Afghanistan 2023 ODI World Cup Squad: ਅਫਗਾਨਿਸਤਾਨ ਕ੍ਰਿਕਟ ਬੋਰਡ ਨੇ ਅਗਲੇ ਮਹੀਨੇ ਭਾਰਤ 'ਚ ਹੋਣ ਵਾਲੇ 2023 ਵਨਡੇ ਵਿਸ਼ਵ ਕੱਪ ਲਈ ਆਪਣੀ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਹ ਟੀਮ ਏਸ਼ੀਆ ਕੱਪ ਦੀ ਟੀਮ ਤੋਂ ਕਾਫੀ ਵੱਖਰੀ ਹੈ। ਲਖਨਊ ਸੁਪਰ ਜਾਇੰਟਸ ਲਈ ਖੇਡਣ ਵਾਲੇ ਤੇਜ਼ ਗੇਂਦਬਾਜ਼ ਨਵੀਨ ਉਲ ਹੱਕ ਨੂੰ ਅਫਗਾਨਿਸਤਾਨ ਦੀ ਵਿਸ਼ਵ ਕੱਪ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਗੁਜਰਾਤ ਦੇ ਸਪਿਨਰ ਨੂਰ ਅਹਿਮਦ ਵੀ ਵਿਸ਼ਵ ਕੱਪ ਟੀਮ ਦਾ ਹਿੱਸਾ ਹਨ।
6 ਸਾਲ ਬਾਅਦ ਵਾਪਸੀ ਕਰਨ ਵਾਲਾ ਇਹ ਖਿਡਾਰੀ ਵਿਸ਼ਵ ਕੱਪ ਟੀਮ ਤੋਂ ਹੋਇਆ ਬਾਹਰ
2023 ਏਸ਼ੀਆ ਕੱਪ ਲਈ 6 ਸਾਲ ਬਾਅਦ ਟੀਮ 'ਚ ਵਾਪਸੀ ਕਰਨ ਵਾਲੇ ਆਲਰਾਊਂਡਰ ਕਰੀਮ ਜਨਾਤ ਨੂੰ ਵਿਸ਼ਵ ਕੱਪ ਟੀਮ 'ਚ ਸ਼ਾਮਲ ਨਹੀਂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਆਲਰਾਊਂਡਰ ਗੁਲਬਦੀਨ ਨੈਬ ਵੀ 15 ਮੈਂਬਰੀ ਵਿਸ਼ਵ ਕੱਪ ਟੀਮ ਦਾ ਹਿੱਸਾ ਨਹੀਂ ਹਨ। ਉਨ੍ਹਾਂ ਨੂੰ ਰਿਜ਼ਰਵ ਖਿਡਾਰੀਆਂ ਵਿਚ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ: Gautam Gambhir statement: ਧੋਨੀ ਦੀ ਵਜ੍ਹਾ ਕਰਕੇ ਬਣਿਆ ਰੋਹਿਤ ਦਾ ਕਰੀਅਰ, ਗੌਤਮ ਗੰਭੀਰ ਨੇ ਕੀਤਾ ਹੈਰਾਨ ਕਰਨ ਵਾਲਾ ਦਾਅਵਾ
ਨਵੀਨ ਉਲ ਹੱਕ ਦੀ ਵਿਸ਼ਵ ਕੱਪ ਟੀਮ ਵਿੱਚ ਵਾਪਸੀ
