Watch: ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹਸਨ ਅਲੀ (Hasan Ali) ਨੇ ਇੰਗਲਿਸ਼ ਕਾਊਂਟੀ ਡਿਵੀਜ਼ਨ ਵਨ (English County Division One) 'ਚ ਵੀ ਆਪਣੀ ਸ਼ਾਨਦਾਰ ਫਾਰਮ ਜਾਰੀ ਰੱਖੀ ਹੈ। ਉਹਨਾਂ ਨੇ ਨੇ ਲੰਕਾਸ਼ਾਇਰ ਅਤੇ ਗਲੋਸਟਰਸ਼ਾਇਰ ਵਿਚਾਲੇ ਖੇਡੇ ਗਏ ਮੈਚ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਸ ਦੀ ਤਿੱਖੀ ਗੇਂਦਬਾਜ਼ੀ ਕਾਰਨ ਗਲੋਸਟਰਸ਼ਾਇਰ ਦੀ ਟੀਮ ਸਿਰਫ਼ 252 ਦੌੜਾਂ 'ਤੇ ਹੀ ਢੇਰ ਹੋ ਗਈ। ਇਸ ਦੌਰਾਨ ਉਸ ਨੇ 6 ਵਿਕਟਾਂ ਲਈਆਂ। ਜਵਾਬ ਵਿੱਚ ਲੰਕਾਸ਼ਾਇਰ ਨੇ 556/7 ਦੇ ਵੱਡੇ ਸਕੋਰ ਦੀ ਪਾਰੀ ਘੋਸ਼ਿਤ ਕਰ ਦਿੱਤੀ।

ਦੂਜੀ ਪਾਰੀ ਵਿੱਚ ਦਿਖਾਈ ਤਾਕਤ ਇਸ ਦੇ ਨਾਲ ਹੀ ਇਸ ਮੈਚ ਦੀ ਦੂਜੀ ਪਾਰੀ 'ਚ ਹਸਨ ਅਲੀ ਨੇ ਆਪਣੀ ਸਪੀਡ ਨਾਲ ਸਭ ਨੂੰ ਹੈਰਾਨ ਕਰ ਦਿੱਤਾ। ਇਸ ਦੌਰਾਨ ਉਸ ਨੇ ਇਕ ਯਾਰਕਰ ਸੁੱਟਿਆ, ਜਿਸ ਨਾਲ ਗਲੋਸਟਰਸ਼ਾਇਰ ਦੇ ਬੱਲੇਬਾਜ਼ ਜੇਮਸ ਬ੍ਰੇਸੀ ਦਾ ਮਿਡਲ ਸਟੰਪ ਉਖੜ ਗਿਆ। ਇਸ ਗੇਂਦ ਨਾਲ ਸਟੰਪ ਵੀ ਦੋ ਟੁਕੜਿਆਂ ਵਿੱਚ ਟੁੱਟ ਗਿਆ। ਇਹ ਘਟਨਾ ਗਲੋਸਟਰਸ਼ਾਇਰ ਦੀ ਦੂਜੀ ਪਾਰੀ ਦੇ 25ਵੇਂ ਓਵਰ ਵਿੱਚ ਵਾਪਰੀ। ਜਿਸ ਦੀ ਵੀਡੀਓ ਲੰਕਾਸ਼ਾਇਰ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।

ਇਸ ਸੀਜ਼ਨ ਵਿੱਚ ਰਿਹਾ ਦਮਦਾਰ ​​ਪ੍ਰਦਰਸ਼ਨਅਲੀ ਹੁਣ ਤੱਕ ਦੂਜੀ ਪਾਰੀ ਵਿੱਚ ਦੋ ਵਿਕਟਾਂ ਲੈ ਚੁੱਕੇ ਹਨ। ਇਸ ਦੇ ਨਾਲ ਹੀ ਗਲੋਸਟਰਸ਼ਾਇਰ ਇਸ ਮੈਚ ਨੂੰ ਬਚਾਉਣ ਲਈ ਸੰਘਰਸ਼ ਕਰ ਰਹੀ ਹੈ। ਟੀਮ ਦਾ ਸਕੋਰ 228 ਦੌੜਾਂ ਹੈ ਅਤੇ ਟੀਮ ਦੇ 8 ਬੱਲੇਬਾਜ਼ ਆਊਟ ਹੋ ਚੁੱਕੇ ਹਨ। ਜਦਕਿ ਟੀਮ ਅਜੇ ਵੀ 76 ਦੌੜਾਂ ਨਾਲ ਪਿੱਛੇ ਹੈ। ਇਸ ਦੇ ਨਾਲ ਹੀ ਅਲੀ ਨੇ ਕੈਂਟ ਖ਼ਿਲਾਫ਼ ਮੈਚ ਵਿੱਚ ਪੰਜ ਵਿਕਟਾਂ ਲਈਆਂ। ਜਿਸ ਤੋਂ ਬਾਅਦ ਉਸ ਦਾ ਲੰਕਾਸ਼ਾਇਰ ਉਸ ਮੈਚ ਨੂੰ 10 ਵਿਕਟਾਂ ਨਾਲ ਜਿੱਤਣ 'ਚ ਸਫਲ ਰਿਹਾ।