ਦੁਬਈ: ਭਾਰਤ ਨੂੰ ਵਿਸ਼ਵ ਕੱਪ ਵਿੱਚ ਪਹਿਲੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ। ਐਤਵਾਰ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ 'ਚ ਹੋਏ ਮੈਚ 'ਚ ਪਾਕਿਸਤਾਨ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾ ਦਿੱਤਾ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਮੈਚ ਤੋਂ ਬਾਅਦ ਮੰਨਿਆ ਕਿ ਪਾਕਿਸਤਾਨ ਨੇ ਬਿਹਤਰ ਖੇਡ ਖੇਡੀ ਹੈ।


ਵਿਰਾਟ ਕੋਹਲੀ ਭਾਰਤੀ ਕ੍ਰਿਕਟ ਦੇ ਪਹਿਲੇ ਕਪਤਾਨ ਹਨ ਜਿਨ੍ਹਾਂ ਦੀ ਅਗਵਾਈ ਵਿੱਚ ਭਾਰਤ ਨੂੰ ਪਹਿਲੀ ਵਾਰ ਵਿਸ਼ਵ ਕੱਪ ਵਿੱਚ ਪਾਕਿਸਤਾਨ ਨੇ ਹਰਾਇਆ ਹੈ। ਦੇਸ਼ ਦੇ ਕ੍ਰਿਕਟ ਇਤਿਹਾਸ ਵਿੱਚ ਇਸ ਤੋਂ ਪਹਿਲਾਂ ਵਿਸ਼ਵ ਕੱਪ 'ਚ ਪਾਕਿਸਤਾਨ ਤੋਂ ਕੋਈ ਵੀ ਕਪਤਾਨ ਨਹੀਂ ਹਾਰਿਆ ਸੀ। ਭਾਰਤ ਨੂੰ ਇਹ ਹਾਰ ਆਈਸੀਸੀ ਟੀ -20 ਵਿਸ਼ਵ ਕੱਪ -2021 ਦੇ ਸੁਪਰ -12 ਪੜਾਅ ਦੇ ਪਹਿਲੇ ਮੈਚ ਵਿੱਚ ਮਿਲੀ ਹੈ।




ਦੱਸ ਦਈਏ ਕਿ ਐਤਵਾਰ ਨੂੰ ਬਾਬਰ ਆਜ਼ਮ ਦੀ ਕਪਤਾਨੀ ਵਾਲੇ ਪਾਕਿਸਤਾਨ ਨੇ ਦੁਬਈ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਭਾਰਤ ਨੂੰ 10 ਵਿਕਟਾਂ ਨਾਲ ਹਰਾ ਕੇ ਇਤਿਹਾਸ ਰਚਿਆ। ਇਸ ਮੈਚ ਤੋਂ ਪਹਿਲਾਂ ਭਾਰਤ ਅਤੇ ਪਾਕਿਸਤਾਨ ਦੀ ਟੀਮ ਵਨਡੇ ਅਤੇ ਟੀ ​​-20 ਵਿਸ਼ਵ ਕੱਪ ਵਿੱਚ ਕੁੱਲ 12 ਵਾਰ ਆਹਮੋ-ਸਾਹਮਣੇ ਹੋਏ ਸੀ ਪਰ ਪਾਕਿਸਤਾਨ ਜਿੱਤ ਨਹੀਂ ਸਕਿਆ। ਟੀ-20 ਵਿਸ਼ਵ ਕੱਪ 'ਚ ਪਾਕਿਸਤਾਨ ਨੇ ਹੁਣ ਆਪਣਾ ਖਾਤਾ ਖੋਲ੍ਹ ਲਿਆ ਹੈ। ਇਹ ਹਾਰ ਟੀਮ ਇੰਡੀਆ ਨੂੰ ਜ਼ਰੂਰ ਚੁਭ ਰਹੀ ਹੈ।


