IND vs AUS 5th Sydney Test Indian Team 1st Innings Highlights: ਸਿਡਨੀ ਟੈਸਟ ਵਿੱਚ ਟੀਮ ਇੰਡੀਆ ਪਹਿਲੀ ਪਾਰੀ ਵਿੱਚ 185 ਦੌੜਾਂ ਉੱਤੇ ਢਹਿ ਗਈ। ਮੈਚ 'ਚ ਟੀਮ ਇੰਡੀਆ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, ਜੋ ਉਸ ਲਈ ਬਿਲਕੁਲ ਵੀ ਚੰਗਾ ਸਾਬਤ ਨਹੀਂ ਹੋਇਆ। 
ਆਸਟ੍ਰੇਲੀਆਈ ਗੇਂਦਬਾਜ਼ ਭਾਰਤੀ ਬੱਲੇਬਾਜ਼ਾਂ 'ਤੇ ਹਾਵੀ ਨਜ਼ਰ ਆਏ। ਆਸਟ੍ਰੇਲੀਆ ਲਈ ਸਕਾਟ ਬੋਲੈਂਡ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ। ਉਥੇ ਹੀ ਟੀਮ ਇੰਡੀਆ ਲਈ ਰਿਸ਼ਭ ਪੰਤ ਨੇ ਸਭ ਤੋਂ ਵੱਡੀ ਪਾਰੀ ਖੇਡੀ ਅਤੇ 3 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 40 ਦੌੜਾਂ ਬਣਾਈਆਂ।


ਮੈਚ ਵਿੱਚ ਟੀਮ ਇੰਡੀਆ ਨੇ ਨਿਯਮਤ ਕਪਤਾਨ ਰੋਹਿਤ ਸ਼ਰਮਾ ਨੂੰ ਬਾਹਰ ਕਰਨ ਦਾ ਫੈਸਲਾ ਕੀਤਾ ਸੀ। ਰੋਹਿਤ ਦੀ ਜਗ੍ਹਾ ਸ਼ੁਭਮਨ ਗਿੱਲ ਨੂੰ ਪਲੇਇੰਗ ਇਲੈਵਨ ਦਾ ਹਿੱਸਾ ਬਣਾਇਆ ਗਿਆ। ਹਾਲਾਂਕਿ ਗਿੱਲ ਜ਼ਿਆਦਾ ਕੁਝ ਨਹੀਂ ਕਰ ਸਕੇ। ਉਸ ਨੇ 2 ਚੌਕਿਆਂ ਦੀ ਮਦਦ ਨਾਲ ਸਿਰਫ 20 ਦੌੜਾਂ ਬਣਾਈਆਂ। ਇਸ ਮੈਚ 'ਚ ਭਾਰਤ ਦੀ ਕਪਤਾਨੀ ਜਸਪ੍ਰੀਤ ਬੁਮਰਾਹ ਕਰ ਰਹੇ ਹਨ।


ਤੁਹਾਨੂੰ ਦੱਸ ਦੇਈਏ ਕਿ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਟੀਮ ਇੰਡੀਆ ਦੀ ਸ਼ੁਰੂਆਤ ਚੰਗੀ ਨਹੀਂ ਹੋ ਸਕੀ। ਟੀਮ ਨੇ 11 ਦੌੜਾਂ ਦੇ ਸਕੋਰ 'ਤੇ ਕੇਐੱਲ ਰਾਹੁਲ ਦੇ ਰੂਪ 'ਚ ਪਹਿਲਾ ਵਿਕਟ ਗਵਾਇਆ। ਰਾਹੁਲ ਸਿਰਫ਼ 04 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ ਫਿਰ ਟੀਮ ਨੂੰ 17 ਦੌੜਾਂ ਦੇ ਸਕੋਰ 'ਤੇ ਯਸ਼ਸਵੀ ਜੈਸਵਾਲ ਦੇ ਰੂਪ 'ਚ ਦੂਜਾ ਝਟਕਾ ਲੱਗਾ। ਜੈਸਵਾਲ ਨੇ 1 ਚੌਕੇ ਦੀ ਮਦਦ ਨਾਲ 10 ਦੌੜਾਂ ਬਣਾਈਆਂ ਫਿਰ ਟੀਮ ਨੂੰ ਤੀਜਾ ਝਟਕਾ 57 ਦੌੜਾਂ ਦੇ ਸਕੋਰ 'ਤੇ ਸ਼ੁਭਮਨ ਗਿੱਲ ਦੇ ਰੂਪ 'ਚ ਲੱਗਾ। ਗਿੱਲ ਨੇ 2 ਚੌਕਿਆਂ ਦੀ ਮਦਦ ਨਾਲ 20 ਦੌੜਾਂ ਬਣਾਈਆਂ। ਇਸ ਤਰ੍ਹਾਂ ਪਹਿਲੇ ਸੈਸ਼ਨ 'ਚ ਹੀ ਟੀਮ ਇੰਡੀਆ ਦਾ ਟਾਪ ਆਰਡਰ ਢਹਿ-ਢੇਰੀ ਹੋ ਕੇ ਪੈਵੇਲੀਅਨ ਪਰਤ ਗਿਆ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।