ਰਾਜਕੋਟ - ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੇ ਜਾ ਰਹੇ ਟੈਸਟ ਮੈਚ ਦੇ ਤੀਜੇ ਦਿਨ ਚੇਤੇਸ਼ਵਰ ਪੁਜਾਰਾ ਅਤੇ ਮੁਰਲੀ ਵਿਜੈ ਨੇ ਧਮਾਕੇਦਾਰ ਸੈਂਕੜੇ ਜੜੇ। ਪਰ ਦਿਨ ਦਾ ਖੇਡ ਖਤਮ ਹੋਣ ਤੋਂ ਠੀਕ ਪਹਿਲਾਂ ਭਾਰਤ ਦੇ 2 ਵਿਕਟ ਡਿੱਗੇ ਜਿਸ ਕਾਰਨ ਮੈਚ ਦਿਲਚਸਪ ਹੋ ਗਿਆ। ਭਾਰਤ ਨੇ ਤੀਜੇ ਦਿਨ ਦਾ ਖੇਡ ਖਤਮ ਹੋਣ ਤਕ 4 ਵਿਕਟ ਗਵਾ ਕੇ 319 ਰਨ ਬਣਾ ਲਏ ਸਨ। ਕਪਤਾਨ ਵਿਰਾਟ ਕੋਹਲੀ ਮੈਦਾਨ 'ਤੇ ਟਿਕੇ ਹੋਏ ਸਨ। 

  

 

ਮੁਰਲੀ ਦੀ 'ਵਿਜੈ' ਪਾਰੀ 

 

ਮੁਰਲੀ ਵਿਜੈ ਨੇ ਆਪਣੇ ਕਰੀਅਰ ਦਾ 7ਵਾਂ ਸੈਂਕੜਾ ਤਾਂ ਪੂਰਾ ਕੀਤਾ ਹੀ, ਨਾਲ ਹੀ ਟੀਮ ਇੰਡੀਆ ਨੂੰ ਮਜਬੂਤ ਜਵਾਬ ਦੇਣ 'ਚ ਵੀ ਮਦਦ ਕੀਤੀ। ਮੁਰਲੀ ਵਿਜੈ ਮੈਚ ਦੇ ਦੂਜੇ ਦਿਨ ਬੱਲੇਬਾਜ਼ੀ ਕਰਨ ਉਤਰੇ ਸਨ ਅਤੇ ਦੂਜੇ ਦਿਨ ਦਾ ਖੇਡ ਖਤਮ ਹੋਣ ਤਕ 28 ਰਨ ਬਣਾ ਕੇ ਮੈਦਾਨ 'ਤੇ ਟਿਕੇ ਹੋਏ ਸਨ। ਮੈਚ ਦੇ ਤੀਜੇ ਦਿਨ ਮੁਰਲੀ ਵਿਜੈ ਨੇ ਧੀਮੇ ਅੰਦਾਜ਼ 'ਚ ਆਪਣੀ ਪਾਰੀ ਨੂੰ ਅੱਗੇ ਵਧਾਇਆ। ਮੁਰਲੀ ਵਿਜੈ ਦੇ ਸਲਾਮੀ ਜੋੜੀਦਾਰ ਗੌਤਮ ਗੰਭੀਰ ਦਿਨ ਦੇ ਦੂਜੇ ਓਵਰ 'ਚ ਹੀ ਆਪਣਾ ਵਿਕਟ ਗਵਾ ਬੈਠੇ। ਮੁਰਲੀ ਵਿਜੈ ਨੂੰ ਪੁਜਾਰਾ ਦਾ ਚੰਗਾ ਸਾਥ ਮਿਲਿਆ ਅਤੇ ਦੋਨਾ ਨੇ ਮਿਲਕੇ ਭਾਰਤ ਨੂੰ ਚੰਗੀ ਸਥਿਤੀ 'ਚ ਪਹੁੰਚਾ ਦਿੱਤਾ। 

 

ਮੁਰਲੀ ਵਿਜੈ ਨੇ ਚੌਕੇ ਨਾਲ ਆਪਣਾ ਸੈਂਕੜਾ ਪੂਰਾ ਕੀਤਾ। ਮੁਰਲੀ ਵਿਜੈ ਨੇ 254 ਗੇਂਦਾਂ 'ਤੇ ਸੈਂਕੜਾ ਜੜਿਆ। ਮੁਰਲੀ ਵਿਜੈ ਦੀ ਪਾਰੀ 'ਚ 8 ਚੌਕੇ ਅਤੇ 3 ਛੱਕੇ ਸ਼ਾਮਿਲ ਸਨ। ਦਿਨ ਦਾ ਖੇਡ ਖਤਮ ਹੋਣ ਤੋਂ ਠੀਕ ਪਹਿਲਾਂ ਮੁਰਲੀ ਵਿਜੈ ਦਾ ਵਿਕਟ ਡਿੱਗਾ। ਮੁਰਲੀ ਵਿਜੈ ਨੇ 301 ਗੇਂਦਾਂ 'ਤੇ 126 ਰਨ ਦੀ ਪਾਰੀ ਖੇਡੀ। ਮੁਰਲੀ ਵਿਜੈ ਦੀ ਪਾਰੀ 'ਚ 9 ਚੌਕੇ ਅਤੇ 4 ਛੱਕੇ ਸ਼ਾਮਿਲ ਸਨ। 

  

 


ਟੈਸਟ ਕਰੀਅਰ ਦਾ 9ਵਾਂ ਸੈਂਕੜਾ 


 

ਪੁਜਾਰਾ ਨੇ ਆਪਣੇ ਟੈਸਟ ਕਰੀਅਰ ਦਾ 9ਵਾਂ ਸੈਂਕੜਾ ਜੜਿਆ ਅਤੇ ਟੀਮ ਇੰਡੀਆ ਨੂੰ ਮਜਬੂਤ ਸਥਿਤੀ 'ਚ ਪਹੁੰਚਾ ਦਿੱਤਾ। ਗੌਤਮ ਗੰਭੀਰ ਦਾ ਵਿਕਟ ਡਿੱਗਣ ਤੋਂ ਬਾਅਦ ਚੇਤੇਸ਼ਵਰ ਪੁਜਾਰਾ ਮੈਦਾਨ 'ਤੇ ਪਹੁੰਚੇ। ਮੁਰਲੀ ਵਿਜੈ ਅਤੇ ਚੇਤੇਸ਼ਵਰ ਪੁਜਾਰਾ ਨੇ ਮਿਲਕੇ ਟੀਮ ਇੰਡੀਆ ਨੂੰ ਸੰਭਾਲਿਆ। ਜਿਥੇ ਇੱਕ ਪਾਸੇ ਮੁਰਲੀ ਵਿਜੈ ਡਿਫੈਂਸਿਵ ਐਪਰੋਚ ਨਾਲ ਖੇਡ ਰਹੇ ਸਨ ਉਥੇ ਹੀ ਪੁਜਾਰਾ ਨੇ ਖੁਲ ਕੇ ਸ਼ਾਟ ਖੇਡੇ ਅਤੇ ਟੀਮ ਦੀ ਸਕੋਰਿੰਗ ਦਾ ਸਿਲਸਿਲਾ ਟੁੱਟਣ ਨਹੀਂ ਦਿੱਤਾ। 

 

ਪੁਜਾਰਾ ਨੇ ਆਪਣਾ ਸੈਂਕੜਾ 169 ਗੇਂਦਾਂ 'ਤੇ ਪੂਰਾ ਕੀਤਾ। ਪੁਜਾਰਾ ਦਾ ਸੈਂਕੜੇ 'ਚ 15 ਚੌਕੇ ਸ਼ਾਮਿਲ ਸਨ। ਇਹ ਪੁਜਾਰਾ ਦੇ ਟੈਸਟ ਕਰੀਅਰ ਦਾ 9ਵਾਂ ਸੈਂਕੜਾ ਹੈ। ਪੁਜਾਰਾ ਨੇ 206 ਗੇਂਦਾਂ 'ਤੇ 124 ਰਨ ਦੀ ਪਾਰੀ ਖੇਡੀ। ਪੁਜਾਰਾ ਦੀ ਪਾਰੀ 'ਚ 17 ਚੌਕੇ ਸ਼ਾਮਿਲ ਸਨ। ਟੀਮ ਇੰਡੀਆ ਅਜੇ ਵੀ ਇੰਗਲੈਂਡ ਤੋਂ 218 ਰਨ ਪਿੱਛੇ ਹੈ।