ਭਾਰਤੀ ਕ੍ਰਿਕੇਟਰ ਨੇ 7 ਹਫ਼ਤੇ ਪਤਨੀ ਨਾਲ ਰੱਖ ਕੀਤਾ ਵੱਡਾ ਗੁਨਾਹ, ਹੁਣ ਹੋਵੇਗੀ ਕਾਰਵਾਈ
ਏਬੀਪੀ ਸਾਂਝਾ | 21 Jul 2019 07:16 PM (IST)
ਖਿਡਾਰੀ ਨੇ ਪਤਨੀ ਨੂੰ 15 ਦਿਨ ਤੋਂ ਵੱਧ ਨਾਲ ਰੱਖਣ ਦੀ ਆਗਿਆ ਮੰਗੀ ਸੀ, ਪਰ ਨਿਯਮਾਂ ਮੁਤਾਬਕ ਪ੍ਰਸ਼ਾਸਕਾਂ ਦੀ ਕਮੇਟੀ (COA) ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ। ਸੀਓਏ ਦੀ ਤਿੰਨ ਮਈ ਨੂੰ ਹੋਈ ਮੀਟਿੰਗ ਵਿੱਚ ਇਸ ਮੁੱਦੇ 'ਤੇ ਚਰਚਾ ਕੀਤੀ ਤੇ ਇਸ ਬੇਨਤੀ ਨੂੰ ਪ੍ਰਵਾਨ ਨਹੀਂ ਸੀ ਕੀਤਾ ਗਿਆ।
ਨਵੀਂ ਦਿੱਲੀ: ਭਾਰਤੀ ਕ੍ਰਿਕੇਟ ਟੀਮ ਦੇ ਸੀਨੀਅਰ ਖਿਡਾਰੀ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਵਿਸ਼ਵ ਕੱਪ ਦੌਰਾਨ ਭਾਰਤੀ ਖਿਡਾਰੀ ਨੇ ਪਤਨੀ ਨੂੰ ਪੂਰੇ ਸੱਤ ਹਫ਼ਤੇ ਆਪਣੇ ਨਾਲ ਰੱਖਿਆ, ਜਦਕਿ ਉਸ ਸਬੰਧੀ ਉਸ ਨੇ ਆਪਣੇ ਕੋਚ ਤੇ ਕਪਤਾਨ ਤੋਂ ਆਗਿਆ ਨਹੀਂ ਸੀ ਲਈ। ਭਾਰਤੀ ਟੀਮ ਨਿਊਜ਼ੀਲੈਂਡ ਹੱਥੋਂ ਹਾਰ ਕੇ ਵਿਸ਼ਵ ਕੱਪ ਵਿੱਚੋਂ ਬਾਹਰ ਹੋ ਗਈ ਸੀ। ਸੂਤਰਾਂ ਦੀ ਮੰਨੀਏ ਤਾਂ ਸੀਨੀਅਰ ਖਿਡਾਰੀ 'ਤੇ ਬੀਸੀਸੀਆਈ ਸਖ਼ਤ ਕਾਰਵਾਈ ਕਰ ਸਕਦਾ ਹੈ। ਬੀਸੀਸੀਆਈ ਸੂਤਰ ਨੇ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਨਿਯਮਾਂ ਦੀ ਉਲੰਘਣਾ ਦੀ ਪੁਸ਼ਟੀ ਕੀਤੀ ਹੈ। ਖਿਡਾਰੀ ਨੇ ਪਤਨੀ ਨੂੰ 15 ਦਿਨ ਤੋਂ ਵੱਧ ਨਾਲ ਰੱਖਣ ਦੀ ਆਗਿਆ ਮੰਗੀ ਸੀ, ਪਰ ਨਿਯਮਾਂ ਮੁਤਾਬਕ ਪ੍ਰਸ਼ਾਸਕਾਂ ਦੀ ਕਮੇਟੀ (COA) ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ। ਸੀਓਏ ਦੀ ਤਿੰਨ ਮਈ ਨੂੰ ਹੋਈ ਮੀਟਿੰਗ ਵਿੱਚ ਇਸ ਮੁੱਦੇ 'ਤੇ ਚਰਚਾ ਕੀਤੀ ਤੇ ਇਸ ਬੇਨਤੀ ਨੂੰ ਪ੍ਰਵਾਨ ਨਹੀਂ ਸੀ ਕੀਤਾ ਗਿਆ। ਇੱਕ ਹੋਰ ਬੀਸੀਸੀਆਈ ਅਧਿਕਾਰੀ ਨੇ ਕਿਹਾ,"ਪ੍ਰਸ਼ਾਸਨਿਕ ਮੈਨੇਜਰ ਸੁਨੀਲ ਸੁਬਰਾਮਣੀਅਮ ਕੀ ਕਰ ਰਹੇ ਸਨ? ਉਨ੍ਹਾਂ ਨੇ ਇਸ ਦੀ ਜਾਣਕਾਰੀ ਕਿਓਂ ਨਹੀਂ ਦਿੱਤੀ, ਜਦਕਿ ਮਾਮਲਾ ਜਾਂਚ ਅਧੀਨ ਆਉਂਦਾ ਸੀ। ਉਨ੍ਹਾਂ ਦਾ ਕੰਮ ਟੀਮ ਦੇ ਸਿਖਲਾਈ ਸੈਸ਼ਨ ਦਾ ਨਿਰੀਖਣ ਕਰਨਾ ਨਹੀਂ ਸੀ। ਕੋਚ, ਕਪਤਾਨ ਤੇ ਹੋਰ ਸਹਿਯੋਗੀ ਸਟਾਫ ਇਹ ਇੰਤਜ਼ਾਮ ਨੂੰ ਦੇਖ ਰਹੇ ਸਨ। ਉਮੀਦ ਹੈ ਕਿ ਸੀਓਏ ਇਸ ਮਾਮਲੇ ਦਾ ਨੋਟਿਸ ਲੈ ਕੇ ਮੈਨੇਜਰ ਤੋਂ ਰਿਪੋਰਟ ਤਲਬ ਕਰੇਗਾ।"