ਆਈਪੀਐਲ ਵਿੱਚ ਲਖਨਊ ਸੁਪਰ ਜਾਇੰਟਸ ਲਈ ਖੇਡਣ ਵਾਲੇ ਮੱਧਮ ਤੇਜ਼ ਗੇਂਦਬਾਜ਼ ਨਵੀਨ ਉਲ ਹੱਕ ਨੂੰ ਵਿਸ਼ਵ ਕੱਪ ਟੀਮ ਵਿੱਚ ਲਈ 15 ਮੈਂਬਰੀ ਸ਼ਾਮਲ ਕੀਤਾ ਗਿਆ ਹੈ। ਨਵੀਆਂ ਭਾਰਤੀ ਪਿੱਚਾਂ 'ਤੇ ਕਾਰਗਰ ਸਾਬਤ ਹੋ ਸਕਦੇ ਹਨ। ਉਨ੍ਹਾਂ ਦੀ ਸਲੋਵਰ ਅਤੇ ਕਟਵ ਬਾਲ ਭਾਰਤੀ ਪਿੱਚਾਂ 'ਤੇ ਬੱਲੇਬਾਜ਼ਾਂ ਲਈ ਸਮੱਸਿਆ ਬਣ ਸਕਦੀ ਹੈ।
ਅਫਗਾਨਿਸਤਾਨ ਨੇ ਚਾਰ ਸਪਿਨਰਾਂ ਨੂੰ ਟੀਮ 'ਚ ਕੀਤਾ ਸ਼ਾਮਲ
ਅਫਗਾਨਿਸਤਾਨ ਨੇ ਵਿਸ਼ਵ ਕੱਪ ਲਈ ਆਪਣੀ ਟੀਮ 'ਚ ਚਾਰ ਸਪਿਨਰਾਂ ਨੂੰ ਸ਼ਾਮਲ ਕੀਤਾ ਹੈ। ਇਸ ਵਿੱਚ ਮੁਹੰਮਦ ਨਬੀ, ਰਾਸ਼ਿਦ ਖਾਨ, ਮੁਜੀਬ ਉਰ ਰਹਿਮਾਨ ਅਤੇ ਨੂਰ ਅਹਿਮਦ ਸ਼ਾਮਲ ਹਨ। ਨਵੀਨ ਉਲ ਹੱਕ ਅਤੇ ਫਜ਼ਲਹਕ ਫਾਰੂਕੀ ਦੇ ਰੂਪ ਵਿੱਚ ਦੋ ਮੁੱਖ ਤੇਜ਼ ਗੇਂਦਬਾਜ਼ ਹਨ। ਨਾਲ ਹੀ, ਅਬਦੁੱਲਾ ਓਮਰਜਈ ਅਤੇ ਅਬਦੁਲ ਰਹਿਮਾਨ ਵੀ ਮੌਜੂਦ ਹਨ।
2023 ਵਨਡੇ ਵਿਸ਼ਵ ਕੱਪ ਲਈ ਅਫਗਾਨਿਸਤਾਨ ਟੀਮ- ਹਸ਼ਮਤੁੱਲਾ ਸ਼ਾਹੀਦੀ (ਕਪਤਾਨ), ਇਬਰਾਹਿਮ ਜਾਦਰਾਨ, ਰਹਿਮਤੁੱਲਾ ਗੁਰਬਾਜ਼, ਰਹਿਮਤ ਸ਼ਾਹ, ਨਜੀਬੁੱਲਾ ਜਾਦਰਾਨ, ਮੁਹੰਮਦ ਨਬੀ, ਇਕਰਾਮ ਅਲੀ ਖਿਲ, ਰਿਆਜ਼ ਹਸਨ, ਅਬਦੁੱਲਾ ਓਮਰਜਈ, ਰਾਸ਼ੀਦ ਖਾਨ, ਅਬਦੁਲ ਰਹਿਮਾਨ, ਨੂਰ ਅਹਿਮਦ, ਮੁਜੀਬ ਉਰ ਰਹਿਮਾਨ, ਫਜ਼ਲਹਕ ਫਾਰੂਕੀ ਅਤੇ ਨਵੀਨ ਉਲ ਹਕ। ..
ਰਿਜ਼ਰਵ ਖਿਡਾਰੀ- ਗੁਲਬਦੀਨ ਨੈਬ, ਸ਼ਰਫੂਦੀਨ ਅਸ਼ਰਫ, ਫਰੀਦ ਅਹਿਮਦ ਮਲਿਕ।
ਇਹ ਵੀ ਪੜ੍ਹੋ: KL ਰਾਹੁਲ ਦੀ ਸਲਾਹ ਨੇ ਕੁਲਦੀਪ ਯਾਦਵ ਦੀ ਖੇਡ ਦੇ ਮੈਦਾਨ 'ਚ ਚਮਕਾਈ ਕਿਸਮਤ, ਜਾਣੋ ਕਿਵੇਂ ਬਦਲਿਆ ਮੈਚ ਦਾ ਰੁਖ