ਇਸ ਹਾਰ ਤੋਂ ਬਾਅਦ ਭਾਰਤ ਦੇ ਕਪਤਾਨ ਵਿਰਾਟ ਕੋਹਲੀ ਪ੍ਰੈੱਸ ਕਾਨਫਰੰਸ 'ਚ ਗਏ ਅਤੇ ਉੱਥੇ ਇੱਕ ਪੱਤਰਕਾਰ ਦੇ ਸਵਾਲ 'ਤੇ ਗੁੱਸੇ 'ਚ ਆ ਗਏ। ਪੱਤਰਕਾਰ ਨੇ ਕੋਹਲੀ ਤੋਂ ਟੀਮ ਚੋਣ ਨੂੰ ਲੈ ਕੇ ਸਵਾਲ ਕੀਤਾ, ਜਿਸ 'ਤੇ ਕੋਹਲੀ ਪਹਿਲਾਂ ਤਾਂ ਗੁੱਸੇ 'ਚ ਆ ਗਏ ਅਤੇ ਫਿਰ ਪੱਤਰਕਾਰ ਨੂੰ ਹੀ ਪੁੱਛ ਕੇ ਆਪਣਾ ਸਿਰ ਫੜ ਕੇ ਹੱਸਣ ਲੱਗੇ। ਦਰਅਸਲ ਇੱਕ ਪੱਤਰਕਾਰ ਨੇ ਕੋਹਲੀ ਤੋਂ ਇਹ ਸਵਾਲ ਪੁੱਛਿਆ ਕਿ ਕੀ ਉਹ ਪਲੇਇੰਗ-11 ਵਿੱਚ ਰੋਹਿਤ ਦੀ ਥਾਂ ਈਸ਼ਾਨ ਕਿਸ਼ਨ ਨੂੰ ਦੇ ਸਕਦਾ ਸੀ? ਇਸ 'ਤੇ ਕੋਹਲੀ ਨੇ ਪੱਤਰਕਾਰ 'ਤੇ ਹੀ ਚੁਟਕੀ ਲਈ।


ਕੋਹਲੀ ਨੇ ਪਹਿਲਾਂ ਪੱਤਰਕਾਰ ਵੱਲ ਤੰਨਜ ਭਰੇ ਲਹਿਜੇ ਨਾਲ ਵੇਖਿਆ ਅਤੇ ਫਿਰ ਹੱਸਦੇ ਹੋਏ ਜਵਾਬ ਦਿੱਤਾ, “ਇਹ ਇੱਕ ਸ਼ਾਨਦਾਰ ਅਤੇ ਬਹਾਦਰ ਸਵਾਲ ਹੈ, ਸਰ ਤੁਸੀਂ ਕੀ ਸੋਚਦੇ ਹੋ? ਮੈਂ ਉਸ ਟੀਮ ਨਾਲ ਖੇਡਿਆ ਜਿਸਨੂੰ ਮੈਂ ਸਰਬੋਤਮ ਸਮਝਦਾ ਸੀ। ਤੁਹਾਨੂੰ ਕੀ ਲੱਗਦਾ ਹੈ। ਕੀ ਤੁਸੀਂ ਰੋਹਿਤ ਸ਼ਰਮਾ ਨੂੰ ਟੀ-20 ਅੰਤਰਰਾਸ਼ਟਰੀ ਟੀਮ ਤੋਂ ਬਾਹਰ ਕਰਦੇ? ਤੁਸੀਂ ਜਾਣਦੇ ਹੋ ਕਿ ਉਸਨੇ ਪਿਛਲੇ ਮੈਚਾਂ ਵਿੱਚ ਕੀ ਕੀਤਾ ਹੈ? ”


ਕੋਹਲੀ ਫਿਰ ਹੱਸਿਆ ਅਤੇ ਆਪਣਾ ਸਿਰ ਫੜ ਕੇ ਪੱਤਰਕਾਰ ਨੂੰ ਕਿਹਾ, ''ਅਵਿਸ਼ਵਾਸ਼ਯੋਗ। ਜੇ ਤੁਸੀਂ ਵਿਵਾਦ ਚਾਹੁੰਦੇ ਹੋ, ਤਾਂ ਪਹਿਲਾਂ ਮੈਨੂੰ ਦੱਸੋ ਤਾਂ ਜੋ ਮੈਂ ਉਸ ਮੁਤਾਬਕ ਜਵਾਬ ਦੇ ਦਵਾਂ।” ਇਸ ਤੋਂ ਬਾਅਦ ਕੋਹਲੀ ਨੇ ਅਗਲੇ ਪੱਤਰਕਾਰ ਦਾ ਸਵਾਲ ਸੁਣਨਾ ਸ਼ੁਰੂ ਕਰ ਦਿੱਤਾ ਪਰ ਫਿਰ ਵੀ ਉਨ੍ਹਾਂ ਦੇ ਚਿਹਰੇ 'ਤੇ ਧੁੰਦਲੀ ਮੁਸਕਰਾਹਟ ਸੀ।


ਇਹ ਵੀ ਪੜ੍ਹੋ: Karwa Chauth 'ਤੇ ਦੁਲਹਨ ਵਾਂਗ ਸਜੀ ਨਜ਼ਰ ਆਈ ਕਪਿਲ ਸ਼ਰਮਾ ਦੀ ਪਤਨੀ, ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904