ਆਸਟ੍ਰੇਲੀਆ ਦੇ ਕੈਰੀ ਦੇ ਇੱਕੋ ਓਵਰ 'ਚ ਡਬਲ ਹੈਟ੍ਰਿਕ
ਗੋਲਡਨ ਪਾਇੰਟ ਕ੍ਰਿਕਟ ਕਲੱਬ ਦੇ ਐਲੇਡ ਕੈਰੀ ਨੇ ਓਵਰ ਦੀਆਂ 6 ਗੇਂਦਾਂ 'ਤੇ 6 ਵਿਕਟ ਹਾਸਿਲ ਕਰ ਕਮਾਲ ਕਰ ਵਿਖਾਇਆ ਹੈ। ਅੱਜ ਕ੍ਰਿਕਟ ਦੇ ਚਾਹੁਣ ਵਾਲਿਆਂ 'ਚ ਕੈਰੀ ਦਾ ਖੂਬ ਚਰਚਾ ਹੋ ਰਿਹਾ ਹੈ। ਵਿਕਟੋਰੀਆ 'ਚ ਬਾਲਰੇਟ ਕ੍ਰਿਕਟ ਐਸੋਸੀਏਸ਼ਨ ਦੇ ਟੂਰਨਾਮੈਂਟ 'ਚ 29 ਸਾਲ ਦੇ ਐਲੇਡ ਕੈਰੀ ਨੇ 6 ਵਿਕਟਾਂ ਦਾ ਓਵਰ ਕਰਵਾਇਆ। ਖਾਸ ਗੱਲ ਇਹ ਸੀ ਕਿ ਇਸ ਗੇਂਦਬਾਜ਼ ਨੂੰ ਆਪਣੇ ਪਹਿਲੇ 8 ਓਵਰਾਂ 'ਚ 1 ਵਿਕਟ ਵੀ ਹਾਸਿਲ ਨਹੀਂ ਹੋਇਆ ਸੀ। ਪਰ 9ਵੇਂ ਓਵਰ 'ਚ ਕੈਰੀ ਨੇ 6 ਵਿਕਟ ਹਾਸਿਲ ਕਰ ਕ੍ਰਿਕਟ ਇਤਿਹਾਸ 'ਚ ਆਪਣਾ ਨਾਮ ਦਰਜ ਕਰਵਾ ਲਿਆ ਹੈ। ਕੈਰੀ ਦੀ ਦਮਦਾਰ ਗੇਂਦਬਾਜ਼ੀ ਸਦਕਾ ਬੈਲਰੇਟ ਦੀ ਟੀਮ 40 ਰਨ 'ਤੇ ਆਲ ਆਊਟ ਹੋ ਗਈ।
ਕੈਰੀ ਨੇ ਆਪਣਾ ਪਹਿਲਾ ਅਤੇ ਦੂਜਾ ਵਿਕਟ ਸਲਿਪ ਅਤੇ ਵਿਕਟਕੀਪਰ ਕੋਲ ਕੈਚ ਆਊਟ ਜਰੀਏ ਹਾਸਿਲ ਕੀਤਾ। ਤੀਜਾ ਵਿਕਟ ਐਲ.ਬੀ.ਡਬਲਿਊ. ਜਰੀਏ ਮਿਲਿਆ। ਅਗਲੇ 3 ਬੱਲੇਬਾਜ਼ਾਂ ਨੂੰ ਕੈਰੀ ਨੇ ਬੋਲਡ ਕੀਤਾ। ਇਸ ਕਾਰਨਾਮੇ ਤੋਂ ਬਾਅਦ ਐਲੇਡ ਕੈਰੀ ਨੇ ਕਿਹਾ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਕਿ ਆਖਿਰ ਇਹ ਹੋ ਕਿਵੇਂ ਗਿਆ।
ਪਰ ਇੱਕੋ ਓਵਰ ਦੀਆਂ 6 ਗੇਂਦਾਂ 'ਤੇ 6 ਵਿਕਟ ਹਾਸਿਲ ਕਰਨਾ ਸ਼ਾਇਦ ਇਸਤੋਂ ਵੀ ਮੁਸ਼ਕਿਲ ਹੈ। ਪਰ ਆਸਟ੍ਰੇਲੀਆ ਦੇ ਕਲੱਬ ਕ੍ਰਿਕਟ ਦੇ ਇੱਕ ਖਿਡਾਰੀ ਨੇ ਇਹ ਕਾਰਨਾਮਾ ਕਰ ਵਿਖਾਇਆ ਹੈ।
ਯੁਵਰਾਜ ਸਿੰਘ, ਸਰ ਗੈਰੀ ਸੌਬਰਸ, ਰਵੀ ਸ਼ਾਸਤਰੀ, ਹਾਰਸ਼ੇਲ ਗਿਬਸ ਅਤੇ ਕਈ ਹੋਰ ਖਿਡਾਰੀਆਂ ਨੇ ਇਹ ਕਾਰਨਾਮਾ ਕਰਕੇ ਵਿਖਾਇਆ ਹੈ।
ਕ੍ਰਿਕਟ ਦੀ ਖੇਡ 'ਚ ਅਜਿਹਾ ਮੌਕਾ ਸ਼ਾਇਦ ਪਹਿਲਾਂ ਕਦੀ ਵੇਖਣ ਨੂੰ ਨਾ ਮਿਲਿਆ ਹੋਵੇ। ਬੱਲੇਬਾਜ਼ੀ 'ਚ ਇੱਕੋ ਓਵਰ 'ਚ 6 ਛੱਕੇ ਲਗਣ ਦਾ ਕਾਰਨਾਮਾ ਤਾਂ ਹੁਣ ਕਈ ਵਾਰ ਹੋ ਚੁੱਕਿਆ ਹੈ।
ਉਨ੍ਹਾਂ ਨੇ ਕਿਹਾ ਕਿ ਸ਼ਾਇਦ ਇਹ ਉਨ੍ਹਾਂ ਦਾ ਲਕੀ ਦਿਨ ਸੀ। ਕੈਰੀ ਦੇ ਕਮਾਲ ਦੀ ਖਬਰ ਵਿਸ਼ਵ ਭਰ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।