✕
  • ਹੋਮ

ਸਿੱਖ ਲੀਡਰ ਦੀ ਵਾਇਰਲ ਵੀਡੀਓ ਦੀ ਦੇਸ਼-ਵਿਦੇਸ਼ 'ਚ ਚਰਚਾ

ਏਬੀਪੀ ਸਾਂਝਾ   |  11 Sep 2017 12:40 PM (IST)
1

ਬਰੈਂਪਟਨ: ਇਨ੍ਹੀਂ ਦਿਨੀਂ ਸ਼ੋਸ਼ਲ ਮੀਡੀਆ ਉੱਤੇ ਸਿੱਖਾਂ ਦੇ ਦਿਆਲੂ ਤੇ ਭਾਈਚਾਰਕ ਸੁਭਾਅ ਦਾ ਸਬੂਤ ਦਿੰਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਕੈਨੇਡਾ ਵਿੱਚ ਇੱਕ ਸਿੱਖ ਸਿਆਸਤਦਾਨ ਜਗਮੀਤ ਸਿੰਘ 'ਤੇ ਉੱਥੋਂ ਦੀ ਔਰਤ ਵੱਲੋਂ ਕੀਤੇ ਜਾ ਰਹੇ ਜ਼ੁਬਾਨੀ ਤੌਰ 'ਤੇ ਨਸਲੀ ਹਮਲੇ ਦਾ ਜਵਾਬ ਜਗਮੀਤ ਸਿੰਘ ਨੇ ਬੜੀ ਹੀ ਹਾਜ਼ਰ ਜਵਾਬੀ ਨਾਲ ਦਿੱਤਾ, ਜਿਸ ਤੋਂ ਲੋਕ ਕਾਫ਼ੀ ਪ੍ਰਭਾਵਿਤ ਹੋਏ ਹਨ।

2

ਜਗਮੀਤ ਸਿੰਘ ਨੇ ਸਪਸ਼ਟ ਰੂਪ ਵਿੱਚ ਉਸ ਨੂੰ ਜਵਾਬ ਦੇਣ ਦੀ ਜਗ੍ਹਾ ਸਮਰਥਕਾਂ ਨੂੰ ਕਿਹਾ ਕਿ ਅਸੀਂ ਪਿਆਰ ਤੇ ਹਿੰਮਤ 'ਚ ਵਿਸ਼ਵਾਸ ਰੱਖਦੇ ਹਾਂ, ਅਸੀਂ ਨਫ਼ਰਤ ਕਰਕੇ ਕਿਸੇ ਡਰ ਵਿੱਚ ਨਹੀਂ ਰਹਿਣਾ ਤੇ ਅਸੀਂ ਇਸ ਸਕਾਰਾਤਮਕ ਪ੍ਰੋਗਰਾਮ ਨੂੰ ਨਫ਼ਰਤ ਕਰਕੇ ਖ਼ਰਾਬ ਨਹੀਂ ਕਰਨਾ ਚਾਹੁੰਦੇ। ਇਸ ਤੋਂ ਬਾਅਦ ਉਕਤ ਔਰਤ ਚੁੱਪ ਕਰਕੇ ਸਮਾਗਮ ਨੂੰ ਛੱਡ ਕੇ ਬਾਹਰ ਚਲੀ ਗਈ।

3

4

5

ਦਰਅਸਲ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਈ ਹੈ, ਜਿਸ ਵਿੱਚ ਇੱਕ ਸਮਾਗਮ ਦੌਰਾਨ ਉਕਤ ਔਰਤ ਗੁੱਸੇ ਵਿੱਚ ਜਗਮੀਤ ਸਿੰਘ 'ਤੇ ਨਸਲੀ ਟਿੱਪਣੀਆਂ ਕਰਨ ਲੱਗ ਪਈ। ਜਗਮੀਤ ਸਿੰਘ ਨੇ ਉਸ ਦਾ ਜਵਾਬ ਇਹ ਕਹਿੰਦੇ ਹੋਏ ਦਿੱਤਾ, ਅਸੀਂ ਤੁਹਾਨੂੰ ਜੀ ਆਇਆਂ ਕਹਿੰਦੇ ਹਾਂ, ਅਸੀਂ ਤੁਹਾਨੂੰ ਪਿਆਰ ਕਰਦੇ ਹਾਂ, ਅਸੀਂ ਤੁਹਾਡਾ ਸਮਰਥਨ ਕਰਦੇ ਹਾਂ। ਇਸ ਦੌਰਾਨ ਹੀ ਜਗਮੀਤ ਸਿੰਘ ਦੇ ਸਮਰਥਕਾਂ ਉਸ ਦੀ ਮੁਹਿੰਮ ਦਾ ਨਾਅਰਾ 'ਪਿਆਰ ਅਤੇ ਹਿੰਮਤ' ਗਾਉਣ ਲੱਗ ਪਏ।

6

7

ਜ਼ਿਕਰਯੋਗ ਹੈ ਕਿ 38 ਸਾਲਾ ਜਗਮੀਤ ਸਿੰਘ ਕੈਨੇਡਾ ਦੀ ਤੀਜੀ ਸਭ ਤੋਂ ਵੱਡੀ ਰਾਜਨੀਤਕ ਪਾਰਟੀ ਐਨ.ਡੀ.ਪੀ. ਦੀ ਅਗਵਾਈ ਕਰ ਰਹੇ ਹਨ। ਜਗਮੀਤ ਸਿੰਘ ਜਦੋਂ ਸਮਾਗਮ 'ਚ ਉੱਥੇ ਮੌਜੂਦ ਲੋਕਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸੀ ਤਾਂ ਉਕਤ ਜੈਨੀਫ਼ਰ ਨਾਂ ਦੀ ਔਰਤ ਜਗਮੀਤ ਸਿੰਘ ਨੇੜੇ ਆਈ ਤੇ ਕਹਿਣ ਲੱਗੀ ਕਿ ਅਸੀਂ ਜਾਣਦੇ ਹਾਂ ਤੁਸੀਂ ਸ਼ਰੀਆ ਨੂੰ ਮੰਨਦੇ ਹੋ ਤੇ ਤੁਹਾਡਾ ਭਾਈਚਾਰਾ ਮੁਸਲਿਮ ਭਾਈਚਾਰਾ ਹੈ।

  • ਹੋਮ
  • ਵਿਸ਼ਵ
  • ਸਿੱਖ ਲੀਡਰ ਦੀ ਵਾਇਰਲ ਵੀਡੀਓ ਦੀ ਦੇਸ਼-ਵਿਦੇਸ਼ 'ਚ ਚਰਚਾ
About us | Advertisement| Privacy policy
© Copyright@2025.ABP Network Private Limited. All rights reserved.