ਨਵੀਂ ਦਿੱਲੀ: ਸਾਬਕਾ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਵਰਿੰਦਰ ਸਹਿਵਾਗ ਨੇ ਚੇਨਈ ਸੁਪਰ ਕਿੰਗਜ਼ ਦੇ ਐਮਐਸ ਧੋਨੀ ਤੋਂ ਬਾਅਦ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਸਰਬੋਤਮ ਆਈਪੀਐਲ ਕਪਤਾਨ ਮੰਨਿਆ ਹੈ। ਰੋਹਿਤ ਸ਼ਰਮਾ ਦੀ ਮੁੰਬਈ ਇੰਡੀਅਨਜ਼ ਨੇ ਬੁੱਧਵਾਰ ਨੂੰ ਅਬੂ ਧਾਬੀ ਵਿੱਚ ਕੋਲਕਾਤਾ ਨਾਈਟ ਰਾਈਡਰ ਨੂੰ 49 ਦੌੜਾਂ ਨਾਲ ਹਰਾਇਆ। ਵਰਿੰਦਰ ਸਹਿਵਾਗ ਨੇ ਇਸ ਸ਼ਾਨਦਾਰ ਜਿੱਤ ਤੋਂ ਬਾਅਦ ਰੋਹਿਤ ਸ਼ਰਮਾ ਨੂੰ ਸਰਬੋਤਮ ਕਪਤਾਨ ਦੱਸਿਆ।
ਵਰਿੰਦਰ ਸਹਿਵਾਗ ਨੇ ਰਾਜਸਥਾਨ ਰਾਇਲਜ਼ ਖਿਲਾਫ ਧੋਨੀ ਦੀ ਕਪਤਾਨੀ 10 ਵਿੱਚੋਂ 4 ਨੰਬਰ ਦਿੱਤੇ ਸੀ। ਜਦੋਂ ਕੋਲਕਾਤਾ ਨਾਈਟ ਰਾਈਡਰਜ਼ ਨੇ 196 ਦੌੜਾਂ ਦੇ ਟੀਚੇ ਦਾ ਪਿੱਛਾ ਕੀਤਾ ਤਾਂ ਰੋਹਿਤ ਨੇ ਗੇਂਦਬਾਜ਼ੀ ਨੂੰ ਬਦਲਣ ਦਾ ਫੈਸਲਾ ਕੀਤਾ, ਜੋ ਸਹੀ ਸਾਬਤ ਹੋਇਆ। ਵਰਿੰਦਰ ਸਹਿਵਾਨ ਨੇ ਕ੍ਰਿਕਬਜ਼ ਨੂੰ ਇੰਟਰਵਿਊ ‘ਚ ਦੱਸਿਆ ਕਿ ਐਮਐਸ ਧੋਨੀ ਤੋਂ ਬਾਅਦ ਰੋਹਿਤ ਸ਼ਰਮਾ ਇਸ ਟੂਰਨਾਮੈਂਟ ‘ਚ ਸਰਬੋਤਮ ਕਪਤਾਨ ਹੈ। ਉਹ ਖੇਡ ਨੂੰ ਸਮਝਦਾ ਹੈ ਤੇ ਫਿਰ ਆਪਣੀ ਰਣਨੀਤੀ ਨੂੰ ਬਦਲਦਾ ਹੈ।

ਵਰਿੰਦਰ ਸਹਿਵਾਗ ਨੇ ਗੌਰਵ ਕਪੂਰ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ, “ਮੈਂ ਹਮੇਸ਼ਾ ਕਹਿੰਦਾ ਆਇਆ ਹਾਂ ਕਿ ਐਮਐਸ ਧੋਨੀ ਤੋਂ ਬਾਅਦ ਰੋਹਿਤ ਸ਼ਰਮਾ ਇਸ ਟੂਰਨਾਮੈਂਟ ਵਿੱਚ ਬੇਸਟ ਕਪਤਾਨ ਹੈ ਜਿਸ ਤਰ੍ਹਾਂ ਉਹ ਖੇਡ ਨੂੰ ਸਮਝਦਾ ਹੈ ਤੇ ਰਣਨੀਤੀਆਂ ਨੂੰ ਬਦਲਦਾ ਹੈ, ਉਹ ਬਹੁਤ ਹੀ ਆਉਟਸਟੈਂਡਿੰਗ ਹੈ।"

ਇਸ ਦੇ ਨਾਲ ਹੀ ਸਾਬਕਾ ਕ੍ਰਿਕਟਰ ਅਜੈ ਜਡੇਜਾ ਵੀ ਸਹਿਵਾਗ ਦੀਆਂ ਗੱਲਾਂ ਨਾਲ ਸਹਿਮਤ ਹੋਏ ਤੇ ਰੋਹਿਤ ਸ਼ਰਮਾ ਨੂੰ ਧੋਨੀ ਦੇ ਬਰਾਬਰ ਦਾ ਕਪਤਾਨ ਦੱਸਿਆ।

Kisan Protest: ਖੇਤੀਬਾੜੀ ਬਿੱਲ ਖਿਲਾਫ ਸੜਕਾਂ 'ਤੇ ਦੇਸ਼ ਭਰ ਦੇ ਕਿਸਾਨ, ਸਿਆਸੀ ਧਿਰਾਂ ਸਣੇ ਮਿਲਿਆ ਕਲਾਕਾਰਾਂ ਦਾ ਸਾਥ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904