KL Rahul: IPL 2024 ਸੀਜ਼ਨ ਸ਼ੁਰੂ ਹੋਣ 'ਚ ਸਿਰਫ 4 ਦਿਨ ਬਾਕੀ ਹਨ। ਪਰ ਇਸ ਦੌਰਾਨ ਲਖਨਊ ਸੁਪਰ ਜਾਇੰਟਸ ਦੇ ਕਪਤਾਨ ਕੇਐਲ ਰਾਹੁਲ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ, ਕੇਐਲ ਰਾਹੁਲ ਨੂੰ ਫਿੱਟ ਐਲਾਨ ਦਿੱਤਾ ਗਿਆ ਹੈ। ਪਰ ਨੈਸ਼ਨਲ ਕ੍ਰਿਕਟ ਅਕੈਡਮੀ ਨੇ ਕਿਹਾ ਕਿ ਕੇਐਲ ਰਾਹੁਲ ਨੂੰ ਆਈਪੀਐਲ ਦੇ ਸ਼ੁਰੂਆਤੀ ਮੈਚਾਂ ਵਿੱਚ ਨਹੀਂ ਖੇਡਣਾ ਚਾਹੀਦਾ। ਹਾਲਾਂਕਿ ਇਸ ਤੋਂ ਬਾਅਦ ਉਹ ਪੂਰੇ ਟੂਰਨਾਮੈਂਟ 'ਚ ਖੇਡਣ ਲਈ ਫਿੱਟ ਹਨ।


ਲਖਨਊ ਸੁੂਪਰ ਜੁਆਇੰਟਸ ਲਈ ਚੰਗੀ ਖ਼ਬਰ!


ਹਾਲ ਹੀ 'ਚ ਭਾਰਤ ਅਤੇ ਇੰਗਲੈਂਡ ਵਿਚਾਲੇ 5 ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਗਈ ਸੀ। ਇਸ ਟੈਸਟ ਸੀਰੀਜ਼ 'ਚ ਕੇਐੱਲ ਰਾਹੁਲ ਸੱਟ ਕਾਰਨ ਨਹੀਂ ਖੇਡ ਸਕੇ ਸਨ ਪਰ ਹੁਣ ਲਖਨਊ ਸੂਪਰ ਜਾਇੰਟਸ ਦੇ ਪ੍ਰਸ਼ੰਸਕਾਂ ਤੋਂ ਇਲਾਵਾ ਭਾਰਤੀ ਪ੍ਰਸ਼ੰਸਕਾਂ ਲਈ ਚੰਗੀ ਖ਼ਬਰ ਆ ਰਹੀ ਹੈ।


ਹਾਲਾਂਕਿ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੇਐੱਲ ਰਾਹੁਲ ਲਖਨਊ ਸੂਪਰ ਜਾਇੰਟਸ ਲਈ ਕਦੋਂ ਮੈਦਾਨ 'ਚ ਉਤਰਨਗੇ? ਬੈਂਗਲੁਰੂ ਸਥਿਤ ਨੈਸ਼ਨਲ ਕ੍ਰਿਕਟ ਅਕੈਡਮੀ ਨੇ ਕਿਉਂ ਕਿਹਾ ਕਿ ਕੇਐੱਲ ਰਾਹੁਲ ਫਿੱਟ ਹਨ, ਪਰ ਉਨ੍ਹਾਂ ਨੂੰ ਆਈਪੀਐੱਲ ਦੇ ਪਹਿਲੇ ਕੁਝ ਮੈਚਾਂ 'ਚ ਨਹੀਂ ਖੇਡਣਾ ਚਾਹੀਦਾ।


ਇਹ ਵੀ ਪੜ੍ਹੋ: Virat-Gautam: ਵਿਰਾਟ ਕੋਹਲੀ- ਗੌਤਮ ਗੰਭੀਰ ਦੀ ਪਹਿਲੀ ਵਾਰ ਕਦੋਂ ਹੋਈ ਲੜਾਈ ? ਹੈਰਾਨ ਕਰ ਦਏਗੀ ਇਹ ਖਬਰ


ਇਦਾਂ ਰਿਹਾ ਕੇਐਲ ਰਾਹੁਲ ਦਾ ਕਰੀਅਰ


ਜੇਕਰ ਕੇਐਲ ਰਾਹੁਲ ਦੇ ਆਈਪੀਐਲ ਕਰੀਅਰ 'ਤੇ ਨਜ਼ਰ ਮਾਰੀਏ ਤਾਂ ਉਹ ਹੁਣ ਤੱਕ 118 ਮੈਚ ਖੇਡ ਚੁੱਕੇ ਹਨ। ਫਿਲਹਾਲ ਉਹ ਲਖਨਊ ਸੂਪਰ ਜੁਆਇੰਟਸ ਦੇ ਕਪਤਾਨ ਹਨ ਪਰ ਇਸ ਤੋਂ ਪਹਿਲਾਂ ਉਹ ਰਾਇਲ ਚੈਲੇਂਜਰਸ ਬੈਂਗਲੁਰੂ, ਸਨਰਾਈਜ਼ਰਸ ਹੈਦਰਾਬਾਦ ਅਤੇ ਪੰਜਾਬ ਕਿੰਗਸ ਦਾ ਹਿੱਸਾ ਰਹਿ ਚੁੱਕੇ ਹਨ।


ਆਈਪੀਐਲ ਮੈਚਾਂ ਵਿੱਚ, ਕੇਐਲ ਰਾਹੁਲ ਨੇ 134.42 ਦੀ ਸਟ੍ਰਾਈਕ ਰੇਟ ਅਤੇ 46.78 ਦੀ ਸ਼ਾਨਦਾਰ ਔਸਤ ਨਾਲ 4163 ਦੌੜਾਂ ਬਣਾਈਆਂ ਹਨ। ਕੇਐਲ ਰਾਹੁਲ ਨੇ ਆਈਪੀਐਲ ਮੈਚਾਂ ਵਿੱਚ 4 ਸੈਂਕੜੇ ਲਗਾਏ ਹਨ। ਇਸ ਤੋਂ ਇਲਾਵਾ 33 ਵਾਰ ਪੰਜਾਹ ਦੌੜਾਂ ਦਾ ਅੰਕੜਾ ਪਾਰ ਕੀਤਾ ਹੈ। ਉਥੇ ਹੀ ਕੇਐੱਲ ਰਾਹੁਲ ਦਾ ਸਭ ਤੋਂ ਵੱਧ ਸਕੋਰ 132 ਦੌੜਾਂ ਹੈ। 50 ਟੈਸਟ ਮੈਚਾਂ ਤੋਂ ਇਲਾਵਾ, ਕੇਐਲ ਰਾਹੁਲ ਨੇ 75 ਵਨਡੇ ਅਤੇ 72 ਟੀ-20 ਮੈਚਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ।


ਇਹ ਵੀ ਪੜ੍ਹੋ: Smriti Mandhana: ਰੂਮਰਡ ਬੁਆਏਫ੍ਰੈਂਡ ਨਾਲ ਨਜ਼ਰ ਆਈ ਸਮ੍ਰਿਤੀ ਮੰਧਾਨਾ, RCB ਦੀ ਜਿੱਤ ਤੋਂ ਬਾਅਦ ਪਲਾਸ਼ ਮੁੱਛਲ ਨੇ ਸਾਂਝੀ ਕੀਤੀ ਤਸਵੀਰ