ਨਵੀਂ ਦਿੱਲੀ: IPL 2021 ਨੂੰ ਜਦੋਂ ਮੁਲਤਵੀ ਕੀਤਾ ਗਿਆ, ਤਦ ਸਨਰਾਈਜ਼ਰਜ਼ ਹੈਦਰਾਬਾਦ (Sunrisers Hyderabad) ਦੀ ਹਾਲਤ ਕਾਫ਼ੀ ਖ਼ਰਾਬ ਦਿਸ ਰਹੀ ਸੀ। ਡੇਵਿਡ ਵਾਰਨਰ (David Warner) ਦੀ ਕਪਤਾਨੀ ’ਚ ਇਸ ਟੀਮ ਦਾ ਪ੍ਰਦਰਸ਼ਨ ਲਗਾਤਾਰ ਖ਼ਰਾਬ ਹੋ ਰਿਹਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਟੀਮ ਦੀ ਕਪਤਾਨੀ ਤੋਂ ਹਟਾ ਦਿੱਤਾ ਗਿਆ ਤੇ ਫਿਰ ਕੇਨ ਵਿਲੀਅਮਸਨ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ।


ਉਂਝ ਭਾਵੇਂ ਕੇਨ ਦੀ ਕਪਤਾਨੀ ’ਚ ਵੀ ਟੀਮ ਨੂੰ ਕੋਈ ਖ਼ਾਸ ਫ਼ਾਇਦਾ ਨਹੀਂ ਹੋਇਆ ਤੇ ਟੀਮ ਨੂੰ ਹਾਰ ਮਿਲੀ। ਇਸ ਮੈਚ ਵਿੱਚ ਵਾਰਨਰ ਨੂੰ ਪਲੇਇੰਗ ਇਲੈਵਨ ਦਾ ਹਿੱਸਾ ਨਹੀਂ ਬਣਾਇਆ ਗਿਆ ਸੀ। ਡੇਵਿਡ ਵਾਰਨਰ ਤੋਂ ਕਪਤਾਨੀ ਖੋਹ ਲਈ ਗਈ ਸੀ। ਇਸ ਬਾਰੇ ਕਾਫ਼ੀ ਚਰਚਾ ਵੀ ਹੋਈ ਪਰ ਹੁਣ ਟੀਮ ਇੰਡੀਆ ਦੇ ਸਾਬਕਾ ਓਪਨਰ ਸੁਨੀਲ ਗਾਵਸਕਰ (Sunil Gavaskar) ਨੇ ਇਸ ਬਾਰੇ ਆਪਣਾ ਪ੍ਰਤੀਕਰਮ ਦਿੱਤਾ ਹੈ।


ਗਾਵਸਕਰ ਨੇ ਕਿਹਾ ਕਿ ਹੈਦਰਾਬਾਦ ਦੀ ਟੀਮ ਨੂੰ ਹੁਣ ਇਹ ਸੋਚਣ ਦਾ ਮੌਕਾ ਮਿਲੇਗਾ ਕਿ ਉਨ੍ਹਾਂ ਨੇ ਨਾ ਸਿਰਫ਼ ਵਾਰਨਰ ਤੋਂ ਕਪਤਾਨੀ ਵਾਪਸ ਲੈ ਲਈ, ਸਗੋਂ ਉਨ੍ਹਾਂ ਨੂੰ ਪਲੇਇੰਗ ਇਲੈਵਨ ਤੋਂ ਵੀ ਬਾਹਰ ਕਰ ਦਿੱਤਾ। ਉਹ ਦੌੜਾਂ ਜ਼ਰੂਰ ਬਣਾ ਰਹੇ ਸਨ ਪਰ ਪਹਿਲਾਂ ਵਾਂਗ ਉਨ੍ਹਾਂ ਤੋਂ ਦੌੜਾਂ ਬਣ ਨਹੀਂ ਰਹੀਆਂ ਸਨ ਪਰ ਉਹ ਟੀਮ ਲਈ ਕਾਫ਼ੀ ਕੀਮਤੀ ਸਨ।


