ਅਰਜਨਟੀਨਾ ਨੂੰ ਇੱਕੋ ਸਮੇਂ ਲੱਗੇ ਦੋ ਝਟਕੇ
ਕੋਪਾ ਅਮੈਰਿਕਾ ਕਪ ਦੇ ਫਾਈਨਲ 'ਚ ਚਿਲੀ ਨੇ ਅਰਜਨਟੀਨਾ ਨੂੰ 4-2 ਨਾਲ ਮਾਤ ਦਿੱਤੀ। ਇਸ ਬੇਹਦ ਰੋਮਾਂਚਕ ਮੈਚ 'ਚ ਰੈਗੂਲਰ ਟਾਈਮ 'ਚ ਕੋਈ ਗੋਲ ਨਹੀਂ ਹੋਇਆ ਅਤੇ ਮੈਚ ਦਾ ਫੈਸਲਾ ਪੈਨਲਟੀ ਸ਼ੂਟ ਆਊਟ 'ਚ ਹੋਇਆ।
ਮੈਸੀ ਨੇ ਸੰਨਿਆਸ ਦਾ ਐਲਾਨ ਅੰਤਰਰਾਸ਼ਟਰੀ ਫੁਟਬਾਲ ਤੋਂ ਕੀਤਾ ਹੈ, ਯਾਨੀ ਕਿ ਹੁਣ ਉਹ ਅਰਜਨਟੀਨਾ ਲਈ ਫੁਟਬਾਲ ਖੇਡਦੇ ਨਜਰ ਨਹੀਂ ਆਉਣਗੇ।
ਪਰ ਫਾਈਨਲ 'ਚ ਮੈਸੀ ਆਪਣਾ ਕਮਾਲ ਨਹੀਂ ਵਿਖਾ ਸਕੇ। ਇਸੇ ਟੂਰਨਾਮੈਂਟ ਦੌਰਾਨ ਮੈਸੀ ਨੇ 55ਵਾਂ ਗੋਲ ਕਰ ਅਰਜਨਟੀਨਾ ਲਈ ਸਭ ਤੋਂ ਵਧ ਗੋਲ ਕਰਨ ਦਾ ਰਿਕਾਰਡ ਵੀ ਆਪਣੇ ਨਾਮ ਕੀਤਾ ਸੀ।
ਮੈਸੀ ਕੋਪਾ ਅਮੈਰਿਕਾ ਕਪ 'ਚ ਸ਼ਾਨਦਾਰ ਫਾਰਮ 'ਚ ਸਨ ਅਤੇ ਅਰਜਨਟੀਨਾ ਨੂੰ ਫਾਈਨਲ ਤਕ ਪਹੁੰਚਾਉਣ 'ਚ ਮੈਸੀ ਦਾ ਵੱਡਾ ਯੋਗਦਾਨ ਸੀ।
ਮੈਸੀ ਕਲੱਬ ਫੁਟਬਾਲ ਖੇਡਣਾ ਜਾਰੀ ਰੱਖਣਗੇ। ਮੈਸੀ ਦੇ ਸੰਨਿਆਸ ਦਾ ਐਲਾਨ ਅਤੇ ਕੋਪਾ ਅਮੈਰਿਕਾ ਦੇ ਫਾਈਨਲ ਹਾਰ ਕਾਰਨ ਟੀਮ ਦੇ ਫੈਨਸ ਨੂੰ ਇੱਕਠਿਆਂ ਹੀ ਦੋ ਝਟਕੇ ਲੱਗੇ। ਮੈਸੀ ਦੇ ਸੰਨਿਆਸ ਦੇ ਐਲਾਨ ਤੋਂ ਉਨ੍ਹਾਂ ਦੇ ਫੈਨਸ ਨਿਰਾਸ਼ ਹਨ।
ਅਰਜਨਟੀਨਾ ਦੇ ਆਲ ਟਾਈਮ ਟਾਪ ਸਕੋਰਰ ਅਤੇ ਸਟਾਰ ਫੁਟਬਾਲ ਖਿਡਾਰੀ ਲਾਇਨਲ ਮੈਸੀ ਨੇ ਅੰਤਰਰਾਸ਼ਟਰੀ ਫੁਟਬਾਲ ਤੋਂ ਅਚਾਨਕ ਰਿਟਾਇਰਮੈਂਟ ਲੈ ਲਈ ਹੈ। ਮੈਸੀ ਨੇ ਸੋਮਵਾਰ ਸਵੇਰੇ ਇਹ ਐਲਾਨ ਕੀਤਾ। ਮੰਨਿਆ ਜਾ ਰਿਹਾ ਹੈ ਕਿ ਕੋਪਾ ਅਮੈਰਿਕਾ ਕੱਪ ਦੇ ਫਾਈਨਲ 'ਚ ਮਿਲੀ ਹਰ ਤੋਂ ਮੈਸੀ ਇੰਨਾ ਨਿਰਾਸ਼ ਹੋ ਗਏ ਕਿ ਉਨ੍ਹਾਂ ਨੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ।
ਖਾਸ ਗੱਲ ਇਹ ਸੀ ਕਿ ਮੈਸੀ ਆਪਣੀ ਪੈਨਲਟੀ ਨੂੰ ਵੀ ਗੋਲ 'ਚ ਤਬਦੀਲ ਕਰਨ 'ਚ ਨਾਕਾਮ ਰਹੇ। ਇਹ ਅਰਜਨਟੀਨਾ ਨੂੰ ਮਿਲੀ ਕਿਸੇ ਵੀ ਵੱਡੇ ਟੂਰਨਾਮੈਂਟ 'ਚ ਲਗਾਤਾਰ 7ਵੀਂ ਹਾਰ ਸੀ।