ਨਵੀਂ ਦਿੱਲੀ: ਪ੍ਰਸਿੱਧ ਭਾਰਤੀ ਕ੍ਰਿਕਟਰ ਕਪਿਲ ਦੇਵ ਨੂੰ ਦਿਲ ਦਾ ਦੌਰਾ ਪੈਣ ਦੀਆਂ ਖਬਰਾਂ ਮਿਲ ਰਹੀਆਂ ਹਨ। ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕਪਿਲ ਦੀ ਦਿੱਲੀ ਦੇ ਹਸਪਤਾਲ ਵਿੱਚ ਐਂਜੀਓਪਲਾਸਟੀ ਹੋਈ ਹੈ। ਫਿਲਹਾਲ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਤੇ ਉਹ ਖਤਰੇ ਤੋਂ ਬਾਹਰ ਹਨ।

ਜਿਵੇਂ ਹੀ ਕਪਿਲ ਬਾਰੇ ਇਹ ਖ਼ਬਰ ਆਈ, ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਲਈ ਅਰਦਾਸਾਂ ਹੋਣੀਆਂ ਸ਼ੁਰੂ ਹੋ ਗਈਆਂ। ਕਪਿਲ ਦੇਵ ਨੇ ਆਪਣੀ ਕਪਤਾਨੀ ਦੌਰਾਨ ਭਾਰਤ ਨੂੰ ਪਹਿਲਾ ਵਨਡੇ ਵਰਲਡ ਕੱਪ ਜਿਤਾਇਆ, ਜਿਸ ਕਰਕੇ ਉਨ੍ਹਾਂ ਦੀ ਗਿਣਤੀ ਵਿਸ਼ਵ ਦੇ ਮਹਾਨ ਆਲਰਾਊਂਡਰਾਂ ਵਿੱਚ ਕੀਤੀ ਜਾਂਦੀ ਹੈ।

ਦੱਸ ਦਈਏ ਕੀ ਕਪਿਲ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਵਿੱਚ 131 ਟੈਸਟ ਤੇ 225 ਵਨਡੇ ਖੇਡੇ ਹਨ। ਉਨ੍ਹਾਂ ਨੇ 5248 ਦੌੜਾਂ ਬਣਾਈਆਂ ਤੇ 434 ਵਿਕਟਾਂ ਆਪਣੇ ਨਾਂ ਕੀਤੀਆਂ। ਵਨਡੇ ਅੰਤਰਰਾਸ਼ਟਰੀ ਕਰੀਅਰ ਵਿੱਚ ਉਨ੍ਹਾਂ ਨੇ 3783 ਦੌੜਾਂ ਬਣਾਈਆਂ ਤੇ 253 ਵਿਕਟਾਂ ਲਈਆਂ। ਉਨ੍ਹਾਂ ਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ 1994 ਵਿੱਚ ਫਰੀਦਾਬਾਦ ਵਿੱਚ ਵੈਸਟਇੰਡੀਜ਼ ਖ਼ਿਲਾਫ਼ ਖੇਡਿਆ ਸੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904