ਚਮੌਲੀ: ਉਤਰਾਖੰਡ ਦੇ ਚਮੌਲੀ ‘ਚ ਗਲੇਸ਼ੀਅਰ ਟੁੱਟਣ ਤੋਂ ਬਾਅਦ ਆਈ ਤਬਾਹੀ ‘ਚ ਅਜੇ ਵੀ ਬਚਾਅ ਕਾਰਜ ਜਾਰੀ ਹਨ। ਇਸ ਦੇ ਨਾਲ ਹੀ ਮਦਦ ਲਈ ਲੋਕਾਂ ਨੇ ਅੱਗੇ ਆਉਣਾ ਵੀ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਮਦਦ ਕਰਨ ਵਾਲਿਆਂ ‘ਚ ਸਟਾਰ ਕ੍ਰਿਕਟ ਖਿਡਾਰੀ ਰਿਸ਼ਭ ਪੰਤ ਵੀ ਹੈ। ਜਿਸ ਨੇ ਐਲਾਨ ਕੀਤਾ ਹੈ ਕਿ ਉਹ ਆਪਣੀ ਮੈਚ ਦੀ ਫੀਸ ਰਾਹਤ ਕਾਰਜਾਂ ਲਈ ਦਾਨ ਕਰੇਗਾ।
ਦੱਸ ਦਈਏ ਕਿ ਰਿਸ਼ਭ ਪੰਤ ਨੇ ਟਵੀਟ ਕਰਕੇ ਗਲੇਸ਼ੀਅਰ ਟੁੱਟਣ ਦੀ ਘਟਨਾ ‘ਤੇ ਦੁਖ ਜ਼ਾਹਿਰ ਕੀਤਾ। ਪੰਤ ਨੇ ਲਿਖਿਆ, “ਗਲੇਸ਼ੀਅਰ ਟੁੱਟਣ ਦੀ ਘਟਨਾ ਨਾਲ ਮੈਨੂੰ ਬੇਹੱਦ ਦੁੱਖ ਹੋਇਆ ਹੈ। ਮੈਂ ਆਪਣੀ ਮੈਤ ਫੀਸ ਨੂੰ ਰਹਾਤ ਕਾਰਜ ਲਈ ਦਾਨ ਕਰਨ ਦਾ ਫੈਸਲਾ ਕੀਤਾ ਹੈ।”
ਇਸ ਦੇ ਨਾਲ ਹੀ ਪੰਤ ਨੇ ਲੋਕਾਂ ਨੂੰ ਵੱਧ ਤੋੰ ਵੱਧ ਦਾਨ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਲਿਖਿਆ, “ਇਸ ਮੁਸ਼ਕਲ ਦੀ ਘੜੀ ‘ਚ ਸਾਰਿਆਂ ਨੂੰ ਮਦਦ ਲਈ ਅਰਗੇ ਆਉਣਾ ਚਾਹਿਦਾ ਹੈ। ਮੇਰੀ ਸਭ ਨੂੰ ਅਪੀਲ ਹੈ ਕਿ ਰਾਹਤ ਕਾਰਜਾਂ ਲਈ ਜ਼ਿਆਦਾ ਤੋਂ ਜ਼ਿਆਦਾ ਦਾਨ ਕਰੋ।”
ਰਿਸ਼ਭ ਪੰਤ ਉਤਰਾਖੰਡ ਦਾ ਵਸਨੀਕ ਹੈ। ਰਿਸ਼ਭ ਪੰਤ ਦਾ ਜਨਮ ਉਤਰਾਖੰਡ ਦੇ ਹਰਿਦੁਆਰ ਜ਼ਿਲ੍ਹੇ ਵਿੱਚ ਹੋਇਆ। ਰਿਸ਼ਭ ਪੰਤ ਨੇ ਆਪਣੀ ਸ਼ਾਨਦਾਰ ਬੱਲੇਬਾਜ਼ੀ ਦੇ ਜ਼ਰੀਏ ਮਹਿਜ਼ 23 ਸਾਲ ਦੀ ਉਮਰ ਵਿੱਚ ਟੀਮ ਇੰਡੀਆ ਵਿੱਚ ਆਪਣਾ ਸਥਾਨ ਬਣਾਇਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin