Jay Shah on IPL Venue: ਭਾਰਤੀ ਕ੍ਰਿਕਟ ਬੋਰਡ (BCCI) ਦੇ ਸਕੱਤਰ ਜੈ ਸ਼ਾਹ (Jay Shah) ਨੇ ਪੁਸ਼ਟੀ ਕੀਤੀ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ (IPL) ਦਾ 15ਵਾਂ ਸੀਜ਼ਨ ਮਾਰਚ ਦੇ ਆਖਰੀ ਹਫਤੇ ਸ਼ੁਰੂ ਹੋਵੇਗਾ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਆਈਪੀਐਲ ਦੇ ਸਥਾਨ ਦਾ ਵੀ ਫੈਸਲਾ ਮੈਗਾ ਨਿਲਾਮੀ ਤੋਂ ਪਹਿਲਾਂ ਕੀਤਾ ਜਾਵੇਗਾ।
ਜੈ ਸ਼ਾਹ ਨੇ ਕਿਹਾ ਕਿ ਮੈਨੂੰ ਇਹ ਪੁਸ਼ਟੀ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ IPL ਦਾ 15ਵਾਂ ਸੀਜ਼ਨ ਮਾਰਚ ਦੇ ਆਖਰੀ ਹਫਤੇ ਸ਼ੁਰੂ ਹੋਵੇਗਾ ਤੇ ਮਈ ਦੇ ਅੰਤ ਤੱਕ ਚੱਲੇਗਾ। ਜ਼ਿਆਦਾਤਰ ਟੀਮ ਮਾਲਕਾਂ ਨੇ ਟੂਰਨਾਮੈਂਟ ਭਾਰਤ 'ਚ ਕਰਵਾਉਣ ਦੀ ਇੱਛਾ ਜ਼ਾਹਰ ਕੀਤੀ ਹੈ। ਬੀਸੀਸੀਆਈ ਭਾਰਤ ਵਿੱਚ ਦੋ ਨਵੀਆਂ ਟੀਮਾਂ ਅਹਿਮਦਾਬਾਦ ਤੇ ਲਖਨਊ ਦੇ ਦਾਖ਼ਲੇ ਦੇ ਨਾਲ ਇਸ ਆਈਪੀਐਲ ਦਾ ਆਯੋਜਨ ਕਰਨ ਦੀ ਵੀ ਕੋਸ਼ਿਸ਼ ਕਰ ਰਿਹਾ ਹੈ। ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਅਸੀਂ ਇਸ ਵਾਰ ਭਾਰਤ ਵਿੱਚ ਆਈਪੀਐਲ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ।
ਇਸ ਦੌਰਾਨ ਜੈ ਸ਼ਾਹ ਨੇ ਇਹ ਵੀ ਦੱਸਿਆ ਕਿ ਮੈਗਾ ਨਿਲਾਮੀ ਤੋਂ ਪਹਿਲਾਂ ਆਈਪੀਐਲ ਦੇ ਸਥਾਨ ਦਾ ਫੈਸਲਾ ਕੀਤਾ ਜਾਵੇਗਾ। ਉਨ੍ਹਾਂ ਕਿਹਾ, 'ਕੋਰੋਨਾ ਦੇ ਨਵੇਂ ਵੈਰੀਐਂਟ ਕਾਰਨ ਸਥਿਤੀ ਖਤਰਨਾਕ ਬਣੀ ਹੋਈ ਹੈ। BCCI ਨੇ ਪਿਛਲੇ ਸਮੇਂ ਵਿੱਚ ਆਪਣੇ ਸਾਥੀਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਕੀਤਾ ਹੈ ਅਤੇ ਇਸ ਲਈ ਪਲਾਨ-ਬੀ 'ਤੇ ਵੀ ਕੰਮ ਚੱਲ ਰਿਹਾ ਹੈ। 12-13 ਫਰਵਰੀ ਨੂੰ ਹੋਣ ਵਾਲੀ ਮੈਗਾ ਨਿਲਾਮੀ ਤੋਂ ਪਹਿਲਾਂ ਅਸੀਂ ਆਈਪੀਐਲ ਦੇ ਆਯੋਜਨ ਲਈ ਸਥਾਨ 'ਤੇ ਅੰਤਿਮ ਫੈਸਲਾ ਲਵਾਂਗੇ।
ਇੱਥੇ ਪਲਾਨ-ਬੀ ਦੁਆਰਾ, ਜੈ ਸ਼ਾਹ ਦਾ ਮਤਲਬ ਆਈਪੀਐਲ ਨੂੰ ਦੇਸ਼ ਤੋਂ ਬਾਹਰ ਕਰਾਉਣ ਦੀ ਯੋਜਨਾ ਸੀ। ਦਰਅਸਲ, ਭਾਰਤ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਅਜਿਹੇ 'ਚ ਦਸੰਬਰ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਜੇਕਰ ਕੋਰੋਨਾ ਦੇ ਮਾਮਲੇ ਇਸੇ ਤਰ੍ਹਾਂ ਵਧਦੇ ਰਹਿੰਦੇ ਹਨ ਤਾਂ ਦੇਸ਼ ਤੋਂ ਬਾਹਰ ਦੱਖਣੀ ਅਫਰੀਕਾ ਜਾਂ UAE ਵਰਗੇ ਦੇਸ਼ਾਂ 'ਚ IPL ਦਾ ਆਯੋਜਨ ਕੀਤਾ ਜਾ ਸਕਦਾ ਹੈ।
ਦੇਸ਼ ਵਿੱਚ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਵਿੱਚ ਆਈਪੀਐਲ ਦੇ ਆਯੋਜਨ ਨੂੰ ਲੈ ਕੇ ਬੀਸੀਸੀਆਈ ਤੇ ਆਈਪੀਐਲ ਫਰੈਂਚਾਇਜ਼ੀ ਦੇ ਵਿੱਚ ਇੱਕ ਬੈਠਕ ਵੀ ਹੋਈ ਸੀ। ਇਸ ਤੋਂ ਬਾਅਦ ਜੈ ਸ਼ਾਹ ਨੇ ਇਹ ਬਿਆਨ ਦਿੱਤਾ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੀਸੀਸੀਆਈ ਦੇ ਇੱਕ ਸੂਤਰ ਦੇ ਹਵਾਲੇ ਨਾਲ ਇੱਕ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਬੀਸੀਸੀਆਈ ਅਤੇ ਆਈਪੀਐਲ ਫਰੈਂਚਾਇਜ਼ੀ ਵਿਚਾਲੇ ਹੋਈ ਵਰਚੁਅਲ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ ਆਈਪੀਐਲ ਦਾ ਆਯੋਜਨ ਭਾਰਤ ਵਿੱਚ ਹੀ ਕੀਤਾ ਜਾਵੇਗਾ।
ਇਸ ਰਿਪੋਰਟ 'ਚ ਕਿਹਾ ਗਿਆ ਸੀ ਕਿ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ IPL ਦੇ ਸਾਰੇ ਮੈਚ ਮੁੰਬਈ ਦੇ ਤਿੰਨ ਸਟੇਡੀਅਮਾਂ 'ਚ ਕਰਵਾਏ ਜਾਣਗੇ ਅਤੇ ਜੇਕਰ ਲੋੜ ਪਈ ਤਾਂ ਕੁਝ ਮੈਚ ਪੁਣੇ 'ਚ ਵੀ ਕਰਵਾਏ ਜਾ ਸਕਦੇ ਹਨ। ਇਸ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਆਈਪੀਐਲ 27 ਮਾਰਚ ਤੋਂ ਸ਼ੁਰੂ ਹੋਵੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin