Virat Kohli Press Conference India vs South Africa: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਟੈਸਟ ਸੀਰੀਜ਼ ਦਾ ਤੀਜਾ ਤੇ ਫੈਸਲਾਕੁਨ ਮੈਚ 11 ਜਨਵਰੀ ਤੋਂ ਕੇਪਟਾਊਨ ਵਿੱਚ ਖੇਡਿਆ ਜਾਵੇਗਾ। ਕਪਤਾਨ ਵਿਰਾਟ ਕੋਹਲੀ ਲਈ ਇਹ ਮੈਚ ਬਹੁਤ ਖਾਸ ਹੋਵੇਗਾ। ਇਹ ਉਸ ਦੇ ਕਰੀਅਰ ਦਾ 99ਵਾਂ ਟੈਸਟ ਹੋਵੇਗਾ। ਕੋਹਲੀ ਨੇ ਇਸ ਮੈਚ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਕੀਤੀ। ਇਸ 'ਚ ਉਨ੍ਹਾਂ ਨੇ ਆਪਣੀ ਫਿਟਨੈੱਸ ਨੂੰ ਲੈ ਕੇ ਵੱਡਾ ਅਪਡੇਟ ਦਿੱਤਾ ਹੈ। ਕੋਹਲੀ ਦਾ ਇਹ ਅਪਡੇਟ ਭਾਰਤੀ ਕੈਂਪ ਲਈ ਰਾਹਤ ਵਾਲੀ ਗੱਲ ਹੈ। ਉਨ੍ਹਾਂ ਨੇ ਮੁਹੰਮਦ ਸਿਰਾਜ ਦੀ ਸੱਟ ਬਾਰੇ ਵੀ ਅਪਡੇਟ ਦਿੱਤੀ ਹੈ।


ਭਾਰਤੀ ਟੈਸਟ ਟੀਮ ਦੇ ਕਪਤਾਨ ਕੋਹਲੀ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ, ''ਮੈਂ ਪੂਰੀ ਤਰ੍ਹਾਂ ਫਿੱਟ ਹਾਂ ਤੇ ਕੇਪਟਾਊਨ ਟੈਸਟ ਮੈਚ ਖੇਡਾਂਗਾ।'' ਉਨ੍ਹਾਂ ਨੇ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਦੀ ਸੱਟ ਬਾਰੇ ਅਪਡੇਟ ਦਿੱਤੀ। ਕੋਹਲੀ ਨੇ ਕਿਹਾ, ''ਸਿਰਾਜ ਕੇਪਟਾਊਨ ਟੈਸਟ ਮੈਚ 'ਚ ਨਹੀਂ ਖੇਡਣਗੇ। ਉਹ ਅਜੇ ਸੱਟ ਤੋਂ ਉਭਰਿਆ ਨਹੀਂ। ਅਸੀਂ ਇਸ ਤੇਜ਼ ਗੇਂਦਬਾਜ਼ ਨੂੰ ਲੈ ਕੇ ਜੋਖ਼ਮ ਨਹੀਂ ਉਠਾ ਸਕਦੇ।"





ਰਵਿੰਦਰ ਜਡੇਜਾ ਅਤੇ ਰਵਿੰਦਰ ਜਡੇਜਾ ਦਾ ਜ਼ਿਕਰ ਕਰਦੇ ਹੋਏ ਕੋਹਲੀ ਨੇ ਕਿਹਾ, ''ਹਰ ਕੋਈ ਜਡੇਜਾ ਦੀ ਕੀਮਤ ਜਾਣਦਾ ਹੈ ਪਰ ਅਸ਼ਵਿਨ ਨੇ ਇਸ ਸੀਰੀਜ਼ 'ਚ ਚੰਗਾ ਪ੍ਰਦਰਸ਼ਨ ਕੀਤਾ ਹੈ। ਉਹ ਟੀਮ ਲਈ ਆਪਣਾ ਪੂਰਾ ਯੋਗਦਾਨ ਦੇ ਰਿਹਾ ਹੈ। ਜਡੇਜਾ ਜ਼ਖਮੀ ਹੈ। ਇਸ ਲਈ ਅਸ਼ਵਿਨ ਉਨ੍ਹਾਂ ਦੀ ਗੈਰ-ਮੌਜੂਦਗੀ 'ਚ ਵੱਡਮੁੱਲਾ ਯੋਗਦਾਨ ਪਾ ਰਿਹਾ ਹੈ।"


ਅਜਿੰਕਯ ਰਹਾਣੇ ਅਤੇ ਚੇਤੇਸ਼ਵਰ ਪੁਜਾਰਾ ਦੇ ਪ੍ਰਦਰਸ਼ਨ 'ਤੇ ਉਠਾਏ ਜਾ ਰਹੇ ਸਵਾਲਾਂ 'ਤੇ ਵਿਰਾਟ ਨੇ ਕਿਹਾ, 'ਪੁਜਾਰੇ ਅਤੇ ਰਹਾਣੇ ਦਾ ਤਜਰਬਾ ਟੀਮ ਲਈ ਅਨਮੋਲ ਹੈ। ਅਸੀਂ ਆਸਟ੍ਰੇਲੀਆ ਵਿਚ ਉਸ ਦਾ ਪ੍ਰਦਰਸ਼ਨ ਦੇਖਿਆ ਹੈ। ਸਾਨੂੰ ਖਿਡਾਰੀਆਂ ਨੂੰ ਕਦੇ ਵੀ ਗੁੰਝਲਦਾਰ ਸਥਿਤੀਆਂ ਵਿੱਚ ਨਹੀਂ ਪਾਉਣਾ ਚਾਹੀਦਾ।


ਦੱਸ ਦੇਈਏ ਕਿ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਟੈਸਟ ਸੀਰੀਜ਼ 'ਚ ਹੁਣ ਤੱਕ ਦੋ ਮੈਚ ਖੇਡੇ ਜਾ ਚੁੱਕੇ ਹਨ। ਇਸ ਦੌਰਾਨ ਭਾਰਤ ਨੂੰ ਇੱਕ ਮੈਚ ਵਿੱਚ ਜਿੱਤ ਅਤੇ ਦੂਜੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਸੀਰੀਜ਼ ਦਾ ਆਖਰੀ ਮੈਚ ਭਲਕੇ ਕੇਪਟਾਊਨ 'ਚ ਖੇਡਿਆ ਜਾਵੇਗਾ। ਇਹ ਮੈਚ ਫੈਸਲਾਕੁੰਨ ਸਾਬਤ ਹੋ ਸਕਦਾ ਹੈ।



ਇਹ ਵੀ ਪੜ੍ਹੋ: Punjab Election 2022: ਟਿਕਟਾਂ ਵੇਚਣ ਦੇ ਇਲਜ਼ਾਮਾਂ 'ਤੇ ਬੋਲੇ ਹਰਪਾਲ ਚੀਮਾ, ਕਹੀ ਵੱਡੀ ਗੱਲ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904