Rajinikanth Golden Ticket World Cup 2023: ਵਿਸ਼ਵ ਕੱਪ 2023 ਦੀਆਂ ਤਿਆਰੀਆਂ ਲਗਭਗ ਪੂਰੀਆਂ ਹੋ ਚੁੱਕੀਆਂ ਹਨ। ਭਾਰਤ 'ਚ ਇਸ ਦੀ ਸ਼ੁਰੂਆਤ 5 ਅਕਤੂਬਰ ਤੋਂ ਹੋਏਗੀ। ਇਸ ਟੂਰਨਾਮੈਂਟ ਵਿੱਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇੱਕ ਵਿਸ਼ੇਸ਼ ਪਹਿਲਕਦਮੀ ਸ਼ੁਰੂ ਕੀਤੀ ਹੈ। ਬੀਸੀਸੀਆਈ ਭਾਰਤ ਦੇ ਮਹਾਨ ਸਿਤਾਰਿਆਂ ਨੂੰ ਗੋਲਡਨ ਟਿਕਟਾਂ ਦੇ ਰਿਹਾ ਹੈ। ਬੋਰਡ ਨੇ ਅਮਿਤਾਭ ਬੱਚਨ ਅਤੇ ਸਚਿਨ ਤੇਂਦੁਲਕਰ ਨੂੰ ਗੋਲਡਨ ਦਿੱਤਾ ਸੀ। ਹੁਣ ਇਸ ਲਿਸਟ 'ਚ ਸੁਪਰਸਟਾਰ ਰਜਨੀਕਾਂਤ ਦਾ ਨਾਂ ਵੀ ਜੁੜ ਗਿਆ ਹੈ। ਰਜਨੀਕਾਂਤ ਨੂੰ ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਗੋਲਡਨ ਟਿਕਟ ਦਿੱਤਾ।


ਦਰਅਸਲ ਬੀਸੀਸੀਆਈ ਨੇ ਐਕਸ (ਟਵਿਟਰ) 'ਤੇ ਇਕ ਫੋਟੋ ਸ਼ੇਅਰ ਕੀਤੀ ਹੈ। ਇਸ 'ਚ ਜੈ ਸ਼ਾਹ ਰਜਨੀਕਾਂਤ ਨੂੰ ਗੋਲਡਨ ਟਿਕਟ ਦਿੰਦੇ ਨਜ਼ਰ ਆ ਰਹੇ ਹਨ। ਬੋਰਡ ਨੇ ਫੋਟੋ ਦੇ ਨਾਲ ਕੈਪਸ਼ਨ ਲਿਖਿਆ, "ਬੀਸੀਸੀਆਈ ਦੇ ਮਾਨਯੋਗ ਸਕੱਤਰ ਜੈ ਸ਼ਾਹ ਨੇ ਸ਼੍ਰੀ ਰਜਨੀਕਾਂਤ ਨੂੰ ਗੋਲਡਨ ਟਿਕਟ ਦੇ ਕੇ ਸਨਮਾਨਿਤ ਕੀਤਾ।" ਇਸ ਮਹਾਨ ਅਦਾਕਾਰ ਨੇ ਲੱਖਾਂ ਦਿਲਾਂ ਦੀ ਧੜਕਣ 'ਤੇ ਅਮਿੱਟ ਛਾਪ ਛੱਡੀ ਹੈ।






 


ਬੀਸੀਸੀਆਈ ਨੇ ਇਸ ਤੋਂ ਪਹਿਲਾਂ ਬਾਲੀਵੁੱਡ ਦੇ ਮਹਾਨ ਅਭਿਨੇਤਾ ਅਮਿਤਾਭ ਬੱਚਨ ਨੂੰ ਗੋਲਡਨ ਟਿਕਟ ਦਿੱਤੀ ਸੀ। ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਵੀ ਗੋਲਡਨ ਟਿਕਟ ਨਾਲ ਸਨਮਾਨਿਤ ਕੀਤਾ ਗਿਆ ਹੈ। ਬੀਸੀਸੀਆਈ ਇਹ ਵਿਸ਼ੇਸ਼ ਟਿਕਟ ਹੋਰ ਦਿੱਗਜਾਂ ਨੂੰ ਤੋਹਫ਼ਾ ਦੇ ਸਕਦਾ ਹੈ। ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨੇ ਮਹਿੰਦਰ ਸਿੰਘ ਧੋਨੀ ਨੂੰ ਗੋਲਡਨ ਟਿਕਟ ਦੇਣ ਦੀ ਮੰਗ ਵੀ ਕੀਤੀ ਸੀ। ਫਿਲਹਾਲ ਧੋਨੀ ਨੂੰ ਗੋਲਡਨ ਟਿਕਟ ਦੇਣ ਨੂੰ ਲੈ ਕੇ ਕੋਈ ਅਪਡੇਟ ਸਾਹਮਣੇ ਨਹੀਂ ਆਈ ਹੈ।
 
ਦੱਸ ਦੇਈਏ ਕਿ ਵਿਸ਼ਵ ਕੱਪ 2023 ਦੀ ਸ਼ੁਰੂਆਤ 5 ਅਕਤੂਬਰ ਤੋਂ ਹੋਏਗੀ। ਇਸ 'ਚ ਭਾਰਤ ਦਾ ਪਹਿਲਾ ਮੈਚ ਆਸਟ੍ਰੇਲੀਆ ਨਾਲ ਹੈ, ਜੋ 8 ਅਕਤੂਬਰ ਨੂੰ ਚੇਨਈ 'ਚ ਖੇਡਿਆ ਜਾਵੇਗਾ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।