ਗਰਭਵਤੀ ਹਥਨੀ ਦੇ ਮੌਤ ‘ਤੇ ਦੇਸ਼ ਭਰ ‘ਚ ਗੁੱਸਾ, ਕੋਹਲੀ ਤੋਂ ਲੈ ਕੇ ਰਤਨ ਟਾਟਾ ਤੱਕ ਡਟੇ

ਏਬੀਪੀ ਸਾਂਝਾ Updated at: 01 Jan 1970 05:30 AM (IST)

ਉੱਤਰ ਕੇਰਲ 'ਚ ਸ਼ਰਾਰਤੀ ਅਨਸਰਾਂ ਵੱਲੋਂ ਵਿਸਫੋਟਕ ਭਰੇ ਅਨਾਨਾਸ ਨੂੰ ਗਰਭਵਤੀ ਹਥਨੀ ਅੱਗੇ ਸੁੱਟਿਆ ਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ। ਇਸ ਬੇਰਹਿਮੀ ‘ਤੇ ਪੂਰਾ ਦੇਸ਼ ਰੋਸ 'ਚ ਹੈ। ਲੋਕ ਸੋਸ਼ਲ ਮੀਡੀਆ 'ਤੇ ਆਪਣਾ ਗੁੱਸਾ ਜ਼ਾਹਰ ਕਰ ਰਹੇ ਹਨ।

NEXT PREV
ਨਵੀਂ ਦਿੱਲੀ: ਉੱਤਰ ਕੇਰਲ 'ਚ ਸ਼ਰਾਰਤੀ ਅਨਸਰਾਂ ਵੱਲੋਂ ਵਿਸਫੋਟਕ ਭਰੇ ਅਨਾਨਾਸ ਨੂੰ ਗਰਭਵਤੀ ਹਥਨੀ ਅੱਗੇ ਸੁੱਟਿਆ ਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ। ਇਸ ਬੇਰਹਿਮੀ ‘ਤੇ ਪੂਰਾ ਦੇਸ਼ ਰੋਸ 'ਚ ਹੈ। ਲੋਕ ਸੋਸ਼ਲ ਮੀਡੀਆ 'ਤੇ ਆਪਣਾ ਗੁੱਸਾ ਜ਼ਾਹਰ ਕਰ ਰਹੇ ਹਨ।


ਕੇਂਦਰੀ ਵਾਤਾਵਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਇਸ ਘਟਨਾ ‘ਤੇ ਗੰਭੀਰ ਰੁਖ ਅਪਣਾਉਂਦਿਆਂ ਕਿਹਾ ਕਿ ਕੇਂਦਰ ਨੇ ਇਸ ਬਾਰੇ ਪੂਰੀ ਰਿਪੋਰਟ ਮੰਗੀ ਹੈ ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ, "ਅਸੀਂ ਘਟਨਾ ਬਾਰੇ ਪੂਰੀ ਰਿਪੋਰਟ ਮੰਗੀ ਹੈ। ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। "

ਇਸ ਕੜੀ ਵਿੱਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵੀ ਆਪਣੀਆਂ ਭਾਵਨਾਵਾਂ ਜ਼ਾਹਰ ਕੀਤੀਆਂ ਹਨ।



ਉਧਰ, ਹਰਭਜਨ ਸਿੰਘ ਨੇ ਕਿਹਾ,

“ਕੇਰਲਾ ‘ਚ ਗਰਭਵਤੀ ਹਥਨੀ ਨੂੰ ਪਟਾਕੇ ਨਾਲ ਭਰਿਆ ਅਨਾਨਾਸ ਖਵਾਇਆ ਗਿਆ। ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਨਿਰਦੋਸ਼ ਗਰਭਵਤੀ ਹਾਥੀ ਨਾਲ ਅਜਿਹਾ ਜ਼ੁਲਮ ਕਿਵੇਂ ਕੀਤਾ ਜਾ ਸਕਦਾ ਹੈ?'' -


ਓਲੰਪੀਅਨ ਮਹਿਲਾ ਨਿਸ਼ਾਨੇਬਾਜ਼ ਹਿਨਾ ਸਿੱਧੂ ਨੇ ਲਿਖਿਆ,

"ਰਾਕੇਟ ਸਾਇੰਸ ਨਹੀਂ। ਇਹ ਹਾਥੀ ਦੇਵਤਾ ਹੈ ਤੇ ਇਹ ਸਿਰਫ ਬੁੱਢਾ ਹਾਥੀ ਹੈ। ਬਿਲਕੁਲ ਇਸ ਤਰ੍ਹਾਂ.. ਇਹ ਇੱਕ ਅਮੀਰ ਵਪਾਰੀ ਹੈ ਤੇ ਇਹ ਇੱਕ ਸਧਾਰਨ ਪ੍ਰਵਾਸੀ ਮਜ਼ਦੂਰ ਜਾਂ ਕਿਸਾਨ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਕਿਸ ਦੀ ਪੂਜਾ ਕਰਨੀ ਹੈ ਤੇ ਕਿਸ ਨਾਲ ਦੁਰਵਿਹਾਰ ਕਰਨਾ ਹੈ।”-




ਭਾਰਤੀ ਮਹਿਲਾ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਨੇ ਕਿਹਾ, "ਇਹ ਜਾਣ ਕੇ ਬਹੁਤ ਦੁੱਖ ਹੋਇਆ।"

ਟਰੰਪ ਦੀ ਧੀ ਟਿਫਨੀ ਹੋਈ ਪਿਓ ਖਿਲਾਫ, ਜੌਰਜ ਦੀ ਮੌਤ 'ਤੇ ਪ੍ਰਦਰਸ਼ਨਕਾਰੀਆਂ ਦੀ ਹਮਾਇਤ

ਰਤਨ ਟਾਟਾ ਨੇ ਟਵੀਟ ‘ਚ ਕਿਹਾ,

"ਮੈਂ ਇਹ ਜਾਣ ਕੇ ਦੁਖੀ ਤੇ ਹੈਰਾਨ ਹਾਂ ਕਿ ਕੁਝ ਲੋਕਾਂ ਨੇ ਹਥਨੀ ਨੂੰ ਪਟਾਕੇ ਨਾਲ ਭਰਿਆ ਅਨਾਨਾਸ ਖਵਾਇਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਮਾਸੂਮ ਜਾਨਵਰਾਂ ਪ੍ਰਤੀ ਅਜਿਹਾ ਅਪਰਾਧਿਕ ਰਵੱਈਆ ਉਸੇ ਤਰ੍ਹਾਂ ਹੈ ਜਿਵੇਂ ਕਿਸੇ ਵਿਅਕਤੀ ਦੀ ਜਾਣਬੁੱਝ ਕੇ ਕੀਤੀ ਗਈ ਹੱਤਿਆ ਹੈ। ਨਿਆਂ ਹੋਣਾ ਚਾਹੀਦਾ ਹੈ।''-




ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

- - - - - - - - - Advertisement - - - - - - - - -

© Copyright@2024.ABP Network Private Limited. All rights reserved.