ਨਵੀਂ ਦਿੱਲੀ: ਕਿੰਗਜ਼ ਇਲੈਵਨ ਪੰਜਾਬ ਦੀਆਂ ਨਿਗਾਹਾਂ 19 ਸਤੰਬਰ ਤੋਂ ਯੂਏਈ ਵਿਚ ਖੇਡੀ ਜਾਣ ਵਾਲੀ ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਵਿਚ ਪਹਿਲੀ ਵਾਰ ਖਿਤਾਬ ਆਪਣੇ ਨਾਂ ਕਰਨ 'ਤੇ ਟਿਕੀਆਂ ਹਨ। ਕਿੰਗਜ਼ ਇਲੈਵਨ ਪੰਜਾਬ ਨੇ ਇਸ ਸੀਜ਼ਨ ਵਿਚ ਵੱਡੀ ਤਬਦੀਲੀ ਕੀਤੀ ਹੈ ਅਤੇ ਅਨੁਭਵੀ ਖਿਡਾਰੀ ਅਸ਼ਵਿਨ ਦੀ ਥਾਂ ਕੇ ਐਲ ਰਾਹੁਲ ਦੀ ਟੀਮ ਦੀ ਕਮਾਨ ਸੌਂਪੀ ਹੈ।

ਆਈਪੀਐਲ 13 ਵਿੱਚ ਕਿੰਗਜ਼ ਇਲੈਵਨ ਪੰਜਾਬ ਦਾ ਸਫਰ 20 ਸਤੰਬਰ ਨੂੰ ਦੁਬਈ ਗਰਾਉਂਡ ਵਿੱਚ ਦਿੱਲੀ ਰਾਜਧਾਨੀ ਦੇ ਖਿਲਾਫ ਸ਼ੁਰੂ ਹੋਵੇਗੀ। 1 ਨਵੰਬਰ ਨੂੰ ਕਿੰਗਜ਼ ਇਲੈਵਨ ਪੰਜਾਬ ਲੀਗ ਪੜਾਅ ਦਾ ਆਪਣਾ ਆਖਰੀ ਮੈਚ ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਅਬੂ ਧਾਬੀ ਦੇ ਮੈਦਾਨ 'ਤੇ ਖੇਡੇਗੀ।



ਦੱਸ ਦਈਏ ਕਿ ਇਸ ਸਾਲ ਦੀ ਸ਼ੁਰੂਆਤ 'ਚ ਨਿਊਜ਼ੀਲੈਂਡ ਖਿਲਾਫ ਮੈਨ ਆਫ਼ ਦ ਮੈਚ ਦਾ ਖਿਤਾਬ ਜਿੱਤਣ ਵਾਲੇ ਰਾਹੁਲ ਨੂੰ ਪਹਿਲੀ ਵਾਰ ਕਪਤਾਨੀ ਦੀ ਕਮਾਨ ਮਿਲੀ ਹੈ। ਪਿਛਲੇ ਸੀਜ਼ਨ 'ਚ ਰਾਹੁਲ ਟੀਮ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਸੀ।

ਇਸ ਤੋਂ ਇਲਾਵਾ ਕਿੰਗਜ਼ ਇਲੈਵਨ ਪੰਜਾਬ ਨੂੰ ਆਸਟਰੇਲੀਆ ਦੇ ਸਟਾਰ ਆਲਰਾਊਂਡਰ ਗਲੈਨ ਮੈਕਸਵੈਲ ਤੋਂ ਬਹੁਤ ਉਮੀਦਾਂ ਹਨ। ਮੈਕਸਵੈੱਲ 2014 ਵਿੱਚ ਖੇਡੇ ਗਏ ਆਈਪੀਐਲ ਮੈਚਾਂ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਸੀ। ਇੰਨਾ ਹੀ ਨਹੀਂ ਕ੍ਰਿਸ ਗੇਲ, ਮੁਹੰਮਦ ਸ਼ਮੀ ਵਰਗੇ ਵੱਡੇ ਨਾਂਵਾਂ ਅਤੇ ਰਵੀ ਬਿਸ਼ਨੋਈ ਵਰਗੇ ਨਵੇਂ ਖਿਡਾਰੀਆਂ ਕਾਰਨ ਵੀ ਕਾਫੀ ਬੈਲੇਂਸ ਨਜ਼ਰ ਆ ਰਿਹਾ ਹੈ। ਸ਼ਮੀ ਨੇ ਵੀ ਇਸ ਟੀਮ ਦੇ ਸਰਬੋਤਮ ਹੋਣ ਦਾ ਦਾਅਵਾ ਕੀਤਾ ਹੈ।

IPL 2020 ਰਾਜਸਥਾਨ ਰੌਇਲਸ ਨੇ ਸਟੀਵ ਸਮਿੱਥ ਹੱਥ ਸੌਂਪੀ ਟੀਮ ਦੀ ਕਮਾਨ, 22 ਸਤੰਬਰ ਨੂੰ ਹੋਵੇਗਾ ਪਹਿਲਾ ਮੁਕਾਬਲਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904