Sachin Tendulkar's Century Record: ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ (Ricky Ponting) ਦਾ ਮੰਨਣਾ ਹੈ ਕਿ ਵਿਰਾਟ ਕੋਹਲੀ (Virat Kohli) ਲਈ ਸਚਿਨ ਤੇਂਦੁਲਕਰ (Sachin Tendulkar) ਦੇ 100 ਸੈਂਕੜੇ ਦੇ ਰਿਕਾਰਡ ਨੂੰ ਤੋੜਨਾ ਅਸੰਭਵ ਨਹੀਂ ਹੈ। ਉਨ੍ਹਾਂ ਕਿਹਾ ਹੈ ਕਿ ਸਚਿਨ ਦਾ ਰਿਕਾਰਡ ਤੋੜਨ ਲਈ ਵਿਰਾਟ ਨੂੰ ਅਜੇ 30 ਸੈਂਕੜਿਆਂ ਦੀ ਜ਼ਰੂਰਤ ਹੈ, ਜੋ ਕਿ ਬਹੁਤ ਜ਼ਿਆਦਾ ਹੈ ਪਰ ਫਿਰ ਵੀ ਕੋਹਲੀ ਇਸ ਰਿਕਾਰਡ ਤੱਕ ਪਹੁੰਚ ਸਕਦੇ ਹਨ।


ਰਿਕੀ ਪੋਂਟਿੰਗ ਨੇ ਕਿਹਾ, "ਮੈਂ ਇਸ ਮਾਮਲੇ 'ਚ ਵਿਰਾਟ ਲਈ ਅਸੰਭਵ ਸ਼ਬਦ ਨਹੀਂ ਕਹਾਂਗਾ। ਤੁਸੀਂ ਜਾਣਦੇ ਹੋ ਕਿ ਜਦੋਂ ਉਹ ਲੈਅ 'ਚ ਆ ਜਾਂਦਾ ਹੈ ਤਾਂ ਉਹ ਦੌੜਾਂ ਅਤੇ ਸਫਲਤਾ ਲਈ ਕਿੰਨਾ ਭੁੱਖਾ ਰਹਿੰਦਾ ਹੈ। ਮੈਂ ਇਹ ਕਦੇ ਨਹੀਂ ਕਹਾਂਗਾ ਕਿ ਵਿਰਾਟ ਉਸ ਰਿਕਾਰਡ (ਸਚਿਨ ਦੇ 100 ਸੈਂਕੜੇ) ਨੂੰ ਨਹੀਂ ਤੋੜ ਸਕਦਾ। ਮੈਨੂੰ ਅਜੇ ਵੀ ਲੱਗਦਾ ਹੈ ਕਿ ਉਸ ਕੋਲ ਕੁਝ ਹੋਰ ਸਾਲ ਬਾਕੀ ਹਨ। ਹਾਲਾਂਕਿ ਮੈਂ ਵੀ ਇਸ ਗੱਲ ਨਾਲ ਸਹਿਮਤ ਹਾਂ ਕਿ 30 ਸੈਂਕੜੇ ਲਗਾਉਣਾ ਕੋਈ ਛੋਟੀ ਗੱਲ ਨਹੀਂ ਹੈ।"


ਪੋਂਟਿੰਗ ਨੇ ਇਹ ਵੀ ਦੱਸਿਆ ਕਿ ਜੇਕਰ ਉਹ ਸਚਿਨ ਦੇ ਸੈਂਕੜਿਆਂ ਦੇ ਰਿਕਾਰਡ ਨੂੰ ਤੋੜਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਹਰ ਸਾਲ ਟੈਸਟ 'ਚ 5-6 ਸੈਂਕੜੇ ਲਗਾਉਣੇ ਪੈਣਗੇ। ਉਨ੍ਹਾਂ ਨੂੰ ਅਗਲੇ 3-4 ਸਾਲਾਂ ਤੱਕ ਲਗਾਤਾਰ ਅਜਿਹਾ ਕਰਨਾ ਪਵੇਗਾ। ਇਸ ਦੇ ਨਾਲ ਹੀ ਵਨਡੇ ਕ੍ਰਿਕਟ 'ਚ ਵੀ ਕੁਝ ਸੈਂਕੜੇ ਲਗਾਉਣੇ ਹੋਣਗੇ।


1020 ਦਿਨਾਂ ਬਾਅਦ ਆਇਆ ਹੈ ਵਿਰਾਟ ਦਾ ਸੈਂਕੜਾ


ਵਿਰਾਟ ਕੋਹਲੀ ਨੇ ਹਾਲ ਹੀ 'ਚ ਆਪਣਾ 71ਵਾਂ ਸੈਂਕੜਾ ਲਗਾਇਆ ਹੈ। ਉਨ੍ਹਾਂ ਨੇ ਏਸ਼ੀਆ ਕੱਪ 2022 'ਚ ਅਫ਼ਗਾਨਿਸਤਾਨ ਖ਼ਿਲਾਫ਼ ਸਿਰਫ਼ 53 ਗੇਂਦਾਂ 'ਚ ਆਪਣਾ ਸੈਂਕੜਾ ਪੂਰਾ ਕੀਤਾ ਸੀ। 1020 ਦਿਨਾਂ ਬਾਅਦ ਵਿਰਾਟ ਦੇ ਬੱਲੇ ਨੇ ਸੈਂਕੜਾ ਲਗਾਇਆ। ਇਸ ਸੈਂਕੜੇ ਨਾਲ ਉਨ੍ਹਾਂ ਨੇ ਪਿਛਲੇ ਢਾਈ ਸਾਲਾਂ ਤੋਂ ਚੱਲੀ ਆ ਰਹੀ ਖ਼ਰਾਬ ਫ਼ਾਰਮ ਨੂੰ ਵੀ ਅਲਵਿਦਾ ਕਹਿ ਦਿੱਤਾ। ਮਹੱਤਵਪੂਰਨ ਗੱਲ ਇਹ ਹੈ ਕਿ ਏਸ਼ੀਆ ਕੱਪ ਤੋਂ ਪਹਿਲਾਂ ਵਿਰਾਟ ਦਾ ਬੱਲਾ ਲੰਬੇ ਸਮੇਂ ਤੱਕ ਖਾਮੋਸ਼ ਸੀ। ਉਹ ਕ੍ਰਿਕਟ ਦੇ ਕਿਸੇ ਵੀ ਫਾਰਮੈਟ 'ਚ ਦੌੜਾਂ ਨਹੀਂ ਬਣਾ ਸਕੇ ਸਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।