ਭਾਰਤੀ ਕ੍ਰਿਕਟਰ ਜਿਸ ਦੀ ਰਾਤੋ-ਰਾਤ ਬਦਲੀ ਕਿਸਮਤ!
ਪਰਿਵਾਰ ਲਈ ਬਣਵਾ ਰਿਹਾ ਬੰਗਲਾ- ਆਈ.ਪੀ.ਐਲ. 'ਚ ਰਾਤੋਂ-ਰਾਤ ਕਿਸਮਤ ਬਦਲਣ ਦੇ ਬਾਅਦ ਦਿੱਤੇ ਇੰਟਰਵਿਊ ਵਿੱਚ ਨਾਥੂ ਨੇ ਕਿਹਾ ਸੀ ਕਿ ਉਹ ਇਨ੍ਹਾਂ ਪੈਸਿਆਂ ਨਾਲ ਸਭ ਤੋਂ ਪਹਿਲਾ ਆਪਣੇ ਪਰਿਵਾਰ ਤੇ ਛੋਟੇ ਭਰਾ ਲਈ ਇੱਕ ਵੱਡਾ ਜਿਹਾ ਮਕਾਨ ਬਣਾਉਣਾ ਚਾਹੁੰਦਾ ਹੈ। ਉਨ੍ਹਾਂ ਦਾ ਇਹ ਸੁਪਨਾ ਹੁਣ ਪੂਰਾ ਹੋ ਰਿਹਾ ਹੈ, ਉਹ ਜੈਪੁਰ ਵਿੱਚ ਆਪਣੇ ਮਾਤਾ-ਪਿਤਾ ਲਈ ਕਰੀਬ ਡੇਢ ਕਰੋੜ ਰੁਪਏ ਵਿਚ ਤਿੰਨ ਮੰਜ਼ਲਾ ਆਲੀਸ਼ਾਨ ਮਕਾਨ ਤਿਆਰ ਕਰਵਾ ਰਿਹਾ।
ਕਿਵੇਂ ਬਦਲੀ ਕਿਸਮਤ- ਪਿਛਲੇ ਸਾਲ ਆਈ.ਪੀ.ਐਲ. ਨਿਲਾਮੀ ਵਿਚ 10 ਲੱਖ ਦੀ ਬੇਸ ਕੀਮਤ ਵਾਲੇ ਨਾਥੂ ਨੂੰ ਮੁੰਬਈ ਇੰਡੀਅਨਜ਼ ਨੇ 3.2 ਕਰੋੜ ਰੁਪਏ ਦੀ ਹੈਰਾਨ ਕਰਨ ਵਾਲੀ ਕੀਮਤ ਉੱਤੇ ਖਰੀਦਿਆ ਸੀ। ਇਸ ਮਗਰੋਂ ਗਰੀਬ ਘਰ ਦਾ ਇਹ ਖਿਡਾਰੀ ਰਾਤੋਂ-ਰਾਤ ਸਟਾਰ ਬਣ ਗਿਆ ਸੀ। ਹਾਲਾਂਕਿ ਪਿਛਲੇ ਸੀਜ਼ਨ ਵਿਚ ਨਾਥੂ ਨੂੰ ਇੱਕ ਵੀ ਮੈਚ ਖੇਡਣ ਨੂੰ ਨਹੀਂ ਮਿਲਿਆ। ਇਸ ਸਾਲ ਗੁਜਰਾਤ ਲਾਇੰਸ ਦੀ ਟੀਮ ਨੇ 10 ਲੱਖ ਰੁਪਏ ਦੀ ਬੇਸ ਕੀਮਤ ਵਾਲੇ ਨਾਥੂ ਨੂੰ 50 ਲੱਖ ਰੁਪਏ ਵਿਚ ਖਰੀਦਿਆ ਸੀ। ਇਸ ਵਾਰ ਉਨ੍ਹਾਂ ਨੂੰ ਦੋ ਮੈਚ ਖੇਡਣ ਦੇ ਮੌਕੇ ਵੀ ਮਿਲੇ, ਜਿਸ ਵਿੱਚ ਉਨ੍ਹਾਂ ਨੇ ਇੱਕ ਵਿਕਟ ਲਿਆ।
ਨਵੀਂ ਦਿੱਲੀ: ਭਾਰਤੀ ਕ੍ਰਿਕਟਰ ਨਾਥੂ ਸਿੰਘ ਉਨ੍ਹਾਂ ਕ੍ਰਿਕਟਰਾਂ ਵਿੱਚੋਂ ਇੱਕ ਹਨ ਜੋ ਬੇਹੱਦ ਗਰੀਬ ਪਰਿਵਾਰ ਤੋਂ ਆਉਂਦੇ ਹਨ ਪਰ ਰਾਤੋ-ਰਾਤ ਜਿਨ੍ਹਾਂ ਦੀ ਕਿਸਮਤ ਬਦਲ ਗਈ। ਨਾਥੂ ਸਿੰਘ ਦੇ ਪਿਤਾ ਇੱਕ ਵਾਇਰ ਫੈਕਟਰੀ ਵਿੱਚ ਮਜ਼ਦੂਰ ਹਨ, ਜਿਨ੍ਹਾਂ ਨੇ ਬੇਹੱਦ ਮੁਸ਼ਕਲਾਂ ਨਾਲ ਉਨ੍ਹਾਂ ਨੂੰ ਵੱਡਾ ਕੀਤਾ। ਉਨ੍ਹਾਂ ਨੂੰ ਕ੍ਰਿਕਟਰ ਬਣਾਉਣ ਲਈ ਉਹ ਆਪਣਾ ਘਰ ਤੱਕ ਵੇਚਣ ਨੂੰ ਤਿਆਰ ਹੋ ਗਏ ਪਰ ਆਈ.ਪੀ.ਐਲ. ਨੇ ਉਨ੍ਹਾਂ ਨੂੰ ਕਰੋੜਪਤੀ ਬਣਾ ਦਿੱਤਾ।
ਵਿਆਜ਼ 'ਤੇ ਪੈਸੇ ਚੁੱਕ ਕੇ ਪਿਤਾ ਨੇ ਦਿਵਾਏ ਜੁੱਤੇ- ਪਿਤਾ ਦੇ ਸੰਘਰਸ਼ ਨੂੰ ਲੈ ਕੇ ਇੱਕ ਇੰਟਰਵਿਊ ਵਿੱਚ ਨਾਥੂ ਨੇ ਦੱਸਿਆ ਸੀ ਕਿ ਜਦੋਂ 16 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ ਤਾਂ ਘਰ ਦੀ ਆਰਥਿਕ ਹਾਲਤ ਠੀਕ ਨਹੀਂ ਸੀ। ਉਸ ਸਮੇਂ ਉਨ੍ਹਾਂ ਲਈ ਮਹਿੰਗੇ ਬੂਟ ਲੈਣਾ ਵੀ ਆਸਾਨ ਨਹੀਂ ਸੀ ਪਰ ਉਨ੍ਹਾਂ ਦੇ ਪਿਤਾ ਨੇ ਵਿਆਜ਼ ਉੱਤੇ ਪੈਸੇ ਲੈ ਕੇ ਉਨ੍ਹਾਂ ਨੂੰ 5 ਹਜ਼ਾਰ ਰੁਪਏ ਦੇ ਜੁੱਤੇ ਦਿਵਾਏ ਸੀ। ਇਸ ਮਗਰੋਂ ਖਰਚੇ ਵਧਣ ਉੱਤੇ ਉਹ ਨਾਥੂ ਲਈ ਓਵਰ ਟਾਇਮ ਲਾਉਣ ਲੱਗੇ। ਨਾਥੂ ਮੁਤਾਬਕ ਉਨ੍ਹਾਂ ਨੂੰ ਘਰ ਵੀ ਚਲਾਉਣਾ ਹੁੰਦਾ ਸੀ ਤੇ ਮੇਰੇ ਖਰਚ ਵੀ। ਉਨ੍ਹਾਂ ਨੇ ਹਮੇਸ਼ਾ ਮੈਨੂੰ ਕਿਹਾ, ਜੋ ਤੂੰ ਕਰ ਰਿਹਾ ਹੈ, ਬਸ ਮਨ ਲਾ ਕੇ ਕਰ। ਮੈਂ ਤੁਹਾਡੇ ਲਈ ਸਭ ਕੁਝ ਕਰਾਂਗਾ, ਭਾਵੇਂ ਮੈਨੂੰ ਘਰ ਕਿਉਂ ਨਾ ਵੇਚਣਾ ਪਏ।