ਨਵੀਂ ਦਿੱਲੀ: ਲੌਕਡਾਊਨ (Lockdown) ਦੌਰਾਨ ਸਾਰੇ ਕ੍ਰਿਕਟਰ ਆਪਣੇ ਘਰਾਂ ‘ਚ ਬੰਦ ਹਨ। ਅਜਿਹੀ ਸਥਿਤੀ ਵਿਚ ਹਰ ਕੋਈ ਆਪਣਾ ਸਮਾਂ ਆਪਣੇ ਪਰਿਵਾਰ ਨਾਲ ਬਿਤਾ ਰਿਹਾ ਹੈ ਅਤੇ ਦੂਜੇ ਪਾਸੇ ਇੰਸਟਾਗ੍ਰਾਮ (Instagram) ‘ਤੇ ਲਾਈਵ ਆ ਫੈਨਸ ਨਾਲ ਗੱਲ ਕਰ ਰਿਹਾ ਹੈ। ਟੀਮ ਇੰਡੀਆ ਦੇ ਸਾਬਕਾ ਬੱਲੇਬਾਜ਼ ਯੁਵਰਾਜ ਸਿੰਘ (Yuvraj Singh) ਨੇ ਹਾਲ ਹੀ ‘ਚ ਟੀਮ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ (Rohit Sharma) ਨਾਲ ਇੰਸਟਾਗ੍ਰਾਮ ‘ਤੇ ਗੱਲ ਕੀਤੀ ਸੀ।

ਇਸ ਦੌਰਾਨ ਦੋਵੇਂ ਯੁਜਵੇਂਦਰ ਚਾਹਲ (Yuzvendra Chahal) ਬਾਰੇ ਗੱਲ ਕਰਦੇ ਹੋਏ ਯੁਵਰਾਜ ਨੇ ਦਲਿਤ ਸਮਾਜ ਦੇ ਖਿਲਾਫ ਇੱਕ ਕਥਿਤ ਟਿੱਪਣੀ ਕੀਤੀ ਜਿਸ ਵਿੱਚ ਉਨ੍ਹਾਂ ਨੇ ਇੱਕ ਅਜਿਹਾ ਸ਼ਬਦ ਇਸਤੇਮਾਲ ਕੀਤਾ ਜੋ ਦਲਿਤ ਸਮਾਜ ਦੇ ਵਿਰੁੱਧ ਸੀ। ਅਜਿਹੀ ਸਥਿਤੀ ਵਿੱਚ ਹਿਸਾਰ ਦੇ ਹੰਸੀ ਵਿੱਚ ਦਲਿਤ ਅਧਿਕਾਰ ਕਾਰਕੁਨ ਅਤੇ ਐਡਵੋਕੇਟ ਰਜਤ ਕਲਸਨ ਵੱਲੋਂ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਖਿਲਾਫ ਸ਼ਿਕਾਇਤ ਕੀਤੀ ਗਈ ਹੈ।



ਇਸ ਤੋਂ ਪਹਿਲਾਂ ਵੀ ਯੁਵਰਾਜ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਸੀ ਅਤੇ ਟਵਿੱਟਰ 'ਤੇ #ਯੁਵਰਾਜ_ਸਿੰਘ_ਮਫੀ_ਮੰਗੇ ਟ੍ਰੈਂਡ ਕਰ ਰਿਹਾ ਸੀ। ਯੁਵਰਾਜ ਸਿੰਘ, ਅਫਰੀਦੀ ਫਾਉਂਡੇਸ਼ਨ ਨੂੰ ਵਿੱਤੀ ਸਹਾਇਤਾ ਦੇਣ ਤੋਂ ਬਾਅਦ ਤੋਂ ਸੋਸ਼ਲ ਮੀਡੀਆ ਯੂਜ਼ਰਸ ਦੇ ਨਿਸ਼ਾਨੇ ‘ਤੇ ਰਿਹਾ ਹੈ। ਇਸ ਘਟਨਾ ਤੋਂ ਬਾਅਦ ਹੁਣ ਲੋਕਾਂ ਨੂੰ ਇਹ ਨਵਾਂ ਮੁੱਦਾ ਮਿਲਿਆ ਹੈ। ਕਈ ਲੋਕ ਤਾਂ ਯੁਵੀ ਨੂੰ ਗੱਦਾਰ ਵੀ ਕਹਿ ਰਹੇ ਹਨ।

ਸ਼ਿਕਾਇਤ ਦੇਣ ਤੋਂ ਬਾਅਦ ਸ਼ਿਕਾਇਤਕਰਤਾ ਰਜਤ ਕਲਸਨ ਨੇ ਕ੍ਰਿਕਟਰ ਰੋਹਿਤ ਸ਼ਰਮਾ ਨੂੰ ਵੀ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਰੋਹਿਤ ਸ਼ਰਮਾ ਨੂੰ ਯੁਵਰਾਜ ਦੀ ਇਸ ਗੱਲ ਦਾ ਵਿਰੋਧ ਜ਼ਾਹਰ ਕਰਨਾ ਚਾਹੀਦਾ ਸੀ, ਪਰ ਉਹ ਹੱਸ ਪਏ ਅਤੇ ਸਹਿਮਤ ਹੋਏ। ਅਜਿਹੀ ਸਥਿਤੀ ਵਿੱਚ ਦਲਿਤ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਕਲਸਨ ਨੇ ਕਿਹਾ ਕਿ ਉਨ੍ਹਾਂ ਨੇ ਕੇਸ ਦਰਜ ਕਰਕੇ ਯੁਵਰਾਜ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਸੀਡੀ ਅਤੇ ਦਸਤਾਵੇਜ਼ ਵੀ ਸੌਂਪੇ ਜਾਣਗੇ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904