✕
  • ਹੋਮ

ਮੈਡੀਕਲ ਫੈਸਿਲਿਟੀ ਦੀ ਘਾਟ ਨੇ ਲਈ ਕ੍ਰਿਕਟਰ ਦੀ ਜਾਨ ?

ਏਬੀਪੀ ਸਾਂਝਾ   |  27 Feb 2017 12:52 PM (IST)
ਮੈਡੀਕਲ ਫੈਸਿਲਿਟੀ ਦੀ ਘਾਟ ਨੇ ਲਈ ਕ੍ਰਿਕਟਰ ਦੀ ਜਾਨ ?
1

ਕਾਨਪੁਰ ਕ੍ਰਿਕਟ ਐਸੋਸੀਏਸ਼ਨ (KCA) ਦੀ ਆਫਿਸ ਲੀਗ ਦੌਰਾਨ ਇੱਕ ਭਿਆਨਕ ਹਾਦਸਾ ਹੋ ਗਿਆ। ਇੱਕ ਖਿਡਾਰੀ ਦੌਰਾਨ ਹਾਰਟ ਅਟੈਕ ਆ ਗਿਆ। ਖਿਡਾਰੀ ਨੂੰ ਜਲਦੀ ਹੀ ਹਸਪਤਾਲ ਲੈ ਜਾਇਆ ਗਿਆ ਪਰ ਉਸਦੀ ਰਸਤੇ 'ਚ ਹੀ ਮੌਤ ਹੋ ਗਈ।

2

ਪਰ ਹੈਰਾਨੀ ਦੀ ਗੱਲ ਇਹ ਸੀ ਕਿ ਉੱਤਰ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਤੋਂ ਮਾਨਤਾ ਮਿਲੀ ਹੋਣ ਦੇ ਬਾਵਜੂਦ ਗਰਾਉਂਡ 'ਤੇ ਕੋਈ ਮੈਡੀਕਲ ਫੈਸਿਲਿਟੀ ਨਹੀਂ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਸਮੇਂ 'ਤੇ ਇਲਾਜ ਮਿਲਿਆ ਹੁੰਦਾ ਤਾਂ ਉਨ੍ਹਾਂ ਦੀ ਜਾਨ ਬਚ ਸਕਦੀ ਸੀ।

3

ਆਊਟ ਹੋਣ ਤੋਂ ਬਾਅਦ ਜਦ ਓਹ ਪੈਵਲੀਅਨ ਪਰਤੇ ਤਾਂ ਉਸਤੋਂ ਬਾਅਦ ਵੀ ਉਨ੍ਹਾਂ ਨੂੰ ਸੀਨੇ 'ਚ ਦਰਦ ਮਹਿਸੂਸ ਹੋਇਆ। ਇਸਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਉਨ੍ਹਾਂ ਨੇ ਰਸਤੇ 'ਚ ਹੀ ਦਮ ਤੋੜ ਦਿੱਤਾ।

4

ਜਾਣਕਾਰੀ ਅਨੁਸਾਰ ਓ.ਈ.ਐਫ. ਗਰਾਉਂਡ 'ਤੇ ਸ਼ਨੀਵਾਰ ਦੁਪਹਿਰ UPSIDC ਅਤੇ OEF ਦੀਆਂ ਟੀਮਾਂ ਵਿਚਾਲੇ ਮੈਚ ਚਲ ਰਿਹਾ ਸੀ। UPSIDC ਦੀ ਟੀਮ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਸੀ। 45 ਸਾਲ ਦੇ ਰਿਜਵਾਨ ਖਾਨ ਨੇ 5 'ਓਵਰਾਂ ਚ 29 ਰਨ ਦੇਕੇ 1 ਵਿਕਟ ਲਿਆ ਸੀ।

5

ਦੂਜੀ ਪਾਰੀ 'ਚ ਬੱਲੇਬਾਜ਼ੀ ਕਰਨ ਉਤਰੀ UPSIDC ਦੀ ਟੀਮ ਵੱਲੋਂ ਰਿਜਵਾਨ ਖਾਨ ਨੇ 15 ਰਨ ਬਣਾਏ। ਪਰ ਓਹ ਮੈਦਾਨ 'ਤੇ ਹੀ ਸੀਨੇ 'ਚ ਕੁਝ ਦਰਦ ਮਹਿਸੂਸ ਕਰਨ ਲੱਗੇ।

6

  • ਹੋਮ
  • ਖੇਡਾਂ
  • ਮੈਡੀਕਲ ਫੈਸਿਲਿਟੀ ਦੀ ਘਾਟ ਨੇ ਲਈ ਕ੍ਰਿਕਟਰ ਦੀ ਜਾਨ ?
About us | Advertisement| Privacy policy
© Copyright@2026.ABP Network Private Limited. All rights reserved.