Team India Fast Bowling Attack:  ਦੱਖਣੀ ਅਫਰੀਕਾ ਖਿਲਾਫ ਟੈਸਟ ਸੀਰੀਜ਼ ਦੇ ਪਹਿਲੇ ਮੈਚ ‘ਚ ਭਾਰਤ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹਾਲਾਂਕਿ ਇਸ ਤੋਂ ਬਾਅਦ ਉਸ ਨੂੰ ਦੂਜੇ ਟੈਸਟ ‘ਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਭਾਰਤ ਨੇ ਆਪਣੇ ਗੇਂਦਬਾਜ਼ਾਂ ਦੇ ਦਮ ‘ਤੇ ਇੰਗਲੈਂਡ ਅਤੇ ਨਿਊਜ਼ੀਲੈਂਡ ਦੇ ਦਮ ‘ਤੇ ਕਈ ਮੈਚਾਂ ‘ਚ ਜਿੱਤ ਹਾਸਲ ਕੀਤੀ। ਜੇਕਰ ਵਰਲਡ ਟੈਸਟ ਚੈਂਪੀਅਨਸ਼ਿਪ 2021-2023 ‘ਚ ਭਾਰਤੀ ਤੇਜ਼ ਗੇਂਦਬਾਜ਼ਾਂ ਦਾ ਪ੍ਰਦਰਸ਼ਨ ਦੇਖੀਏ ਤਾਂ ਇਹ ਕਾਫੀ ਪ੍ਰਭਾਵੀ ਰਿਹਾ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਟੀਮ ਇੰਡੀਆ ਕੋਲ ਦੁਨੀਆ ਦਾ ਬੇਹਤਰੀਨ ਫਾਸਟ ਬਾਲਿੰਗ ਅਟੈਕ ਹੈ।



ਟੀਮ ਇੰਡੀਆ ਦੇ ਚਾਰ ਤੇਜ਼ ਗੇਂਦਬਾਜ਼ਾਂ ਨੇ ਮਿਲਕੇ ਵਰਲਡ ਟੈਸਟ ਚੈਂਪੀਅਨਸ਼ਿਪ ‘ਚ ਕੁੱਲ 83 ਵਿਕੇਟ ਝਟਕੇ ਹਨ। ਇਸ ‘ਚ ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ ਤੇ ਸ਼ਾਰਦੁਲ ਠਾਕੁਰ ਸ਼ਾਮਲ ਹਨ। ਬੁਮਰਾਹ ਨੇ 24 ਵਿਕੇਟ ਝਟਕੇ ਹਨ। ਉੱਥੇ ਹੀ ਸ਼ਮੀ ਨੇ 22 ਅਤੇ ਸਿਰਾਜ ਨੇ 20 ਵਿਕੇਟ ਲਏ ਹਨ। ਸ਼ਾਰਦੁਲ ਠਾਕੁਰ ਨੇ 17 ਵਿਕੇਟ ਆਪਣੇ ਨਾਮ ਕੀਤੇ ਹਨ।

ਜੇਕਰ ਬੁਮਰਾਹ ਦੇ ਓਵਰਆਲ ਪ੍ਰਦਰਸ਼ਨ ‘ਤੇ ਨਜ਼ਰ ਪਾਈਏ ਤਾਂ ਉਹਨਾਂ ਨੇ ਹੁਣ ਤੱਕ ਖੇਡੇ 26 ਟੈਸਟ ਮੈਚਾਂ ‘ਚ 107 ਵਿਕਟ ਆਪਣੇ ਨਾਮ ਕੀਤੇ ਹਨ। ਇਸ ਦੌਰਾਨ ਉਹਨਾਂ ਨੇ 6 ਵਾਰ ਇੱਕ ਪਾਰੀ ‘ਚ ਪੰਜ ਜਾਂ ਇਸ ਤੋਂ ਜ਼ਿਆਦਾ ਵਿਕੇਟ ਲਏ ਹਨ। ਸਿਰਾਜਾ ਨੇ ਹੁਣ ਤੱਕ 12 ਟੈਸਟ ਮੈਚ ਖੇਡੇ ਹਨ ਅਤੇ ਇਸ ਦੌਰਾਨ ਉਹਨਾਂ ਨੇ 36 ਵਿਕੇਟ ਲਏ ਹਨ। ਉਹ ਇੱਕ ਪਾਰੀ ‘ਚ ਇੱਕ ਵਾਰ 5 ਵਿਕੇਟ ਲੈ ਚੁੱਕੇ ਹਨ। ਮਾਹਰ ਫਾਸਟ ਬਾਲਰ ਸ਼ਮੀ ਦੇ ਕਰੀਅਰ ਨੂੰ ਦੇਖੀਏ ਤਾਂ ਉਹਨਾਂ ਨੇ 56 ਟੈਸਟ ਮੈਚਾਂ ‘ਚ 206 ਵਿਕੇਟ ਲਏ ਹਨ।ਸ਼ਾਰਦੁਲ 6 ਮੈਚਾਂ ‘ਚ 24 ਵਿਕੇਟ ਲੈ ਚੁੱਕੇ ਹਨ।

ਦਸ ਦਈਏ ਕਿ ਭਾਰਤ ਨੇ ਨਿਊਜ਼ੀਲੈਂਡ ਦੇ ਨਾਲ ਦਿਸੰਬਰ 2021 ‘ਚ ਖੇਡੀ ਗਈ ਟੈਸਟ ਸੀਰੀਜ਼ ‘ਚ 1-0 ਨਾਲ ਜਿੱਤ ਹਾਸਲ ਕੀਤੀ ਸੀ ਉੱਥੇ ਹੀ ਇਸ ਤੋਂ ਪਹਿਲਾਂ ਆਸਟ੍ਰੇਲੀਆ ਅਤੇ ਇੰਗਲੈਂਡ ਨੂੰ ਵੀ ਟੈਸਟ ਸੀਰੀਜ਼ ‘ਚ ਹਰਾ ਕੇ ਟ੍ਰਾਫੀ ‘ਤੇ ਕਬਜ਼ਾ ਕੀਤਾ ਸੀ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :



 



 


https://play.google.com/store/apps/details?id=com.winit.starnews.hin


https://apps.apple.com/in/app/abp-live-news/id81111490