ਨਵੀਂ ਦਿੱਲੀ: ਕਿੰਗਜ਼ ਇਲੈਵਨ ਪੰਜਾਬ ਤੇ ਮੁੰਬਈ ਇੰਡੀਅਨਜ਼ ਵਿਚਾਲੇ ਆਈਪੀਐਲ-13 ਵਿੱਚ ਖੇਡੇ ਗਏ ਮੈਚ ਟੀ-20 ਕ੍ਰਿਕਟ ਦੇ ਇਤਿਹਾਸ ਵਿੱਚ ਦੋ ਸੁਪਰ ਓਵਰਾਂ ਦੇ ਪਹਿਲੇ ਮੈਚ ਦੇ ਤੌਰ ‘ਤੇ ਯਾਦ ਕੀਤਾ ਜਾਵੇਗਾ।

ਪਹਿਲਾ ਸੁਪਰ ਓਵਰ ਟਾਈ ਹੋਣ ਤੋਂ ਬਾਅਦ ਮੈਚ ਦਾ ਨਤੀਜਾ ਦੂਸਰੇ ਸੁਪਰ ਓਵਰ ਵਿੱਚ ਸਾਹਮਣੇ ਆਇਆ, ਜਿੱਥੇ ਪੰਜਾਬ ਨੇ ਜਿੱਤ ਹਾਸਲ ਕੀਤੀ ਸੀ।

ਇਸ ਮੈਚ ਵਿੱਚ ਹਾਲਾਂਕਿ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਬੈਠੀ ਇੱਕ ਲੜਕੀ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ।

ਮੈਚ ਦੌਰਾਨ ਲੜਕੀ ਆਪਣੇ ਵੱਖ-ਵੱਖ ਐਕਸਪ੍ਰੈਸ਼ਨ ਕਾਰਨ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ ਤੇ ਇੰਟਰਨੈੱਟ ਨੂੰ ਮਿਸਰੀ ਗਰਲ ਤੇ ਦ ਸੁਪਰ ਓਵਰ ਗਰਲ ਦੇ ਤੌਰ 'ਤੇ ਜਾਣੀ ਜਾ ਰਹੀ ਹੈ।

ਹਾਲਾਂਕਿ, ਇਸ ਲੜਕੀ ਦੀ ਪਛਾਣ ਹੁਣ ਸਾਹਮਣੇ ਆਈ ਹੈ ਤੇ ਇਸ ਲੜਕੀ ਦਾ ਨਾਂ ਰਿਆਨਾ ਲਾਲਵਾਨੀ ਦੱਸਿਆ ਜਾ ਰਿਹਾ ਹੈ ਜਿਸ ਨੇ ਆਪਣੀ ਪੜਾਈ ਦੁਬਈ ਦੇ ਜੁਮੇਰਾਹ ਕਾਲਜ ਤੋਂ ਕੀਤੀ ਹੈ ਤੇ ਇਸ ਸਮੇਂ ਇੰਗਲੈਂਡ ਦੇ ਕੋਵੈਂਟਰੀ ਦੀ ਵਾਰਵਿਕ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰ ਰਹੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904