ਨਵੀਂ ਦਿੱਲੀ: ਕ੍ਰਿਕਟਰ ਅਤੇ ਹੋਰ ਮਸ਼ਹੂਰ ਹਸਤੀਆਂ ਕੋਰੋਨਾਵਾਇਰਸ ਮਹਾਮਾਰੀ ਕਰਕੋ ਲਗੇ ਲੌਕਡਾਊਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਲਗੇ ਹਨ। ਜਿਸ ਨਾਲ ਉਨ੍ਹਾਂ ਦੇ ਫੈਨਸ ਹਮੇਸ਼ਾ ਆਪਣੇ ਸਟਾਰਸ ਦੀਆਂ ਸੋਸ਼ਲ ਮੀਡੀਆ ਪੋਸਟਾਂ 'ਤੇ ਨਜ਼ਰ ਰੱਖਦੇ ਹਨ ਅਤੇ ਅਕਸਰ ਟਿੱਪਣੀ ਕਰਦੇ ਹਨ। ਇਸ ਵਾਰ ਕੁਝ ਅਜਿਹਾ ਹੀ ਭਾਰਤੀ ਕ੍ਰਿਕਟਰ ਸ਼ੁਭਮਨ ਗਿੱਲ ਅਤੇ ਕ੍ਰਿਕਟ ਦੇ ਭਗਵਾਨ ਸਚਿਨ ਤੇਂਦੁਲਕਰ ਦੀ ਧੀ ਸਾਰਾ ਤੇਂਦੁਲਕਰ ਨਾਲ ਹੋਇਆ ਹੈ।

ਦਰਅਸਲ, ਸ਼ੁਬਮਨ ਗਿੱਲ ਅਤੇ ਸਾਰਾ ਤੇਂਦੁਲਕਰ ਨੇ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਹਨ। ਇਨ੍ਹਾਂ ਦੋਵਾਂ ਪੋਸਟਾਂ ਵਿਚ ਜੋ ਚੀਜ਼ ਕੋਮਨ ਹੈ ਉਹ ਹੈ ਸਾਰਾ ਅਤੇ ਸ਼ੁਬਮਨ ਦੀਆਂ ਤਸਵੀਰਾਂ ਦਾ ਕੈਪਸ਼ਨ, ਜੋ ਇਕੋ ਜਿਹਾ ਹੈ। ਦੱਸ ਦਈਏ ਕਿ ਸਾਰਾ ਤੇਂਦੁਲਕਰ ਅਤੇ ਸ਼ੁਭਮਨ ਗਿੱਲ ਨੇ ਆਪਣੀਆਂ ਫੋਟੋਆਂ ਦੇ ਨਾਲ ਕੈਪਸ਼ਨ ਕਰਦਿਆਂ ਲਿਖਿਆ, 'ਆਈ ਸਪਾਈ'




ਸੋਸ਼ਲ ਮੀਡੀਆ ਯੂਜ਼ਰਸ ਨੇ ਦੋਵਾਂ ਦੇ ਕੈਪਸ਼ਨਾਂ ਵਿਚ ਸਮਾਨਤਾਵਾਂ ਵੇਖਣ ਤੋਂ ਬਾਅਦ ਬਗੈਰ ਸਮਾਂ ਬਰਬਾਦ ਕੀਤੇ ਇੱਕ ਤੋਂ ਬਾਅਦ ਇੱਕ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜੋ ਤੁਸੀਂ ਹੇਠ ਵੇਖ ਸਕਦੇ ਹੋ।



ਦੱਸ ਦੇਈਏ ਕਿ 20 ਸਾਲਾ ਸ਼ੁਬਮਨ ਗਿੱਲ ਨੇ ਜਨਵਰੀ 2019 ਵਿੱਚ ਭਾਰਤੀ ਟੀਮ ਲਈ ਡੈਬਿਊ ਕੀਤਾ ਸੀ ਅਤੇ ਦੋ ਵਨਡੇ ਖੇਡੇ ਸੀ। ਉਸ ਤੋਂ ਬਾਅਦ ਉਸ ਨੂੰ ਟੈਸਟ ਟੀਮ ਵਿਚ ਚੁਣਿਆ ਗਿਆ ਸੀ, ਪਰ ਉਹ ਆਪਣਾ ਟੈਸਟ ਡੈਬਿਊ ਨਹੀਂ ਕਰ ਸਕਿਆ। ਪਹਿਲੇ ਦਰਜੇ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਸਨੇ 21 ਮੈਚਾਂ ਵਿੱਚ 2133 ਦੌੜਾਂ ਬਣਾਈਆਂ ਹਨ। ਇਸ ਵਿਚ 7 ਸੈਂਕੜੇ ਅਤੇ 10 ਅਰਧ ਸੈਂਕੜੇ ਸ਼ਾਮਲ ਹਨ, ਜਦੋਂ ਕਿ ਉਸ ਦਾ ਔਸਤ 73.55 ਹੈ। ਇਸ ਦੌਰਾਨ ਉਸਨੇ 268 ਦੌੜਾਂ ਦੀ ਪਾਰੀ ਵੀ ਖੇਡੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904