ਹੋਬਾਰਟ - ਦਖਣੀ ਅਫਰੀਕਾ ਅਤੇ ਆਸਟ੍ਰੇਲੀਆ ਵਿਚਾਲੇ ਹੋਬਾਰਟ 'ਚ ਸ਼ਨੀਵਾਰ ਤੋਂ ਸ਼ੁਰੂ ਹੋਏ ਦੂਜੇ ਟੈਸਟ ਮੈਚ 'ਚ ਤੀਜੇ ਦਿਨ ਅਫਰੀਕੀ ਟੀਮ ਨੇ ਆਪਣੀ ਸਥਿਤੀ ਬੇਹਦ ਮਜਬੂਤ ਕਰ ਲਈ। ਅਫਰੀਕੀ ਟੀਮ ਨੇ ਕਵਿੰਟਨ ਡੀ ਕਾਕ ਦੇ ਆਸਰੇ ਪਹਿਲੀ ਪਾਰੀ 'ਚ 241 ਰਨ ਦੀ ਲੀਡ ਹਾਸਿਲ ਕੀਤੀ। 

  

 

104 ਰਨ ਦੀ ਪਾਰੀ 

 

ਦਖਣੀ ਅਫਰੀਕਾ ਦੀ ਟੀਮ ਨੇ ਮੈਚ ਦੇ ਤੀਜੇ ਦਿਨ 171/5 ਦੇ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਬਾਵੂਮਾ ਅਤੇ ਡੀ ਕਾਕ ਨੇ ਮਿਲਕੇ ਅਫਰੀਕੀ ਟੀਮ ਨੂੰ 276 ਰਨ ਤਕ ਪਹੁੰਚਾ ਦਿੱਤਾ। ਡੀ ਕਾਕ ਨੇ ਸੈਂਕੜਾ ਜੜਿਆ ਜਦਕਿ ਬਾਵੂਮਾ ਨੇ 74 ਰਨ ਦੀ ਪਾਰੀ ਖੇਡੀ। ਡੀ ਕਾਕ ਨੇ 17 ਚੌਕਿਆਂ ਦੀ ਮਦਦ ਨਾਲ 143 ਗੇਂਦਾਂ 'ਤੇ 104 ਰਨ ਬਣਾਏ। ਡੀ ਕਾਕ ਨੇ ਬਾਵੂਮਾ ਨਾਲ ਮਿਲਕੇ 6ਵੇਂ ਵਿਕਟ ਲਈ 144 ਰਨ ਦੀ ਪਾਰਟਨਰਸ਼ਿਪ ਵੀ ਕੀਤੀ। ਡੀ ਕਾਕ ਦੇ ਸੈਂਕੜੇ ਆਸਰੇ ਅਫਰੀਕੀ ਟੀਮ ਨੂੰ ਪਹਿਲੀ ਪਾਰੀ 'ਚ ਵੱਡੀ ਲੀਡ ਹਾਸਿਲ ਹੋਈ। 

  

 

ਅਫਰੀਕੀ ਟੀਮ ਪਹਿਲੀ ਪਾਰੀ 'ਚ 326 ਰਨ 'ਤੇ ਆਲ ਆਊਟ ਹੋਈ। ਦਖਣੀ ਅਫਰੀਕਾ ਨੂੰ ਪਹਿਲੀ ਪਾਰੀ 'ਚ 241 ਰਨ ਦੀ ਵੱਡੇ ਲੀਡ ਹਾਸਿਲ ਹੋਈ।