Shreyas Iyer: ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਸ਼੍ਰੇਅਸ ਅਈਅਰ ਫਿਲਹਾਲ ਟੀਮ ਤੋਂ ਬਾਹਰ ਹਨ। ਕਿਉਂਕਿ, ਉਨ੍ਹਾਂ ਨੂੰ ਬੰਗਲਾਦੇਸ਼ ਖਿਲਾਫ ਪਹਿਲੀ ਟੈਸਟ ਸੀਰੀਜ਼ 'ਚ ਮੌਕਾ ਨਹੀਂ ਮਿਲਿਆ ਸੀ। ਜਦਕਿ ਹੁਣ ਅਈਅਰ ਨੂੰ ਟੀ-20 ਸੀਰੀਜ਼ 'ਚ ਵੀ ਸ਼ਾਮਲ ਨਹੀਂ ਕੀਤਾ ਗਿਆ ਹੈ। ਜਿਸ ਕਾਰਨ ਅਈਅਰ ਨੂੰ ਵੱਡਾ ਝਟਕਾ ਲੱਗਾ ਹੈ। ਇਸ ਵਿਚਾਲੇ ਕ੍ਰਿਕਟਰ ਨੂੰ ਲੈ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਸੋਸ਼ਲ ਮੀਡੀਆ ਉੱਪਰ ਤਹਿਲਕਾ ਮਚਾ ਦਿੱਤਾ ਹੈ।


ਦਰਅਸਲ, ਸ਼੍ਰੇਅਸ ਅਈਅਰ ਨੂੰ ਬੰਗਲਾਦੇਸ਼ ਦੀ ਟੈਸਟ ਸੀਰੀਜ਼ ਦੇ ਮੱਧ 'ਚ ਵੱਡਾ ਝਟਕਾ ਲੱਗਾ ਹੈ ਅਤੇ ਉਹ ਹੁਣ ਇਕ ਵੱਡੇ ਕਾਰਨ ਕਰਕੇ ਕਰੀਬ 4 ਮਹੀਨੇ ਲਈ ਬਾਹਰ ਹਨ। ਸ਼੍ਰੇਅਸ ਅਈਅਰ ਹੁਣ ਸਾਲ 2025 'ਚ ਟੀਮ ਇੰਡੀਆ 'ਚ ਖੇਡਦੇ ਨਜ਼ਰ ਆ ਸਕਦੇ ਹਨ। ਕਿਉਂਕਿ ਇਕ ਤਰ੍ਹਾਂ ਨਾਲ ਉਸ 'ਤੇ 120 ਦਿਨਾਂ ਦੀ ਪਾਬੰਦੀ ਲੱਗੀ ਹੋਈ ਹੈ ਅਤੇ ਇਸ ਕਾਰਨ ਉਸ ਦੀ ਵਾਪਸੀ ਮੁਸ਼ਕਿਲ ਲੱਗ ਰਹੀ ਹੈ।


Read More: IPL 2025: ਇਨ੍ਹਾਂ 3 ਖਿਡਾਰੀਆਂ ਦੀ KKR ਤੋਂ ਹੋਏਗੀ ਛੁੱਟੀ ? 25 ਕਰੋੜ ਦੇ ਮਿਸ਼ੇਲ ਸਟਾਰਕ 'ਤੇ ਵੀ ਡਿੱਗ ਸਕਦੀ ਗਾਜ਼



ਸ਼੍ਰੇਅਸ ਅਈਅਰ 4 ਮਹੀਨੇ ਲਈ ਬਾਹਰ!


ਦੱਸ ਦੇਈਏ ਕਿ ਟੀਮ ਇੰਡੀਆ ਦੇ ਸਟਾਰ ਖਿਡਾਰੀ ਸ਼੍ਰੇਅਸ ਅਈਅਰ ਨੂੰ ਭਾਰਤੀ ਟੀਮ ਵਿੱਚ ਜਗ੍ਹਾ ਨਹੀਂ ਮਿਲ ਰਹੀ ਹੈ। ਜਿਸ ਕਾਰਨ ਅਈਅਰ ਫਿਲਹਾਲ ਘਰੇਲੂ ਕ੍ਰਿਕਟ 'ਚ ਖੇਡ ਰਹੇ ਹਨ। ਸ਼੍ਰੇਅਸ ਅਈਅਰ ਭਾਰਤ ਲਈ ਆਖਰੀ ਵਾਰ ਸ਼੍ਰੀਲੰਕਾ ਦੇ ਨਾਲ ਖੇਡੀ ਗਈ ਵਨਡੇ ਸੀਰੀਜ਼ 'ਚ ਖੇਡਿਆ ਸੀ। ਜਦਕਿ ਹੁਣ ਉਸ ਨੂੰ ਅਗਲੇ ਸਾਲ ਹੀ ਟੀਮ ਇੰਡੀਆ 'ਚ ਮੌਕਾ ਮਿਲਦਾ ਨਜ਼ਰ ਆ ਰਿਹਾ ਹੈ।