ਉਨ੍ਹਾਂ ਨੂੰ ਪਲੇਇੰਗ ਇਲੈਵਨ ਤੋਂ ਬਾਹਰ ਕੀਤਾ ਜਾਣਾ ਅਜੀਬ ਸੀ ਕਿਉਂਕਿ ਜੇ ਉਹ ਕਪਤਾਨ ਨਹੀਂ ਸਨ, ਤਾਂ ਬੱਲੇਬਾਜ਼ ਵਜੋਂ ਟੀਮ ਲਈ ਕਾਫ਼ੀ ਕੀਮਤੀ ਹੋ ਸਕਦੇ ਸਨ। ਵਾਰਨਰ ਨੂੰ ਕਪਤਾਨੀ ਤੋਂ ਹਟਾਉਣ ਦਾ ਫ਼ੈਸਲਾ ਸਹੀ ਜਾਂ ਫਿਰ ਗ਼ਲਤ-ਇਸ ਬਾਰੇ ਕਾਫ਼ੀ ਲੰਮੇ ਸਮੇਂ ਤੱਕ ਚਰਚਾ ਹੋ ਸਕਦੀ ਹੈ।


ਗਾਵਸਕਰ ਨੇ ਅੱਗੇ ਕਿਹਾ ਕਿ ਹੁਣ ਇਹ ਸੁਆਲ ਪੁੱਛੇ ਜਾਣ ਦੀ ਜ਼ਰੂਰਤ ਹੈ ਕਿ ਜੇ ਕਪਤਾਨ ਨੁੰ ਸੀਜ਼ਨ ਦੌਰਾਨ ਹਟਾਇਆ ਜਾ ਸਕਦਾ ਹੈ, ਤਾਂ ਫਿਰ ਕੋਚ ਨਾਲ ਅਜਿਹਾ ਕਿਉਂ ਨਹੀਂ ਹੋ ਸਕਦਾ। ਫ਼ੁਟਬਾਲ ਵਿੱਚ ਜੇ ਕੋਈ ਟੀਮ ਖ਼ਰਾਬ ਖੇਡਦੀ ਹੈ, ਤਾਂ ਮੈਨੇਜਰ ਨੂੰ ਬਾਹਰ ਕਰ ਦਿੱਤਾ ਜਾਂਦਾ ਹੈ, ਤਾਂ ਫਿਰ ਕ੍ਰਿਕੇਟ ’ਚ ਅਜਿਹਾ ਕਿਉਂ ਨਹੀਂ ਹੋ ਸਕਦਾ।


ਉਨ੍ਹਾਂ ਫ਼ੁਟਬਾਲ ਦੀ ਮਿਸਾਲ ਦਿੰਦਿਆਂ ਕਿਹਾ ਕਿ ਕਿਵੇਂ ਇਸ ਖੇਡ ਵਿੱਚ ਟੀਮ ਵਧੀਆ ਨਹੀਂ ਕਰਦੀ, ਤਾਂ ਮੈਨੇਜਰ ਇਸ ਦੀ ਜ਼ਿੰਮੇਵਾਰੀ ਲੈਂਦਿਆਂ ਆਪਣਾ ਅਹਬੁਦਾ ਤਿਆਗ ਦਿੰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਆਈਪੀਐੱਲ 2021 ਦੇ ਮੁਲਤਵੀ ਹੋਣ ਤੱਕ ਹੈਦਰਾਬਾਦ ਦੀ ਟੀਮ ਨੇ 7 ਵਿੱਚੋਂ ਸਿਰਫ਼ ਇੱਕ ਮੈਚ ਵਿੱਚ ਜਿੱਤ ਦਰਜ ਕੀਤੀ ਸੀ।


ਇਹ ਵੀ ਪੜ੍ਹੋ: PM Modi meeting: ਮੋਦੀ ਹੁਣ ਸਿੱਧਾ ਜ਼ਿਲ੍ਹਾ ਅਧਿਕਾਰੀਆਂ ਨਾਲ ਹੀ ਕਰਨਗੇ ਮੀਟਿੰਗ, ਕੋਰੋਨਾ ਸਥਿਤੀ ਦਾ ਲੈਣਗੇ ਜਾਇਜ਼ਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904