਸ਼ਾਦਾਬ ਖਾਨ ਦੀ ਕਪਤਾਨੀ ਵਾਲੀ ਇਸਲਾਮਾਬਾਦ ਯੂਨਾਈਟਿਡ ਨੇ ਫਾਈਨਲ ਵਿੱਚ ਮੁਲਤਾਨ ਸੁਲਤਾਨ ਨੂੰ 2 ਵਿਕਟਾਂ ਨਾਲ ਹਰਾਇਆ। ਖਿਤਾਬ ਜਿੱਤਣ ਤੋਂ ਬਾਅਦ ਇਸਲਾਮਾਬਾਦ ਦੇ ਖਿਡਾਰੀਆਂ ਨੇ ਮੈਦਾਨ ਦਾ ਚੱਕਰ ਲਗਾਇਆ ਅਤੇ ਫਲਸਤੀਨ ਦਾ ਝੰਡਾ ਲਹਿਰਾਇਆ, ਜੇਤੂ ਟੀਮ ਦੇ ਖਿਡਾਰੀਆਂ ਨੇ ਪਾਬੰਦੀ ਦੇ ਬਾਵਜੂਦ ਅਜਿਹਾ ਕਾਰਨਾਮਾ ਕੀਤਾ। ਇਸ ਤੋਂ ਬਾਅਦ ਕੀ ਹੋਇਆ, ਤਾਂ ਆਓ ਜਾਣਦੇ ਹਾਂ...


ਸੋਸ਼ਲ ਮੀਡੀਆ 'ਤੇ ਕਈ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ, ਜਿਸ 'ਚ PSL ਜਿੱਤਣ ਤੋਂ ਬਾਅਦ ਇਸਲਾਮਾਬਾਦ ਦੇ ਖਿਡਾਰੀ ਆਪਣੀ ਪਿੱਠ 'ਤੇ ਫਿਲਸਤੀਨ ਦਾ ਝੰਡਾ ਲੈ ਕੇ ਮੈਦਾਨ 'ਚ ਚੱਕਰ ਲਗਾ ਰਹੇ ਹਨ। ਵੀਡੀਓ 'ਚ ਇਸਲਾਮਾਬਾਦ ਦੇ ਤੇਜ਼ ਗੇਂਦਬਾਜ਼ ਨਸੀਮ ਸ਼ਾਹ ਅਤੇ ਉਨ੍ਹਾਂ ਦੇ ਭਰਾ ਹੁਨੈਨ ਅਤੇ ਉਬੈਦ ਸ਼ਾਹ ਨੂੰ ਦੇਖਿਆ ਜਾ ਸਕਦਾ ਹੈ।


ਹਾਲਾਂਕਿ, ਇੱਕ ਮਹੀਨਾ ਪਹਿਲਾਂ ਦੀ ਗੱਲ ਹੈ ਜਦੋਂ ਕਰਾਚੀ ਦੇ ਨੈਸ਼ਨਲ ਸਟੇਡੀਅਮ ਵਿੱਚ ਪ੍ਰਸ਼ੰਸਕ ਨੂੰ ਅੰਦਰ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਸੀ, ਜੋ ਕਿ ਫਲਸਤੀਨ ਦਾ ਨਾਲ ਲਿਆਇਆ ਸੀ। 'Dawn' ਦੀ ਇੱਕ ਰਿਪੋਰਟ ਮੁਤਾਬਕ ਸਟੇਡੀਅਮ ਦੇ ਸੁਰੱਖਿਆ ਗਾਰਡ ਨੇ ਪ੍ਰਸ਼ੰਸਕ ਨੂੰ ਪਾਕਿਸਤਾਨ ਸੁਪਰ ਲੀਗ ਦੀ ਟਿਕਟ ਦੇ ਪਿੱਛੇ ਲਿਖੀਆਂ ਸ਼ਰਤਾਂ ਦੱਸੀਆਂ, ਜਿਸ 'ਚ ਸਾਫ਼ ਤੌਰ 'ਤੇ ਲਿਖਿਆ ਗਿਆ ਸੀ ਕਿ ਕੋਈ ਵੀ ਪੋਸਟਰ ਜਾਂ ਬੈਨਰ ਜਿਸ 'ਚ ਧਾਰਮਿਕ, ਸਿਆਸੀ, ਨਸਲੀ ਭੇਦਭਾਵ ਨੂੰ ਦਰਸਾਇਆ ਗਿਆ ਹੋਵੇ, ਉਸ ਨੂੰ ਪੂਰੀ ਤਰ੍ਹਾਂ ਮਨਾਹੀ ਹੈ।







ਇਸ ਘਟਨਾ 'ਤੇ ਇਸਲਾਮਾਬਾਦ ਯੂਨਾਈਟਿਡ ਦੇ ਕਪਤਾਨ ਸ਼ਾਦਾਬ ਖਾਨ ਤੋਂ ਵੀ ਸਵਾਲ ਪੁੱਛੇ ਗਏ ਸਨ। ਉਨ੍ਹਾਂ ਇਸਦਾ ਜਵਾਬ ਦਿੰਦੇ ਹੋਏ ਕਿਹਾ ਸੀ ਕਿ, "ਇਹ ਸਾਡੇ ਲਈ ਬਹੁਤ ਮਹੱਤਵਪੂਰਨ ਸੀ।" ਇਸ ਤੋਂ ਇਲਾਵਾ ਉਨ੍ਹਾਂ ਕਿਹਾ ਅਸੀਂ ਜੋ ਵੀ ਚੀਜ਼ਾ ਕਰ ਸਕਦੇ ਹਾਂ, ਕੋਸ਼ਿਸ਼ ਕਰਦੇ ਹਾਂ ਕਿ ਉਹ ਕਰਿਏ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਇਹ ਸਭ ਦਾ ਵਿਚਾਰ ਸੀ।


ਤੀਜਾ ਖ਼ਿਤਾਬ ਜਿੱਤੀ ਇਸਲਾਮਾਬਾਦ ਯੂਨਾਈਟਿਡ 


ਜ਼ਿਕਰਯੋਗ ਹੈ ਕਿ ਇਸਲਾਮਾਬਾਦ ਯੂਨਾਈਟਿਡ ਨੇ ਤੀਜੀ ਵਾਰ ਪਾਕਿਸਤਾਨ ਸੁਪਰ ਲੀਗ ਦਾ ਖਿਤਾਬ ਆਪਣੇ ਨਾਂਅ ਕੀਤਾ। ਇਸ ਤੋਂ ਪਹਿਲਾਂ ਟੀਮ ਨੇ 2016 ਅਤੇ 2018 'ਚ PSL ਖਿਤਾਬ ਆਪਣੇ ਨਾਂਅ ਕੀਤਾ ਸੀ।