Shikhar Dhawan back on net: ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ (Shikhar Dhawan)ਆਈਪੀਐਲ ਤੋਂ ਬਾਅਦ ਆਰਾਮ ਕਰ ਰਹੇ ਹਨ। ਉਹਨਾਂ ਨੂੰ ਇੰਗਲੈਂਡ ਅਤੇ ਆਇਰਲੈਂਡ ਦੌਰੇ ਲਈ ਭਾਰਤੀ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ। ਅਜਿਹੇ 'ਚ ਉਹਨਾਂ ਨੇ ਆਪਣਾ ਅਭਿਆਸ ਬੰਦ ਨਹੀਂ ਕੀਤਾ ਹੈ। ਹਾਲ ਹੀ 'ਚ ਗੱਬਰ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਉਹ ਨੈੱਟ 'ਤੇ ਬੱਲੇਬਾਜ਼ੀ ਦਾ ਅਭਿਆਸ ਕਰਦੇ ਨਜ਼ਰ ਆ ਰਹੇ ਹਨ।
ਧਵਨ ਨੇ ਕਹੀ ਇਹ ਗੱਲ ਧਵਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਤੋਂ ਇਕ ਫੋਟੋ ਅਤੇ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਧਵਨ ਨੈੱਟ 'ਤੇ ਬੱਲੇਬਾਜ਼ੀ ਦਾ ਅਭਿਆਸ ਕਰ ਰਹੇ ਹਨ। ਇਸ ਪੋਸਟ ਦੇ ਕੈਪਸ਼ਨ 'ਚ ਧਵਨ ਨੇ ਲਿਖਿਆ- 'ਅੱਗੇ ਦੇਖੋ ਕਿਉਂ ਮੇਰੇ ਚਿਹਰੇ 'ਤੇ ਮੁਸਕਰਾਹਟ ਵਾਪਸ ਆ ਗਈ। ਨੈੱਟ ’ਤੇ ਵਾਪਸੀ।
ਆਈਪੀਐਲ 2022 ਵਿੱਚ ਪ੍ਰਦਰਸ਼ਨਆਈਪੀਐਲ 2022 ਵਿੱਚ ਧਵਨ ਪੰਜਾਬ ਕਿੰਗਜ਼ ਲਈ ਖੇਡਦੇ ਨਜ਼ਰ ਆਏ ਸਨ। 36 ਸਾਲਾ ਇਸ ਕ੍ਰਿਕਟਰ ਨੇ 14 ਮੈਚਾਂ ਵਿੱਚ 38.33 ਦੀ ਔਸਤ ਅਤੇ 122.67 ਦੀ ਸਟ੍ਰਾਈਕ ਰੇਟ ਨਾਲ 460 ਦੌੜਾਂ ਬਣਾਈਆਂ ਸਨ। ਧਵਨ ਨੇ ਇਸ ਸੀਜ਼ਨ 'ਚ 3 ਅਰਧ ਸੈਂਕੜੇ ਵੀ ਲਗਾਏ ਹਨ। ਆਈਪੀਐਲ ਦੇ 15ਵੇਂ ਸੀਜ਼ਨ ਵਿੱਚ ਧਵਨ ਦਾ ਸਰਵੋਤਮ ਸਕੋਰ ਨਾਬਾਦ 88 ਦੌੜਾਂ ਸੀ। ਹਾਲਾਂਕਿ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਵੀ ਉਨ੍ਹਾਂ ਨੂੰ ਭਾਰਤੀ ਟੀਮ 'ਚ ਮੌਕਾ ਨਹੀਂ ਮਿਲਿਆ।