Jasprit Bumrah Replacement: ਟੀ20 ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਧਿਕਾਰਤ ਤੌਰ 'ਤੇ ਇਸ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਆਪਣਾ ਬਿਆਨ ਜਾਰੀ ਕਰਦੇ ਹੋਏ ਇਸ ਦੀ ਪੁਸ਼ਟੀ ਕੀਤੀ ਹੈ। ਬੀਸੀਸੀਆਈ ਨੇ ਦੱਸਿਆ ਹੈ ਕਿ ਉਹ ਜਲਦੀ ਹੀ ਬੁਮਰਾਹ ਦੀ ਥਾਂ ਲੈਣ ਵਾਲੇ ਖਿਡਾਰੀ ਦਾ ਐਲਾਨ ਕਰਨਗੇ। ਬੁਮਰਾਹ ਦਾ ਇਸ ਤਰ੍ਹਾਂ ਟੂਰਨਾਮੈਂਟ ਤੋਂ ਬਾਹਰ ਹੋਣਾ ਭਾਰਤ ਲਈ ਵੱਡਾ ਝਟਕਾ ਹੈ। ਬੁਮਰਾਹ ਦੇ ਬਾਹਰ ਹੋਣ ਤੋਂ ਬਾਅਦ ਉਨ੍ਹਾਂ ਦੇ ਆਪਸ਼ਨ ਦੀ ਚਰਚਾ ਸ਼ੁਰੂ ਹੋ ਗਈ ਹੈ। Revsportz ਮੁਤਾਬਕ ਮੁਹੰਮਦ ਸ਼ਮੀ ਜਾਂ ਦੀਪਕ ਚਾਹਰ ਨੂੰ ਬੁਮਰਾਹ ਦਾ ਬਦਲ ਐਲਾਨਿਆ ਜਾ ਸਕਦਾ ਹੈ।


ਸ਼ਮੀ ਅਤੇ ਦੀਪਕ ਦੋਵੇਂ ਵਿਸ਼ਵ ਕੱਪ ਲਈ ਭਾਰਤ ਦੀ ਸਟੈਂਡਬਾਏ ਲਿਸਟ ਦਾ ਹਿੱਸਾ ਹਨ। ਦੀਪਕ ਦੱਖਣੀ ਅਫਰੀਕਾ ਖ਼ਿਲਾਫ਼ ਸੀਰੀਜ਼ 'ਚ ਭਾਰਤ ਲਈ ਖੇਡ ਰਹੇ ਹਨ ਅਤੇ ਹੁਣ ਤੱਕ ਖੇਡੇ ਗਏ ਦੋਵਾਂ ਮੈਚਾਂ 'ਚ ਉਨ੍ਹਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਦੂਜੇ ਪਾਸੇ ਮੁਹੰਮਦ ਸ਼ਮੀ ਕੋਰੋਨਾ ਵਾਇਰਸ ਕਾਰਨ ਮੈਦਾਨ ਤੋਂ ਬਾਹਰ ਹਨ। ਸ਼ਮੀ ਨੇ 2 ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਕ੍ਰਿਕਟ ਨਹੀਂ ਖੇਡੀ ਹੈ। ਉਹ ਆਸਟ੍ਰੇਲੀਆ ਖ਼ਿਲਾਫ਼ ਸੀਰੀਜ਼ ਤੋਂ ਵਾਪਸੀ ਕਰਨ ਵਾਲੇ ਸਨ, ਪਰ ਕੋਰੋਨਾ ਪਾਜ਼ੀਟਿਵ ਹੋਣ ਕਾਰਨ ਉਹ ਹੁਣ ਤੱਕ ਵਾਪਸੀ ਨਹੀਂ ਕਰ ਸਕੇ ਹਨ। ਸ਼ਮੀ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ ਉਹ ਜਲਦੀ ਹੀ ਭਾਰਤੀ ਟੀਮ ਨਾਲ ਜੁੜ ਜਾਣਗੇ।


ਬੁਮਰਾਹ ਨੂੰ ਸਟ੍ਰੈੱਸ ਰਿਐਕਸ਼ਨ ਹੋਇਆ ਹੈ, ਜਿਸ ਤੋਂ ਠੀਕ ਹੋਣ ਲਈ ਚਾਰ ਤੋਂ ਛੇ ਹਫ਼ਤੇ ਲੱਗਣਗੇ। ਪਹਿਲਾਂ ਦੀਆਂ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਨੂੰ ਸਟ੍ਰੈੱਸ ਫਰੈਕਚਰ ਹੋਇਆ ਹੈ। ਸਟ੍ਰੈੱਸ ਫਰੈਕਚਰ ਤੋਂ ਠੀਕ 'ਚ ਚਾਰ ਤੋਂ ਛੇ ਮਹੀਨੇ ਲੱਗ ਜਾਂਦੇ ਹਨ। ਬੁਮਰਾਹ ਨੂੰ ਆਸਟ੍ਰੇਲੀਆ ਖ਼ਿਲਾਫ਼ ਟੀ-20 ਸੀਰੀਜ਼ 'ਚ ਹੀ ਸਮੱਸਿਆ ਆਈ ਸੀ ਅਤੇ ਉਹ ਦੱਖਣੀ ਅਫਰੀਕਾ ਖ਼ਿਲਾਫ਼ ਸੀਰੀਜ਼ 'ਚ ਨਹੀਂ ਖੇਡ ਸਕੇ ਹਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।