ICC Meeting for Champions Trophy:  ਚੈਂਪੀਅਨਜ਼ ਟਰਾਫੀ 2025 ਨੂੰ ਲੈ ਕੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਦੀ ਮੀਟਿੰਗ ਲਗਾਤਾਰ ਮੁਲਤਵੀ ਕੀਤੀ ਜਾ ਰਹੀ ਹੈ। ਇਹ ਮੀਟਿੰਗ 5 ਦਸੰਬਰ ਨੂੰ ਹੋਣੀ ਸੀ ਪਰ ਇਕ ਵਾਰ ਫਿਰ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।  ਹੁਣ ਇਹ ਮੀਟਿੰਗ 7 ਦਸੰਬਰ ਨੂੰ ਹੋਵੇਗੀ। ਯਾਨੀ ਇਸ ਦਿਨ ਇਹ ਤੈਅ ਹੋ ਜਾਵੇਗਾ ਕਿ ਚੈਂਪੀਅਨਸ ਟਰਾਫੀ ਪਾਕਿਸਤਾਨ 'ਚ ਹੋਵੇਗੀ ਜਾਂ ਨਹੀਂ। ਇਹ ਟੂਰਨਾਮੈਂਟ ਹਾਈਬ੍ਰਿਡ ਮਾਡਲ ਤਹਿਤ ਵੀ ਕਰਵਾਇਆ ਜਾ ਸਕਦਾ ਹੈ। ਇਹ ਸਾਰੇ ਮਾਮਲੇ 7 ਦਸੰਬਰ ਨੂੰ ਹੀ ਸਾਫ਼ ਹੋ ਜਾਣਗੇ।


ਦਰਅਸਲ, ਆਈਸੀਸੀ ਦੀ ਇਹ ਬੈਠਕ 5 ਦਸੰਬਰ ਨੂੰ ਥੋੜ੍ਹੇ ਸਮੇਂ ਲਈ ਹੀ ਚੱਲੀ ਸੀ। ਇਨ੍ਹਾਂ ਕੁਝ ਮਿੰਟਾਂ ਵਿੱਚ ਟੂਰਨਾਮੈਂਟ ਬਾਰੇ ਚਰਚਾ ਕੀਤੀ ਗਈ। ਇਸ ਦੌਰਾਨ ਆਈਸੀਸੀ ਮੈਂਬਰਾਂ ਨੇ ਮਹਿਸੂਸ ਕੀਤਾ ਕਿ ਟੂਰਨਾਮੈਂਟ ਦਾ ਸਮਾਂ ਲਗਾਤਾਰ ਮੁਲਤਵੀ ਹੋ ਰਿਹਾ ਹੈ। ਮਾਮਲਾ ਅੱਗੇ ਨਹੀਂ ਵਧ ਰਿਹਾ। ਅਜਿਹੇ 'ਚ ਉਨ੍ਹਾਂ ਨੇ ਪਾਕਿਸਤਾਨ ਕ੍ਰਿਕਟ ਬੋਰਡ (PCB) ਨੂੰ ਆਖਰੀ ਚਿਤਾਵਨੀ ਦਿੱਤੀ ਹੈ।



ਆਈਸੀਸੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਪਾਕਿਸਤਾਨ ਕੋਲ ਹਾਈਬ੍ਰਿਡ ਮਾਡਲ ਨੂੰ ਸਵੀਕਾਰ ਕਰਨ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ। ਯਾਨੀ ਪੀਸੀਬੀ ਕੋਲ ਹੁਣ ਸਿਰਫ਼ ਇੱਕ ਵਿਕਲਪ ਬਚਿਆ ਹੈ, ਉਹ ਹੈ ਹਾਈਬ੍ਰਿਡ ਮਾਡਲ। ਆਈਸੀਸੀ ਨੇ ਹੁਣ ਪੀਸੀਬੀ ਨੂੰ ਅਗਲੀ ਮੀਟਿੰਗ ਵਿੱਚ ਆਪਣਾ ਅੰਤਿਮ ਫੈਸਲਾ ਲਿਆਉਣ ਲਈ ਕਿਹਾ ਹੈ।


ਤੁਹਾਨੂੰ ਦੱਸ ਦੇਈਏ ਕਿ ਚੈਂਪੀਅਨਸ ਟਰਾਫੀ 2025 ਦੀ ਮੇਜ਼ਬਾਨੀ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਪਾਕਿਸਤਾਨ ਵਿੱਚ ਹੋਣੀ ਹੈ ਪਰ ਟੂਰਨਾਮੈਂਟ ਦੇ ਸ਼ੈਡਿਊਲ ਅਤੇ ਸਥਾਨ ਨੂੰ ਲੈ ਕੇ ਅਜੇ ਕੁਝ ਵੀ ਸਪੱਸ਼ਟ ਨਹੀਂ ਹੈ। ਬੀਸੀਸੀਆਈ ਨੇ ਭਾਰਤੀ ਟੀਮ ਨੂੰ ਪਾਕਿਸਤਾਨ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ। ਅਜਿਹੇ 'ਚ ਆਈਸੀਸੀ ਹਾਈਬ੍ਰਿਡ ਮਾਡਲ 'ਤੇ ਵਿਚਾਰ ਕਰ ਰਹੀ ਹੈ।


ਇਸ ਮਾਮਲੇ ਨੂੰ ਲੈ ਕੇ ਪੀਸੀਬੀ ਨੇ ਹਾਲ ਹੀ ਵਿੱਚ ਭਾਰਤ ਅਤੇ ਆਈਸੀਸੀ ਨੂੰ ਵੱਡਾ ਝਟਕਾ ਦਿੱਤਾ ਸੀ। ਪੀਸੀਬੀ ਨੇ ਹਾਈਬ੍ਰਿਡ ਮਾਡਲ ਨੂੰ ਰੱਦ ਕਰ ਦਿੱਤਾ। ਪਾਕਿਸਤਾਨੀ ਬੋਰਡ ਨੇ ਆਈਸੀਸੀ ਤੋਂ ਇਹ ਵੀ ਮੰਗ ਕੀਤੀ ਹੈ ਕਿ ਜੇਕਰ ਚੈਂਪੀਅਨਸ ਟਰਾਫੀ ਹਾਈਬ੍ਰਿਡ ਮਾਡਲ ਦੇ ਤਹਿਤ ਕਰਵਾਈ ਜਾਂਦੀ ਹੈ ਤਾਂ ਪਾਕਿਸਤਾਨ ਭਾਰਤ ਵਿੱਚ ਹੋਰ ਕੋਈ ਵੀ ਆਈਸੀਸੀ ਟੂਰਨਾਮੈਂਟ ਮੈਚ ਨਹੀਂ ਖੇਡੇਗਾ।


ਇਹ ਵੀ ਪੜ੍ਹੋ-6,6,6,6,6,6,4 ਯੁਵਰਾਜ ਦੇ 'ਚੇਲੇ' ਅਭਿਸ਼ੇਕ ਸ਼ਰਮਾ ਨੇ ਮਚਾਈ ਤਬਾਹੀ , ਸਭ ਤੋਂ ਤੇਜ਼ ਸੈਂਕੜਾ ਜੜਕੇ ਬਣਾਇਆ ਵਿਸ਼ਵ ਰਿਕਾਰਡ, ਜੜੇ 11 ਛੱਕੇ ਤੇ 8 ਚੌਕੇ