Asia Cup 2023: ਏਸ਼ੀਆ ਕੱਪ 2023 'ਚ ਸ਼੍ਰੀਲੰਕਾ 'ਚ ਖੇਡੇ ਗਏ ਮੈਚਾਂ 'ਚ ਮੀਂਹ ਕਾਰਨ ਕਾਫੀ ਵਿਘਨ ਪਿਆ ਸੀ। ਇਸ ਦੇ ਬਾਵਜੂਦ ਗਰਾਊਂਡ ਸਟਾਫ ਅਤੇ ਕਿਊਰੇਟਰਸ ਨੇ ਮੀਂਹ ਰੁਕਦਿਆਂ ਹੀ ਗਰਾਊਂਡ ਨੂੰ ਤਿਆਰ ਕਰਨ ਵਿੱਚ ਕਾਫੀ ਮਿਹਨਤ ਕੀਤੀ। ਹੁਣ ਉਨ੍ਹਾਂ ਦੇ ਕੰਮ ਤੋਂ ਖੁਸ਼ ਹੋ ਕੇ ਏਸ਼ੀਅਨ ਕ੍ਰਿਕਟ ਕਾਉਂਸਲ ਅਤੇ ਸ਼੍ਰੀਲੰਕਾ ਕ੍ਰਿਕਟ ਨੇ ਉਨ੍ਹਾਂ ਨੂੰ ਇਨਾਮੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਕੈਂਡੀ ਅਤੇ ਕੋਲੰਬੋ ਦੇ ਗਰਾਊਂਡਸਮੈਨਸ ਅਤੇ ਕਿਊਰੇਟਰਸ ਨੂੰ ਕੁੱਲ 50,000 ਅਮਰੀਕੀ ਡਾਲਰ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ, ਜਿਸ ਦੀ ਜਾਣਕਾਰੀ ਖੁਦ ਏ.ਸੀ.ਸੀ ਦੇ ਪ੍ਰਧਾਨ ਜੈ ਸ਼ਾਹ ਨੇ ਟਵੀਟ ਕਰਕੇ ਦਿੱਤੀ।


ਭਾਰਤੀ ਟੀਮ ਦੇ ਪਾਕਿਸਤਾਨ 'ਚ ਨਾ ਖੇਡਣ ਦੇ ਫੈਸਲੇ ਤੋਂ ਬਾਅਦ ਏਸ਼ੀਆ ਕੱਪ ਦੇ ਇਤਿਹਾਸ 'ਚ ਪਹਿਲੀ ਵਾਰ ਇਸ ਨੂੰ ਹਾਈਬ੍ਰਿਡ ਮਾਡਲ 'ਚ ਆਯੋਜਿਤ ਕਰਨ ਦਾ ਫੈਸਲਾ ਕੀਤਾ ਗਿਆ ਸੀ। ਇਸ ਵਿੱਚ ਪਾਕਿਸਤਾਨ ਵਿੱਚ 4 ਮੈਚ ਖੇਡੇ ਗਏ ਜਦਕਿ ਫਾਈਨਲ ਸਮੇਤ 9 ਮੈਚ ਸ੍ਰੀਲੰਕਾ ਦੇ ਕੈਂਡੀ ਅਤੇ ਕੋਲੰਬੋ ਵਿੱਚ ਖੇਡੇ ਗਏ। ਇਸ ਦੌਰਾਨ ਖਰਾਬ ਮੌਸਮ ਕਾਰਨ ਮੈਚਾਂ 'ਚ ਕਈ ਰੁਕਾਵਟਾਂ ਆਈਆਂ ਸਨ।




ਇਹ ਵੀ ਪੜ੍ਹੋ: Mohammed Siraj: ਸਿਰਾਜ ਨੇ ਸ਼੍ਰੀਲੰਕਾ ਖ਼ਿਲਾਫ਼ ਰਚਿਆ ਇਤਿਹਾਸ, ਭਾਰਤੀ ਕ੍ਰਿਕਟ ਦੇ ਇਤਿਹਾਸ 'ਚ ਕੋਈ ਵੀ ਗੇਂਦਬਾਜ਼ ਨਹੀਂ ਕਰ ਸਕਿਆ ਅਜਿਹਾ


ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਸੁਪਰ-4 ਮੈਚ ਦੌਰਾਨ ਵੀ ਮੀਂਹ ਪੈ ਗਿਆ ਸੀ ਜੋ ਕਿ ਰਿਜ਼ਰਵ ਡੇ 'ਤੇ ਪੂਰਾ ਹੋ ਸਕਿਆ ਸੀ। ਇਸ ਮੈਚ ਤੋਂ ਅਗਲੇ ਦਿਨ ਭਾਰਤ ਅਤੇ ਸ੍ਰੀਲੰਕਾ ਵਿਚਾਲੇ ਮੈਚ ਖੇਡਿਆ ਗਿਆ ਸੀ, ਜਿਸ ਦੌਰਾਨ ਵੀ ਮੀਂਹ ਪੈ ਗਿਆ ਸੀ। ਅਜਿਹੇ 'ਚ ਗਰਾਊਂਡਸਮੈਨ ਨੇ ਆਪਣੀ ਮਿਹਨਤ ਨਾਲ ਉਸ ਦਿਨ ਵੀ ਮੈਦਾਨ ਨੂੰ ਪੂਰੀ ਤਰ੍ਹਾਂ ਨਾਲ ਤਿਆਰ ਕਰ ਦਿੱਤਾ ਸੀ।


ਰੋਹਿਤ ਸ਼ਰਮਾ ਨੇ ਵੀ ਗਰਾਊਂਡਸਮੈਨ ਦੀ ਕੀਤੀ ਤਾਰੀਫ 


ਪਾਕਿਸਤਾਨ ਖਿਲਾਫ ਮੈਚ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਦੇ ਗਰਾਊਂਡਸਮੈਨ ਦੀ ਵੀ ਤਾਰੀਫ ਕੀਤੀ, ਜਿਨ੍ਹਾਂ ਨੇ ਲਗਾਤਾਰ ਦੋ ਦਿਨ ਮੀਂਹ ਦੇ ਬਾਵਜੂਦ ਮੈਦਾਨ ਨੂੰ ਖੇਡਣ ਲਈ ਤਿਆਰ ਰੱਖਿਆ। ਇਸ ਤੋਂ ਇਲਾਵਾ ਪਿੱਚ ਬੱਲੇਬਾਜ਼ੀ ਦੇ ਨਾਲ-ਨਾਲ ਗੇਂਦਬਾਜ਼ੀ ਲਈ ਵੀ ਕਾਫੀ ਬਿਹਤਰ ਦਿਖਾਈ ਦਿੱਤੀ।


ਇਹ ਵੀ ਪੜ੍ਹੋ: IND vs SL Final: ਟੀਮ ਇੰਡੀਆ ਨੇ ਅਠਵੀਂ ਵਾਰ ਜਿੱਤਿਆ ਏਸ਼ੀਆ ਕੱਪ ਦਾ ਖਿਤਾਬ, ਫਾਈਨਲ 'ਚ ਸ਼੍ਰੀਲੰਕਾ ਨੂੰ ਬੂਰੀ ਤਰ੍ਹਾਂ ਹਰਾਇਆ