ਨਵੀਂ ਦਿੱਲੀ: ਟੀਮ ਇੰਡੀਆ ਦੇ ਲੇਗ ਸਪੀਨਰ ਹੋਣ ਦੇ ਨਾਲ-ਨਾਲ ਸਭ ਨੂੰ ਆਪਣੇ ਮਜ਼ਾਕਿਈ ਅੰਦਾਜ਼ ਨਾਲ ਹਸਾਉਣ ਵਾਲੇ ਯੁਜਵੇਂਦਰ ਚਾਹਲ ਨੂੰ ਵੀ ਲਾਈਫ ਪਾਟਨਰ ਮਿਲ ਗਈ ਹੈ। ਦੱਸ ਦਈਏ ਕੁਝ ਦਿਨਾਂ 'ਚ ਆਈਪੀਐਲ ਸ਼ੁਰੂ ਹੋਣ ਵਾਲਾ ਹੈ ਜਿਸ ਤੋਂ ਪਹਿਲਾਂ ਯੁਜਵੇਂਦਰ ਨੇ ਆਪਣੇ ਫੈਨਸ ਨੂੰ ਧਨਸ਼੍ਰੀ ਵਰਮਾ ਬਾਰੇ ਦੱਸ ਕੇ ਹੈਰਾਨ ਕਰ ਦਿੱਤਾ।

ਚਾਹਲ ਦੀ ਸ਼ਨੀਵਾਰ ਨੂੰ ਧਨਸ਼੍ਰੀ ਨਾਲ ਮੰਗਣੀ ਹੋ ਗਈ ਹੈ। ਜਿਸ ਦੀ ਤਸਵੀਰ ਯੁਜਵੇਂਦਰ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਦਿੱਤੀ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਉਸ ਨੇ ਕੈਪਸ਼ਨ ਵੀ ਲਿਖੀਆ।


ਦੱਸ ਦਈਏ ਕਿ ਆਪਣੀ ਮੰਗਣੀ ਤੋਂ ਪਹਿਲਾਂ ਧਨਸ਼੍ਰੀ ਨਾਲ ਜ਼ੂਮ ਸੇਸ਼ਨ 'ਚ ਐਕਟਿਵ ਨਜ਼ਰ ਆਏ। ਧਨਸ਼੍ਰੀ ਵਰਮਾ ਦੀ ਇੰਸਟਾਗ੍ਰਾਮ ਬਾਈਓ ਤੋਂ ਪਤਾ ਲੱਗਦਾ ਹੈ ਕਿ ਉਹ ਕੋਰੀਓਗ੍ਰਾਫਰ ਦੇ ਨਾਲ-ਨਾਲ ਡਾਕਟਰ ਤੇ ਇੱਕ ਯੂ-ਟਿਊਬਰ ਵੀ ਹੈ।

ਚਾਹਲ ਨੇ ਆਈਪੀਐਲ 2020 ਦੇ ਲਈ ਆਪਣੇ ਟ੍ਰੈਨਿੰਗ ਨੂੰ ਮੁੜ ਸ਼ੁਰੂ ਕਰ ਦਿੱਤਾ ਹੈ। ਦੱਸ ਦਈਏ ਇਸ ਵਾਰ ਆਈਪੀਐਲ ਸੰਯੁਕਤ ਅਰਬ ਅਮੀਰਾਤ 'ਚ ਹੋਣ ਵਾਲਾ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904