ਨਵੀਂ ਦਿੱਲੀ: ਟੀਮ ਇੰਡੀਆ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਪਾਰਥਿਵ ਪਟੇਲ ਨੇ 35 ਸਾਲ ਦੀ ਉਮਰ 'ਚ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। 2018 'ਚ ਟੀਮ ਇੰਡੀਆ ਲਈ ਆਖਰੀ ਵਾਰ ਖੇਡਣ ਵਾਲੇ ਪਾਰਥਿਵ ਹੁਣ ਕ੍ਰਿਕਟ ਦੇ ਕਿਸੇ ਵੀ ਪਲੇਟਫਾਰਮ 'ਤੇ ਖੇਡਦੇ ਨਜ਼ਰ ਨਹੀਂ ਆਉਣਗੇ। ਦੱਸ ਦਈਏ ਕਿ ਸਾਲ 2002 'ਚ ਪਟੇਲ ਨੇ ਮਹਿਜ਼ 17 ਸਾਲ ਦੀ ਉਮਰ 'ਚ ਡੈਬਿਊ ਕੀਤਾ ਸੀ।


ਇਸ ਦੇ ਨਾਲ ਹੀ ਪਾਰਥਿਵ ਇਸ ਸਾਲ ਆਈਪੀਐਲ 'ਚ ਆਰਸੀਬੀ ਦਾ ਹਿੱਸਾ ਸੀ, ਪਰ ਉਨ੍ਹਾਂ ਨੇ ਕੋਈ ਵੀ ਮੈਚ ਨਹੀਂ ਖੇਡਿਆ। ਪਾਰਥਿਵ ਵੇ ਟਵਿੱਟਰ ਰਾਹੀਂ ਆਪਣੀ ਰਿਟਾਇਰਮੈਂਟ ਦਾ ਐਲਾਨ ਕਰਦਿਆਂ ਟਵਿੱਟਰ 'ਤੇ ਲਿਖਿਆ:-


ਦੱਸ ਦਈਏ ਕਿ ਪਾਰਥਿਵ ਪਟੇਲ ਨੇ ਪਰਿਵਾਰ ਨੂੰ ਸਮਾਂ ਦੇਣ ਲਈ ਕ੍ਰਿਕਟ ਨੂੰ ਅਲਵਿਦਾ ਕਹਿਣ ਦਾ ਐਲਾਨ ਕੀਤਾ ਹੈ। ਪਾਰਥਿਵ ਪਟੇਲ ਦਾ ਕਹਿਣਾ ਹੈ ਕਿ ਉਸ ਨੇ ਕ੍ਰਿਕਟਰ ਵਜੋਂ ਆਪਣਾ ਜੀਵਨ ਬਤੀਤ ਕੀਤਾ ਹੈ ਤੇ ਪਿਤਾ ਵਜੋਂ ਉਸ ਦੀਆਂ ਕੁਝ ਜ਼ਿੰਮੇਵਾਰੀਆਂ ਹਨ ਜਿਨ੍ਹਾਂ ਨੂੰ ਉਹ ਹੁਣ ਨਿਭਾਉਣਾ ਚਾਹੁੰਦੇ ਹਨ।

ਪਾਰਥਿਵ ਪਟੇਲ ਦੇ ਕੋਲ ਟੀਮ ਇੰਡੀਆ ਲਈ ਵਿਕਟਕੀਪਰ ਬੱਲੇਬਾਜ਼ ਵਜੋਂ ਸਭ ਤੋਂ ਘੱਟ ਉਮਰ ਵਿੱਚ ਡੈਬਿਊ ਕਰਨ ਦਾ ਰਿਕਾਰਡ ਹੈ। ਟੀਮ ਇੰਡੀਆ ਲਈ 25 ਟੈਸਟ ਮੈਚ ਖੇਡ ਰਹੇ ਪਾਰਥਿਵ ਪਟੇਲ ਨੇ 31.13 ਦੀ ਔਸਤ ਨਾਲ 934 ਦੌੜਾਂ ਬਣਾਈਆਂ ਤੇ ਉਹ 6 ਅਰਧ ਸੈਂਕੜੇ ਬਣਾਉਣ ਵਿੱਚ ਸਫਲ ਰਿਹਾ।

ਟੀਮ ਇੰਡੀਆ ਵਿਚ 'ਧੋਨੀ ਯੁੱਗ' ਦੀ ਸ਼ੁਰੂਆਤ ਕਰਕੇ ਪਟੇਲ ਨੂੰ ਜ਼ਿਆਦਾ ਮੌਕੇ ਨਹੀਂ ਮਿਲੇ। ਪਟੇਲ ਨੇ 38 ਵਨਡੇ ਮੈਚਾਂ ਵਿੱਚ ਚਾਰ ਅਰਧ ਸੈਂਕੜਿਆਂ ਦੀ ਮਦਦ ਨਾਲ 962 ਦੌੜਾਂ ਬਣਾਈਆਂ। ਪਟੇਲ ਨੇ ਟੀਮ ਇੰਡੀਆ ਲਈ ਦੋ ਟਵੰਟੀ-20 ਮੈਚ ਵੀ ਖੇਡੇ ਸੀ।

ਹਨੂੰਮਾਨ ਮੰਦਰ ਲਈ ਨਹੀਂ ਸੀ ਥਾਂ ਤਾਂ ਮੁਸਲਮਾਨ ਨੇ ਦਾਨ ਕੀਤੀ ਇੱਕ ਕਰੋੜ ਦੀ ਜ਼ਮੀਨ

ਪਾਰਥਿਵ ਪਟੇਲ ਦਾ ਆਈਪੀਐਲ ਕਰੀਅਰ ਬਹੁਤ ਲੰਬਾ ਸੀ। ਆਈਪੀਐਲ ਵਿੱਚ ਬਤੌਰ ਸਲਾਮੀ ਬੱਲੇਬਾਜ਼ ਖੇਡਣ ਵਾਲੇ ਪਾਰਥਿਵ ਪਟੇਲ ਨੇ 139 ਮੈਚਾਂ ਦੀਆਂ 137 ਪਾਰੀਆਂ ਵਿੱਚ 22.6 ਦੀ ਔਸਤ ਤੇ 120.78 ਦੇ ਸਟਰਾਈਕ ਰੇਟ ਨਾਲ 2358 ਦੌੜਾਂ ਬਣਾਈਆਂ। ਪਟੇਲ ਆਪਣੇ ਆਈਪੀਐਲ ਕਰੀਅਰ ਵਿੱਚ 13 ਅਰਧ-ਸੈਂਕੜੇ ਲਾਉਣ ਵਿੱਚ ਕਾਮਯਾਬ ਰਿਹਾ।

ਸਾਲ 2018 ਵਿੱਚ ਪਟੇਲ ਨੇ ਆਪਣਾ ਆਖਰੀ ਟੈਸਟ ਮੈਚ ਦੱਖਣੀ ਅਫਰੀਕਾ ਦੇ ਖਿਲਾਫ ਖੇਡਿਆ ਸੀ। ਉਹ ਪਿਛਲੇ ਸਾਲ ਆਈਸੀਐਲ ਵੱਲੋਂ ਆਰਸੀਬੀ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਵਿੱਚੋਂ ਇੱਕ ਸੀ, ਪਰ ਇਸ ਸਾਲ ਉਸ ਨੂੰ ਇੱਕ ਵੀ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904