KXIP vs RCB, IPL 2020: ਕਿੰਗਜ਼ ਇਲੈਵਨ ਪੰਜਾਬ ਦੀ ਰਾਇਲ ਚੈਲੇਂਜਰਜ਼ ਬੰਗਲੌਰ ਤੇ ਵੱਡੀ ਜਿੱਤ
ਏਬੀਪੀ ਸਾਂਝਾ | 24 Sep 2020 11:03 PM (IST)
ਕਿੰਗਜ਼ ਇਲੈਵਨ ਪੰਜਾਬ ਨੇ ਰਾਇਲ ਚੈਲੇਂਜਰਜ਼ ਬੰਗਲੌਰ ਨੂੰ 97 ਦੌੜਾਂ ਨਾਲ ਹਰਾਇਆ।
ਨਵੀਂ ਦਿੱਲੀ: ਕਿੰਗਜ਼ ਇਲੈਵਨ ਪੰਜਾਬ ਨੇ ਰਾਇਲ ਚੈਲੇਂਜਰਜ਼ ਬੰਗਲੌਰ ਨੂੰ 97 ਦੌੜਾਂ ਨਾਲ ਹਰਾਇਆ।ਆਈਪੀਐਲ 2020 ਦਾ ਛੇਵਾਂ ਮੈਚ ਕਿੰਗਜ਼ ਇਲੈਵਨ ਪੰਜਾਬ ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਵਿਚਕਾਰ ਅੱਜ ਦੁਬਈ ਦੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਗਿਆ। ਬੈਂਗਲੌਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਸੀ।ਉਧਰ ਪੰਜਾਬ ਨੇ ਪਹਿਲਾਂ ਬੱਲੇਬਾਜ਼ੀ ਕਰ ਬੰਗਲੌਰ ਅੱਗੇ 207 ਦੌੜਾਂ ਦਾ ਵਿਸ਼ਾਲ ਟੀਚਾ ਰੱਖਿਆ ਜਿਸ ਨੂੰ ਬੰਗਲੌਰ ਹਾਸਲ ਨਹੀਂ ਕਰ ਸਕਿਆ। KXIP ਦੇ ਕੇ ਐਲ ਰਾਹੁਲ ਨੇ ਸ਼ਾਨਦਾਰ ਪਾਰੀ ਖੇਡੀ ਅਤੇ 69 ਗੇਂਦਾਂ 'ਚ 14 ਚੌਕੇ ਅਤੇ 7 ਛੱਕੇ ਮਾਰ 132 ਦੌੜਾਂ ਬਣਾਈਆਂ।ਉਧਰ ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਸ਼ਿਵਮ ਦੂਬੇ ਨੇ 2 ਵਿਕਟ ਲਏ। ਉਧਰ ਪੰਜਾਬ ਵਲੋਂ ਰਵੀ ਬਿਸ਼ਨੋਈ ਅਤੇ ਐਮ ਅਸ਼ਵਿਨ ਨੇ ਤਿੰਨ ਵਿਕਟ ਲਏ।