ਕਿਉਂਕਿ, ਟੀਮ ਇੰਡੀਆ ਨੂੰ ਹੁਣ ਸਾਲ 2024 ਵਿੱਚ ਇੱਕ ਵੀ ਵਨਡੇ ਮੈਚ ਨਹੀਂ ਖੇਡਣਾ ਪਵੇਗਾ। ਜਿਸ ਕਾਰਨ ਅਈਅਰ ਦੀ ਅੰਤਰਰਾਸ਼ਟਰੀ ਕ੍ਰਿਕਟ 'ਚ ਵਾਪਸੀ ਕਾਫੀ ਮੁਸ਼ਕਲ ਨਜ਼ਰ ਆ ਰਹੀ ਹੈ। ਜਦਕਿ ਭਾਰਤ ਨੂੰ ਟੀ-20 ਅਤੇ ਟੈਸਟ ਸੀਰੀਜ਼ ਖੇਡਣੀ ਹੈ। ਪਰ ਅਈਅਰ ਨੂੰ ਟੀ-20 ਅਤੇ ਟੈਸਟ ਟੀਮ 'ਚ ਜਗ੍ਹਾ ਮਿਲਦੀ ਨਜ਼ਰ ਨਹੀਂ ਆ ਰਹੀ ਹੈ।


ਇੰਗਲੈਂਡ ਖਿਲਾਫ ਵਨਡੇ 'ਚ ਖੇਡਦੇ ਦੇਖਿਆ ਜਾ ਸਕਦਾ 


ਇਸਦੇ ਨਾਲ ਹੀ ਹੁਣ ਟੀਮ ਇੰਡੀਆ ਨੂੰ ਫਰਵਰੀ 2025 'ਚ ਇੰਗਲੈਂਡ ਨਾਲ ਅਗਲੀ ਵਨਡੇ ਸੀਰੀਜ਼ ਖੇਡਣੀ ਹੈ। ਜੋ ਕਿ 6 ਫਰਵਰੀ ਤੋਂ ਸ਼ੁਰੂ ਹੋਣਾ ਹੈ। ਹੁਣ ਸ਼੍ਰੇਅਸ ਅਈਅਰ ਨੂੰ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੀ ਜਾਣ ਵਾਲੀ 3 ਮੈਚਾਂ ਦੀ ਵਨਡੇ ਸੀਰੀਜ਼ 'ਚ ਹੀ ਖੇਡਦੇ ਦੇਖਿਆ ਜਾ ਸਕਦਾ ਹੈ।


ਜਿਸ ਕਾਰਨ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਅਈਅਰ ਹੁਣ ਲਗਭਗ 4 ਮਹੀਨਿਆਂ ਲਈ ਅੰਤਰਰਾਸ਼ਟਰੀ ਕ੍ਰਿਕਟ ਤੋਂ ਬਾਹਰ ਹਨ। ਅਈਅਰ ਦਾ ਵਨਡੇ ਕ੍ਰਿਕਟ 'ਚ ਬਹੁਤ ਵਧੀਆ ਪ੍ਰਦਰਸ਼ਨ ਰਿਹਾ ਹੈ। ਜਿਸ ਕਾਰਨ ਉਸ ਨੂੰ ਮੌਕਾ ਮਿਲਣਾ ਤੈਅ ਮੰਨਿਆ ਜਾ ਰਿਹਾ ਹੈ।






Read More: Casting Couch: ਮਸ਼ਹੂਰ ਹਸਤੀਆਂ 'ਤੇ ਲੱਗੇ ਕਾਸਟਿੰਗ ਕਾਊਚ ਦੇ ਦੋਸ਼, ਇਹ ਨਿਰਦੇਸ਼ਕ ਬੋਲਿਆ- ਕੁੱਤੇ ਨਾਲ ਸਰੀਰਕ ਸਬੰਧ...