Rohit Sharma 15 years in International; cricket: ਭਾਰਤੀ ਕਪਤਾਨ ਰੋਹਿਤ ਸ਼ਰਮਾ ਲਈ ਅੱਜ ਦਾ ਦਿਨ ਬਹੁਤ ਖਾਸ ਹੈ। ਦਰਅਸਲ, ਹਿਟਮੈਨ ਨੇ ਸਾਲ 2007 ਵਿੱਚ ਅੱਜ ਦੇ ਦਿਨ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ। ਇਸ ਤਰ੍ਹਾਂ, ਭਾਰਤੀ ਕਪਤਾਨ ਨੇ 23 ਜੂਨ 2022 ਨੂੰ ਅੰਤਰਰਾਸ਼ਟਰੀ ਕ੍ਰਿਕਟ ਵਿੱਚ 15 ਸਾਲ ਪੂਰੇ ਕੀਤੇ। ਰੋਹਿਤ ਸ਼ਰਮਾ ਦਾ ਅੰਤਰਰਾਸ਼ਟਰੀ ਕਰੀਅਰ ਬਹੁਤ ਸ਼ਾਨਦਾਰ ਰਿਹਾ ਹੈ। ਅੰਕੜੇ ਵੀ ਇਸ ਗੱਲ ਦੀ ਗਵਾਹੀ ਦਿੰਦੇ ਹਨ। ਰੋਹਿਤ ਸ਼ਰਮਾ ਅੰਤਰਰਾਸ਼ਟਰੀ ਕ੍ਰਿਕੇਟ ਵਿੱਚ ਇਕਲੌਤਾ ਸਲਾਮੀ ਬੱਲੇਬਾਜ਼ ਹੈ ਜਿਸਦਾ ਟੈਸਟ ਅਤੇ ਵਨਡੇ ਦੋਵਾਂ ਫਾਰਮੈਟਾਂ ਵਿੱਚ 50 ਤੋਂ ਵੱਧ ਦੀ ਔਸਤ ਹੈ।



ਰੋਹਿਤ ਸ਼ਰਮਾ ਨੇ ਸਾਲ 2007 'ਚ ਕੀਤਾ ਸੀ ਡੈਬਿਊ 
ਗੌਰਤਲਬ ਹੈ ਕਿ ਰੋਹਿਤ ਸ਼ਰਮਾ ਨੇ 23 ਜੂਨ 2007 ਨੂੰ ਆਇਰਲੈਂਡ ਖਿਲਾਫ ਆਪਣਾ ਡੈਬਿਊ ਕੀਤਾ ਸੀ। 15 ਸਾਲ ਦੇ ਅੰਤਰਰਾਸ਼ਟਰੀ ਕਰੀਅਰ 'ਚ ਰੋਹਿਤ ਸ਼ਰਮਾ ਨੇ ਕਈ ਵੱਡੇ ਰਿਕਾਰਡ ਆਪਣੇ ਨਾਂ ਕੀਤੇ ਹਨ। ਵਨਡੇ ਕ੍ਰਿਕਟ 'ਚ ਸਭ ਤੋਂ ਵੱਧ ਵਿਅਕਤੀਗਤ ਸਕੋਰ ਤੋਂ ਇਲਾਵਾ ਰੋਹਿਤ ਸ਼ਰਮਾ ਨੇ ਹੁਣ ਤੱਕ 3 ਦੋਹਰੇ ਸੈਂਕੜੇ ਲਗਾਏ ਹਨ। ਹਿਟਮੈਨ ਦੇ ਨਾਂ ਨਾਲ ਮਸ਼ਹੂਰ ਰੋਹਿਤ ਸ਼ਰਮਾ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ ਆਪਣੇ 15 ਸਾਲ ਪੂਰੇ ਹੋਣ 'ਤੇ ਇਕ ਭਾਵੁਕ ਪੋਸਟ ਕੀਤੀ ਹੈ।






 


ਪਿਆਰ ਅਤੇ ਸਪੋਰਟ ਲਈ ਸਭ ਦਾ ਧੰਨਵਾਦ'
ਰੋਹਿਤ ਸ਼ਰਮਾ ਨੇ ਆਪਣੀ ਪੋਸਟ 'ਚ ਲਿਖਿਆ ਹੈ ਕਿ 'ਸਭ ਨੂੰ ਹੈਲੋ, ਭਾਰਤ ਲਈ ਡੈਬਿਊ ਕਰਨ ਤੋਂ ਬਾਅਦ ਅੱਜ ਮੈਂ ਅੰਤਰਰਾਸ਼ਟਰੀ ਕ੍ਰਿਕਟ 'ਚ 15 ਸਾਲ ਪੂਰੇ ਕਰ ਰਿਹਾ ਹਾਂ। ਇਹ ਇੱਕ ਸਫ਼ਰ ਰਿਹਾ ਹੈ ਜਿਸਨੂੰ ਮੈਂ ਆਪਣੀ ਬਾਕੀ ਦੀ ਜ਼ਿੰਦਗੀ ਲਈ ਸੰਭਾਲਾਂਗਾ। ਉਨ੍ਹਾਂ ਨੇ ਅੱਗੇ ਲਿਖਿਆ ਕਿ ਮੈਂ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜੋ ਇਸ ਯਾਤਰਾ ਦਾ ਹਿੱਸਾ ਬਣੇ ਹਨ। ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਜਿਨ੍ਹਾਂ ਨੇ ਮੈਨੂੰ ਅੱਜ ਉਹ ਖਿਡਾਰੀ ਬਣਨ ਵਿਚ ਮਦਦ ਕੀਤੀ। ਟੀਮ ਨੂੰ ਮਿਲੇ ਪਿਆਰ ਅਤੇ ਸਮਰਥਨ ਲਈ ਸਾਰੇ ਫੈਨਜ਼, ਕ੍ਰਿਕਟ ਪ੍ਰੇਮੀਆਂ ਅਤੇ ਆਲੋਚਕਾਂ ਦਾ ਧੰਨਵਾਦ।