Asia Cup 2023 Prize Money Full Details: ਭਾਰਤੀ ਟੀਮ ਨੇ ਏਸ਼ੀਆ ਕੱਪ 2023 ਦੇ ਫਾਈਨਲ ਮੈਚ 'ਚ ਸ਼੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾ ਕੇ 5 ਸਾਲ ਬਾਅਦ ਇਹ ਖਿਤਾਬ ਜਿੱਤਿਆ ਹੈ। ਟੀਮ ਇੰਡੀਆ ਨੇ ਏਸ਼ੀਆ ਕੱਪ ਦੇ ਇਤਿਹਾਸ ਵਿੱਚ ਅੱਠਵੀਂ ਵਾਰ ਇਹ ਟਰਾਫੀ ਜਿੱਤੀ ਹੈ। ਇਸ ਟੂਰਨਾਮੈਂਟ ਦੀ ਜੇਤੂ ਟੀਮ ਹੋਣ ਦੇ ਨਾਤੇ ਟੀਮ ਇੰਡੀਆ ਨੂੰ ਇਨਾਮੀ ਰਾਸ਼ੀ ਦੇ ਤੌਰ 'ਤੇ ਵੱਡੀ ਰਕਮ ਵੀ ਮਿਲੀ ਹੈ। ਫਾਈਨਲ ਮੈਚ ਵਿੱਚ ਮੁਹੰਮਦ ਸਿਰਾਜ ਨੇ ਗੇਂਦ ਨਾਲ ਮੈਚ ਵਿਨਿੰਗ ਪ੍ਰਦਰਸ਼ਨ ਕਰਦਿਆਂ ਹੋਇਆਂ ਟੀਮ ਇੰਡੀਆ ਲਈ 6 ਵਿਕਟਾਂ ਲਈਆਂ।


ਮੁਹੰਮਦ ਸਿਰਾਜ ਨੇ ਇਸ ਮੈਚ 'ਚ 6 ਵਿਕਟਾਂ ਲੈ ਕੇ ਸ਼੍ਰੀਲੰਕਾ ਦੀ ਟੀਮ ਨੂੰ 50 ਦੇ ਸਕੋਰ ਤੱਕ ਰੋਕਣ 'ਚ ਅਹਿਮ ਭੂਮਿਕਾ ਨਿਭਾਈ। ਭਾਰਤ ਨੇ ਇਹ ਟੀਚਾ ਸਿਰਫ਼ 6.1 ਓਵਰਾਂ ਵਿੱਚ ਹਾਸਲ ਕਰ ਲਿਆ। ਇਸ ਤੋਂ ਬਾਅਦ ਟੀਮ ਇੰਡੀਆ ਨੂੰ ਪ੍ਰਾਈਜ਼ ਮਨੀ ਦੇ ਤੌਰ ‘ਤੇ 150,000 ਅਮਰੀਕੀ ਡਾਲਰ ਮਿਲੇ। ਜਦਕਿ ਸ਼੍ਰੀਲੰਕਾ ਦੀ ਟੀਮ ਨੂੰ ਉਪ ਜੇਤੂ ਦੇ ਤੌਰ ‘ਤੇ 75,000 ਅਮਰੀਕੀ ਡਾਲਰ ਦੀ ਇਨਾਮੀ ਰਾਸ਼ੀ ਦਿੱਤੀ ਗਈ।


ਇਹ ਵੀ ਪੜ੍ਹੋ: Mohammed Siraj: ਸਿਰਾਜ ਨੇ ਸ਼੍ਰੀਲੰਕਾ ਖ਼ਿਲਾਫ਼ ਰਚਿਆ ਇਤਿਹਾਸ, ਭਾਰਤੀ ਕ੍ਰਿਕਟ ਦੇ ਇਤਿਹਾਸ 'ਚ ਕੋਈ ਵੀ ਗੇਂਦਬਾਜ਼ ਨਹੀਂ ਕਰ ਸਕਿਆ ਅਜਿਹਾ


ਕੁਲਦੀਪ ਯਾਦਵ ਨੂੰ ਮਿਲਿਆ ਪਲੇਅਰ ਆਫ ਦਿ ਟੂਰਨਾਮੈਂਟ ਦਾ ਖਿਤਾਬ


ਏਸ਼ੀਆ ਕੱਪ 2023 'ਚ ਭਾਰਤੀ ਟੀਮ ਦੇ ਗੇਂਦਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਇਸ 'ਚ ਕੁਲਦੀਪ ਯਾਦਵ ਦਾ ਨਾਂ ਸਭ ਤੋਂ ਅੱਗੇ ਸੀ, ਜਿਸ ਨੇ ਪਾਕਿਸਤਾਨ ਖਿਲਾਫ ਮੈਚ 'ਚ 5 ਵਿਕਟਾਂ ਅਤੇ ਫਿਰ ਸ਼੍ਰੀਲੰਕਾ ਖਿਲਾਫ ਅਹਿਮ ਸਮੇਂ 'ਤੇ 4 ਵਿਕਟਾਂ ਲਈਆਂ। ਇਸ ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ ਲਈ ਕੁਲਦੀਪ ਨੂੰ 'ਪਲੇਅਰ ਆਫ ਦਾ ਟੂਰਨਾਮੈਂਟ' ਦਾ ਖਿਤਾਬ ਦਿੱਤਾ ਗਿਆ, ਜਿਸ 'ਚ ਉਸ ਨੂੰ 15,000 ਅਮਰੀਕੀ ਡਾਲਰ ਦੀ ਪ੍ਰਾਈਸ ਮਨੀ ਵੀ ਦਿੱਤੀ ਗਈ।


ਮੁਹੰਮਦ ਸਿਰਾਜ ਨੂੰ ਫਾਈਨਲ ਮੈਚ 'ਚ ਸ਼ਾਨਦਾਰ ਪ੍ਰਦਰਸ਼ਨ ਲਈ 'ਪਲੇਅਰ ਆਫ ਦਾ ਮੈਚ' ਦਾ ਖਿਤਾਬ ਦਿੱਤਾ ਗਿਆ। ਸਿਰਾਜ ਨੂੰ ਇਸ ਪੁਰਸਕਾਰ ਵਜੋਂ 5,000 ਅਮਰੀਕੀ ਡਾਲਰ ਦੀ ਰਕਮ ਮਿਲੀ, ਜੋ ਉਨ੍ਹਾਂ ਨੇ ਗਰਾਊਂਡਸਮੈਨ ਨੂੰ ਦੇਣ ਦਾ ਫੈਸਲਾ ਕੀਤਾ। ਏਸ਼ੀਅਨ ਕ੍ਰਿਕਟ ਕੌਂਸਲ (ਏ. ਸੀ. ਸੀ.) ਦੀ ਤਰਫੋਂ, ਸ਼੍ਰੀਲੰਕਾ ਦੇ ਗਰਾਊਂਡਸਮੈਨ ਨੂੰ ਉਸ ਦੇ ਸ਼ਾਨਦਾਰ ਕੰਮ ਲਈ ਇਨਾਮੀ ਰਾਸ਼ੀ ਵਜੋਂ 50,000 ਅਮਰੀਕੀ ਡਾਲਰ ਦੀ ਰਾਸ਼ੀ ਦਿੱਤੀ ਗਈ।


ਇਹ ਵੀ ਪੜ੍ਹੋ: Asia Cup 2023: ਗ੍ਰਾਊਂਡ ਸਟਾਫ ਨੂੰ ਸਖ਼ਤ ਮਿਹਨਤ ਦਾ ਮਿਲਿਆ ਫਲ, ਜੈਸ਼ਾਹ ਨੇ ਗ੍ਰਾਊਂਡਸਮੈਨ ਨੂੰ ਇੰਨੀ ਰਕਮ ਦੇਣ ਦਾ ਕੀਤਾ ਐਲਾਨ